Madhya Pradesh News: ਅਦਾਲਤ ਨੇ ਮਾਂ ਦੇ ਕਾਤਲ ਪੁੱਤਰ ਨੂੰ ਸੁਣਾਈ ਮੌਤ ਦੀ ਸਜ਼ਾ
Published : Jul 25, 2025, 9:10 am IST
Updated : Jul 25, 2025, 9:12 am IST
SHARE ARTICLE
Son killing jis mother Sheopur Madhya Pradesh News
Son killing jis mother Sheopur Madhya Pradesh News

 Madhya Pradesh News: ਅਨਾਥ ਆਸ਼ਰਮ ਤੋਂ ਗੋਦ ਲਏ ਪੁੱਤ ਨੇ 32 ਲੱਖ ਲਈ ਮਾਂ ਦੀ ਲਾਸ਼ ਕੰਧ ਵਿਚ ਚਿਣਵਾਈ

Son killing jis mother Sheopur Madhya Pradesh News: ਮੱਧ ਪ੍ਰਦੇਸ਼ ਦੀ ਇਕ ਅਦਾਲਤ ਨੇ ਸ਼ਿਓਪੁਰ ਜ਼ਿਲ੍ਹੇ ਵਿਚ 32 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (ਐਫ਼ਡੀ) ਦੀ ਰਕਮ ਹੜੱਪਣ ਲਈ ਅਪਣੀ ਮਾਂ ਦਾ ਕਤਲ ਕਰਨ ਅਤੇ ਉਸਦੀ ਲਾਸ਼ ਨੂੰ ਕੰਧ ਵਿਚ  ਚਿਣਵਾਉਣ ਦੇ ਦੋਸ਼ ਵਿਚ ਇਕ ਪੁੱਤਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਵਧੀਕ ਸੈਸ਼ਨ ਜੱਜ ਐਲਡੀ ਸੋਲੰਕੀ ਨੇ ਸ਼ਿਓਪੁਰ ਦੀ ਰੇਲਵੇ ਕਲੋਨੀ ਦੇ ਰਹਿਣ ਵਾਲੇ ਦੋਸ਼ੀ ਦੀਪਕ ਪਚੌਰੀ ਨੂੰ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 302 ਦੇ ਤਹਿਤ ਅਪਣੀ ਮਾਂ ਊਸ਼ਾ ਦੇਵੀ ਦੇ ਕਤਲ ਦਾ ਦੋਸ਼ੀ ਪਾਇਆ, ਜਿਸ ਤੋਂ ਬਾਅਦ ਉਸਨੂੰ ਮੌਤ ਦੀ ਸਜ਼ਾ (ਮੌਤ ਤਕ ਫਾਂਸੀ) ਸੁਣਾਈ। ਅਦਾਲਤ ਨੇ ਅਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ ਮਾਂ ਨੂੰ ਭਗਵਾਨ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਮਾਂ ਦਾ ਕਤਲ ਮਾਫ਼ ਕਰਨ ਯੋਗ ਨਹੀਂ ਹੈ।

ਵਿਸ਼ੇਸ਼ ਸਰਕਾਰੀ ਵਕੀਲ ਰਾਜੇਂਦਰ ਜਾਧਵ, ਜੋ ਇਸ ਮਾਮਲੇ ਵਿਚ ਰਾਜ ਵਲੋਂ ਪੇਸ਼ ਹੋਏ, ਨੇ ਕਿਹਾ ਕਿ ਦੀਪਕ ਪਚੌਰੀ ਨੇ 8 ਮਈ, 2024 ਨੂੰ ਪੁਲਿਸ ਸਟੇਸ਼ਨ ਕੋਤਵਾਲੀ ਸ਼ਿਓਪੁਰ ਵਿਚ ਅਪਣੀ ਮਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਹਾਲਾਂਕਿ, ਜਾਂਚ ਦੌਰਾਨ ਬਿਆਨਾਂ ਵਿਚ ਵਾਰ-ਵਾਰ ਬਦਲਾਅ ਹੋਣ ਕਾਰਨ, ਪੁਲਿਸ ਨੂੰ ਪਚੌਰੀ ’ਤੇ ਸ਼ੱਕ ਹੋ ਗਿਆ।

ਪੁਲਿਸ ਸੁਪਰਡੈਂਟ (ਐਸਪੀ) ਵੀਰੇਂਦਰ ਜੈਨ ਨੇ ਦਸਿਆ ਕਿ ਜਦੋਂ ਦੋਸ਼ੀ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸ ਨੇ ਦਸਿਆ ਕਿ ਲਗਭਗ 20 ਸਾਲ ਪਹਿਲਾਂ ਪਚੌਰੀ ਨੂੰ ਊਸ਼ਾ ਦੇਵੀ ਅਤੇ ਭੁਵਨੇਂਦਰ ਪਚੌਰੀ ਨੇ ਗਵਾਲੀਅਰ ਦੇ ਇਕ ਅਨਾਥ ਆਸ਼ਰਮ ਤੋਂ ਗੋਦ ਲਿਆ ਸੀ। ਜੈਨ ਨੇ ਦਸਿਆ ਕਿ ਸਾਲ 2021 ਵਿਚ ਉਸਦੇ ਪਿਤਾ ਦੀ ਮੌਤ ਤੋਂ ਬਾਅਦ, ਦੀਪਕ ਪਚੌਰੀ ਨੇ ਉਸਦੇ ਨਾਮ ’ਤੇ ਜਮ੍ਹਾ 16.85 ਲੱਖ ਰੁਪਏ ਦੀ ਐਫ਼ਡੀ ਦੀ ਰਕਮ ਕਢਵਾਈ ਸੀ। ਉਸਨੇ ਦਸਿਆ ਕਿ ਦੋਸ਼ੀ ਨੇ ਇਸ ਵਿਚੋਂ 14 ਲੱਖ ਰੁਪਏ ਸਟਾਕ ਮਾਰਕੀਟ ਵਿਚ ਨਿਵੇਸ਼ ਕੀਤੇ ਅਤੇ ਬਾਕੀ ਰਕਮ ਖ਼ਰਚ ਕਰ ਦਿਤੀ।

ਜੈਨ ਨੇ ਦਸਿਆ ਕਿ ਸਟਾਕ ਮਾਰਕੀਟ ਵਿਚ ਹੋਏ ਨੁਕਸਾਨ ਤੋਂ ਬਾਅਦ, ਦੀਪਕ ਪਚੌਰੀ ਦੀ ਨਜ਼ਰ ਮਾਂ ਦੇ ਬੈਂਕ ਖਾਤੇ ਵਿਚ ਜਮ੍ਹਾ 32 ਲੱਖ ਰੁਪਏ ਦੀ ਐਫ਼ਡੀ ’ਤੇ ਪਈ। ਊਸ਼ਾ ਦੇਵੀ ਨੇ ਅਪਣੇ ਪੁੱਤਰ ਨੂੰ ਇਸ ਖਾਤੇ ਵਿਚ ਨਾਮਜ਼ਦ ਐਲਾਨਿਆ ਸੀ। ਦੋਸ਼ੀ ਨੇ ਮਾਂ ਤੋਂ ਕਈ ਵਾਰ ਪੈਸੇ ਮੰਗੇ ਪਰ ਜਦੋਂ ਉਸ ਨੇ ਪੈਸੇ ਨਹੀਂ ਦਿਤੇ ਤਾਂ ਉਸ ਨੇ ਸਾਜ਼ਿਸ਼ ਰਚ ਕੇ ਉਸ ਨੂੰ ਮਾਰ ਦਿਤਾ।

ਪੌੜੀਆਂ ਤੋਂ ਧੱਕਾ ਦਿਤਾ, ਰਾਡ ਨਾਲ ਕੁੱਟਿਆ ਫੇਰ ਗਲਾ ਘੁੱਟ ਦਿਤਾ
ਸਰਕਾਰੀ ਵਕੀਲ ਜਾਧਵ ਨੇ ਕਿਹਾ ਕਿ 6 ਮਈ ਨੂੰ ਜਦੋਂ ਉਸ ਦੀ ਮਾਂ ਪੌੜੀਆਂ ਚੜ੍ਹ ਰਹੀ ਸੀ ਤਾਂ ਦੀਪਕ ਪਚੌਰੀ ਨੇ ਉਸ ਨੂੰ ਧੱਕਾ ਦਿਤਾ ਪਰ ਜਦੋਂ ਇਸ ਨਾਲ ਉਸਦੀ ਮੌਤ ਨਹੀਂ ਹੋਈ, ਤਾਂ ਉਸਨੇ ਉਸਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਅਤੇ ਫਿਰ ਉਸਦਾ ਗਲਾ ਘੁੱਟ ਦਿਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੋਸ਼ੀ ਨੇ ਮਾਂ ਦੀ ਲਾਸ਼ ਨੂੰ ਲਾਲ ਕੱਪੜੇ ਵਿਚ ਬੰਨ੍ਹ ਦਿਤਾ ਅਤੇ ਸੀਮੈਂਟ, ਰੇਤ ਅਤੇ ਇੱਟਾਂ ਨਾਲ ਪੌੜੀਆਂ ਦੇ ਹੇਠਾਂ ਟਾਇਲਟ ਦੀ ਕੰਧ ਵਿਚ ਚਿਣ ਦਿਤਾ।                     (ਏਜੰਸੀ)

"(For more news apart from “Mumbai during the 26/11 attacks Tahawwur Rana reveals secrets latest news in punjabi, ” stay tuned to Rozana Spokesman.)

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement