
Delhi News : ‘SIR’ ਨੂੰ ਵਾਪਸ ਲੈਣ ਦੇ ਨਾਲ-ਨਾਲ ਦੋਹਾਂ ਸਦਨਾਂ ’ਚ ਇਸ ਮੁੱਦੇ ’ਤੇ ਚਰਚਾ ਦੀ ਮੰਗ ਕਰਦਿਆਂ ਸੰਸਦ ਭਵਨ ਕੰਪਲੈਕਸ ਵਿਚ ਰੋਸ ਮਾਰਚ ਵੀ ਕੀਤਾ।
Delhi News in Punjabi : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ‘ਇੰਡੀਆ’ ਬਲਾਕ ਦੀਆਂ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਸ਼ੁਕਰਵਾਰ ਨੂੰ ਸੰਸਦ ਭਵਨ ਕੰਪਲੈਕਸ ’ਚ ਵੋਟਰ ਸੂਚੀ ਸੋਧ (ਐਸ.ਆਈ.ਆਰ.) ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਅਤੇ ਐਸ.ਆਈ.ਆਰ. ਲਿਖੇ ਪੋਸਟਰ ਪਾੜ ਕੇ ਉਨ੍ਹਾਂ ਨੂੰ ਕੂੜੇ ਦੇ ਡੱਬੇ ਵਿਚ ਸੁਟ ਦਿਤਾ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਐਸ.ਆਈ.ਆਰ. ਨੂੰ ਵਾਪਸ ਲੈਣ ਦੇ ਨਾਲ-ਨਾਲ ਦੋਹਾਂ ਸਦਨਾਂ ਵਿਚ ਇਸ ਮੁੱਦੇ ਉਤੇ ਚਰਚਾ ਦੀ ਮੰਗ ਕਰਦਿਆਂ ਸੰਸਦ ਭਵਨ ਕੰਪਲੈਕਸ ਵਿਚ ਰੋਸ ਮਾਰਚ ਵੀ ਕੀਤਾ।
ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਗਰੀਬ, ਦਲਿਤਾਂ, ਆਦਿਵਾਸੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਵੰਚਿਤ ਲੋਕਾਂ ਦੀਆਂ ਵੋਟਾਂ ਹਟਾਉਣਾ ਚਾਹੁੰਦੀ ਹੈ ਤਾਂ ਜੋ ਉਹ ਮਨੂਸਮ੍ਰਿਤੀ ਅਨੁਸਾਰ ਭਾਰਤ ਦੇ ਸੰਵਿਧਾਨ ਨੂੰ ਬਦਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਆਰ.ਐਸ.ਐਸ.-ਭਾਜਪਾ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਚਾਹੁੰਦੀ ਹੈ ਅਤੇ ਹੁਣ ਐਸ.ਆਈ.ਆਰ. ਦੀ ਵਰਤੋਂ ਕਰ ਕੇ ਉਹ ਅਪਣੇ ਸਾਲਾਂ ਪੁਰਾਣੇ ਇਰਾਦੇ ਨੂੰ ਪੂਰਾ ਕਰਨ ਉਤੇ ਤੁਲੀ ਹੋਈ ਹੈ। ਖੜਗੇ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਚੋਣ ਕਮਿਸ਼ਨ ਵਰਗੀ ਸੰਵਿਧਾਨਕ ਸੰਸਥਾ ਵੋਟ ਬੰਦੀ ਦੀ ਇਸ ਸਾਜ਼ਸ਼ ਵਿਚ ਭਾਜਪਾ-ਆਰ.ਐਸ.ਐਸ. ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ, ‘‘ਪੂਰੇ ਦੇਸ਼ ਨੇ ਵੇਖਿਆ ਹੈ ਕਿ ਕਿਵੇਂ ਬਿਹਾਰ ਵਿਚ ਚੋਣ ਕਮਿਸ਼ਨ ਦੇ ਬੀ.ਐਲ.ਓ. ਬੈਠ ਕੇ ਅਪਣੇ ਹੀ ਲੋਕਾਂ ਤੋਂ ਫਾਰਮ ਭਰਵਾ ਰਹੇ ਹਨ ਤਾਂ ਜੋ ਸਮਾਜ ਦੇ ਵਾਂਝੇ ਵਰਗਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਸਕੇ। ਹੁਣ ਚੋਣ ਕਮਿਸ਼ਨ ਪੂਰੇ ਦੇਸ਼ ’ਚ ਅਜਿਹਾ ਹੀ ਕਰੇਗਾ।’’
ਉਨ੍ਹਾਂ ਅੱਗੇ ਕਿਹਾ, ‘‘ਭਾਜਪਾ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਤੋਂ ਨਫ਼ਰਤ ਕਰਦੀ ਹੈ। ਹਰ ਰੋਜ਼ ਇਹ ਬਾਬਾ ਸਾਹਿਬ, ਡਾ. ਬੀ.ਆਰ. ਅੰਬੇਡਕਰ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਬਣਾਏ ਗਏ ਸੰਵਿਧਾਨ ਉਤੇ ਹਮਲਾ ਕਰਨ ਦੇ ਨਵੇਂ ਤਰੀਕੇ ਲੱਭਦੀ ਹੈ।’’
ਸੰਸਦ ’ਚ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ, ਡੀ.ਐਮ.ਕੇ., ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਜੇ.ਐਮ.ਐਮ., ਆਰ.ਜੇ.ਡੀ. ਅਤੇ ਖੱਬੇਪੱਖੀ ਪਾਰਟੀਆਂ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਸਿਰ-ਲੋਕਤੰਤਰ ਪਰ ਵਾਰ ਦੇ ਬੈਨਰ ਨਾਲ ਰੋਸ ਮਾਰਚ ਕਢਿਆ। ਫਿਰ ਮਕਰ ਦੁਆਰ ਦੀਆਂ ਪੌੜੀਆਂ ਦੇ ਸਾਹਮਣੇ ਇਕ ਕੂੜੇ ਦਾ ਡੱਬਾ ਰੱਖਿਆ ਗਿਆ ਅਤੇ ਖੜਗੇ ਅਤੇ ਗਾਂਧੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਕ-ਇਕ ਕਰ ਕੇ ਐਸ.ਆਈ.ਆਰ. ਲਿਖੇ ਪੋਸਟਰ ਨੂੰ ਫਾੜ ਦਿਤਾ ਅਤੇ ਇਸ ਨੂੰ ਡੱਬੇ ਵਿਚ ਪਾ ਦਿਤਾ। ਸੰਸਦ ਮੈਂਬਰਾਂ ਨੇ ਲੋਕਤੰਤਰ ਬਚਾਓ ਅਤੇ ਵੋਟਬੰਦੀ ਬੰਦ ਕਰੋ ਵਰਗੇ ਨਾਅਰੇ ਵੀ ਲਗਾਏ।
ਪ੍ਰਿਯੰਕਾ ਗਾਂਧੀ ਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਦੇ ਨਾਲ ‘ਐਕਸ’ ਉਤੇ ਹਿੰਦੀ ਵਿਚ ਇਕ ਪੋਸਟ ਵਿਚ ਕਿਹਾ, ‘‘ਦੇਸ਼ ਭਰ ਵਿਚ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਹਰ ਭਾਰਤੀ ਨੂੰ ਵੋਟ ਪਾਉਣ ਦਾ ਅਧਿਕਾਰ ਦਿਤਾ ਹੈ। ਗਰੀਬ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਣਾ ਲੋਕਤੰਤਰ ਨੂੰ ਤਬਾਹ ਕਰਨ ਵਰਗਾ ਹੈ। ਇਹ ਮਨਜ਼ੂਰ ਯੋਗ ਨਹੀਂ ਹੈ।’’
ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਵੀ ਅਪਣਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਐਸ.ਆਈ.ਆਰ. ਵਿਰੁਧ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਐਸ.ਆਈ.ਆਰ. ਦੇ ਵਿਰੁਧ ਸੰਸਦ ਦੇ ਦੋਹਾਂ ਸਦਨਾਂ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਅਤੇ ਦੋਸ਼ ਲਗਾ ਰਹੀ ਹੈ ਕਿ ਚੋਣ ਕਮਿਸ਼ਨ ਦੀ ਇਸ ਕਵਾਇਦ ਦਾ ਉਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿਚ ਵੋਟਰਾਂ ਨੂੰ ਅਸੰਤੁਸ਼ਟ ਕਰਨਾ ਹੈ।
(For more news apart from Opposition MPs tore down ‘SIR’ posters and threw them in bin News in Punjabi, stay tuned to Rozana Spokesman)