
ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਬਰੇਲੀ: ਅਤਿਵਾਦੀ ਸੰਗਠਨ ਇੰਡੀਅਨ ਮੁਜ਼ਾਹਿਦੀਨ ਦੇ ਏਰੀਆ ਕਮਾਂਡਰ ਮੁੰਨੇ ਉਰਫ ਮੁਲਾ ਨੇ ਬਰੇਲੀ ਰੇਲਵੇ ਸਟੇਸ਼ਨ ਦੇ ਅਧਿਕਾਰੀ ਸਤਿਆਵੀਰ ਸਿੰਘ ਨੂੰ ਇਕ ਚਿੱਠੀ ਭੇਜੀ ਹੈ ਜਿਸ ਵਿਚ ਉਸ ਨੇ ਧਮਕੀ ਦਿੱਤੀ ਹੈ ਕਿ ਜੇ ਕਾਂਵੜੀਏ ਮੁਸਲਿਮ ਬਹੁਗਿਣਤੀ ਇਲਾਕੇ 'ਚੋਂ ਗੁਜਰਦੇ ਹਨ ਤਾਂ ਉਹ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾ ਦੇਣਗੇ। ਇਸ ਸੂਚਨਾ ਤੋਂ ਬਾਅਦ ਤੋਂ ਹੀ ਰੇਲਵੇ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
Indian Mujahideen
ਏਰੀਆ ਕਮਾਂਡਰ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਮੈਂ ਆਈਐਮ ਦਾ ਏਰੀਆ ਕਮਾਂਡਰ ਹਾਂ। ਸਰਕਾਰੀ ਰੇਲਵੇ ਪੁਲਿਸ ਦੇ ਬਰੇਲੀ ਸਟੇਸ਼ਨ ਹਾਉਸ ਅਧਿਕਾਰੀ ਕ੍ਰਿਸ਼ਣ ਅਵਤਾਰ ਨੇ ਕਿਹਾ ਕਿ ਸਟੇਸ਼ਨ 'ਤੇ ਆਉਣ ਵਾਲੇ ਹਰ ਵਿਅਕਤੀ ਤੇ ਉਹਨਾਂ ਦੀ ਸਖ਼ਤ ਨਜ਼ਰ ਹੈ। ਬੀਤੇ ਕੁੱਝ ਸਾਲਾਂ ਵਿਚ ਕਾਂਵੜ ਮਾਰਗ ਨੂੰ ਲੈ ਕੇ ਦੋਵਾਂ ਭਾਈਚਾਰਿਆਂ ਵਿਚ ਝੜਪ ਕਾਰਨ ਜ਼ਿਲ੍ਹਾ ਸੁਰਖ਼ੀਆਂ ਵਿਚ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।