
Manipur News : ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿਤੇ ਵਿਧਾਨਕ ਮਤੇ ਨੂੰ ਰਾਜ ਸਭਾ ਵਿਚ ਮਨਜ਼ੂਰੀ
President's Rule to be Extended for Six Months in Manipur Latest News in Punjabi ਨਵੀਂ ਦਿੱਲੀ : ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਛੇ ਮਹੀਨਿਆਂ ਲਈ ਵਧਾਇਆ ਜਾਵੇਗਾ, ਜੋ 13 ਅਗੱਸਤ, 2025 ਤੋਂ ਪ੍ਰਭਾਵੀ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਸ ਸਬੰਧ ਵਿਚ ਦਿਤੇ ਵਿਧਾਨਕ ਮਤੇ ਨੂੰ ਰਾਜ ਸਭਾ ਵਿਚ ਪ੍ਰਵਾਨ ਕਰ ਲਿਆ ਗਿਆ ਹੈ।
ਵਿਧਾਨਕ ਮਤੇ ਵਿਚ ਕਿਹਾ ਗਿਆ ਹੈ "ਇਹ ਸਦਨ ਸੰਵਿਧਾਨ ਦੀ ਧਾਰਾ 356 ਦੇ ਤਹਿਤ ਮਨੀਪੁਰ ਦੇ ਸਬੰਧ ਵਿਚ 13 ਫ਼ਰਵਰੀ, 2025 ਨੂੰ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਐਲਾਨ ਨੂੰ 13 ਅਗੱਸਤ, 2025 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਜਾਰੀ ਰੱਖਣ ਨੂੰ ਮਨਜ਼ੂਰੀ ਦਿੰਦਾ ਹੈ।" ਸੰਵਿਧਾਨ ਦੀ ਧਾਰਾ 356 (3) ਦੇ ਤਹਿਤ, ਸੰਸਦ ਦੀ ਪ੍ਰਵਾਨਗੀ ਨਾਲ ਰਾਸ਼ਟਰਪਤੀ ਸ਼ਾਸਨ ਨੂੰ ਛੇ ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਇਹ ਤਿੰਨ ਸਾਲਾਂ ਤਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 9 ਫ਼ਰਵਰੀ, 2025 ਨੂੰ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮਨੀਪੁਰ ਵਿਚ 13 ਫ਼ਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿਤਾ ਗਿਆ ਸੀ।
(For more news apart from President's Rule to be Extended for Six Months in Manipur Latest News in Punjabi stay tuned to Rozana Spokesman.)