
ਤਿੰਨ ਦੀ ਹਾਲਤ ਨਾਜ਼ੁਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਬਟਸੇਰੀ ਪਹਾੜੀ ਤੋਂ ਪੱਥਰ ਟੁੱਟ- ਟੁੱਟ ਕੇ ਹੇਠਾਂ ਡਿੱਗ ਗਏ। ਪੱਥਰਾਂ ਦੇ ਹੇਠਾਂ ਡਿੱਗਣ ਨਾਲ ਕਈ ਵਾਹਨ ਇਸਦੀ ਚਪੇਟ ਵਿਚ ਆ ਗਏ। ਵਾਹਨ 'ਤੇ ਪੱਥਰ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਯਾਤਰੀ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਦੇਖਣ ਆਏ ਸਨ।
Himachal Pradesh stones fall on tourist vehicle
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਕਾਂਗਰਸੀ ਵਿਧਾਇਕ ਜਗਤ ਸਿੰਘ ਨੇਗੀ ਨੇ ਕਿਹਾ ਕਿ ਪਹਾੜੀ ਤੋਂ ਪੱਥਰ ਲਗਾਤਾਰ ਡਿੱਗ ਰਹੇ ਹਨ, ਜਿਸ ਕਾਰਨ ਬਚਾਅ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਲਈ ਸਰਕਾਰ ਤੋਂ ਇਕ ਹੈਲੀਕਾਪਟਰ ਮੰਗਿਆ ਗਿਆ ਹੈ, ਜਿਸ ਨੂੰ ਜਲਦੀ ਪਹੁੰਚਣ ਦਾ ਭਰੋਸਾ ਦਿੱਤਾ ਗਿਆ ਹੈ। ਕਿੰਨੌਰ ਦੇ ਡੀਸੀ ਆਬਿਦ ਹੁਸੈਨ ਸਦੀਕ, ਐਸ ਪੀ ਐਸ ਆਰ ਰਾਣਾ ਵੀ ਮੌਕੇ ‘ਤੇ ਮੌਜੂਦ ਹਨ।
Himachal Pradesh stones fall on tourist vehicle
ਘਟਨਾ ਸਥਾਨ ਤੇ ਚੀਕ ਚਿਹਾੜਾ ਮਚ ਗਿਆ । ਬਤਸਰੀ ਦੇ ਲੋਕ ਪੁਲਿਸ ਦੇ ਨਾਲ ਬਚਾਅ ਵਿਚ ਲੱਗੇ ਹੋਏ ਹਨ। ਜ਼ਮੀਨ ਖਿਸਕਣ ਕਾਰਨ ਪਿੰਡ ਲਈ ਬਾਸਪਾ ਨਦੀ 'ਤੇ ਬਣਿਆ ਪੁਲ ਟੁੱਟ ਗਿਆ ਹੈ, ਜਿਸ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਪਹਾੜ ਤੋਂ ਡਿੱਗੀਆਂ ਚਟਾਨਾਂ ਸਮੇਤ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ।