ਆ ਗਈ ਜਾਂਚ ਰਿਪੋਰਟ, ਤੰਵਰ ਦੀ ਰੈਲੀ ਕਾਰਨ ਦੇਰ ਨਾਲ ਹਸਪਤਾਲ ਪਹੁੰਚੀ ਐਂਬੂਲੈਂਸ
Published : Aug 25, 2018, 11:40 am IST
Updated : Aug 25, 2018, 11:40 am IST
SHARE ARTICLE
Sonepat: Probe report says delay in reaching hospital caused newborn's death
Sonepat: Probe report says delay in reaching hospital caused newborn's death

ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੱਜ ਹੈਲਥ ਡਾਇਰੈਕਟਰ ਡਾ. ਸਤੀਸ਼ ਅਗਰਵਾਲ ਨੇ ਸੋਨੀਪਤ ਵਿਚ ਹੋਈ ਨਵਜੰਮੇ

ਚੰਡੀਗੜ੍ਹ, ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੱਜ ਹੈਲਥ ਡਾਇਰੈਕਟਰ ਡਾ. ਸਤੀਸ਼ ਅਗਰਵਾਲ ਨੇ ਸੋਨੀਪਤ ਵਿਚ ਹੋਈ ਨਵਜੰਮੇ ਬੱਚੇ ਦੀ ਮੌਤ ਦੀ ਜਾਂਚ ਰਿਪੋਰਟ ਸੌਂਪ ਦਿੱਤੀ। ਇਸ ਵਿਚ ਮਿਲਿਆ ਕਿ ਕਾਂਗਰਸ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਦੀ ਸਾਈਕਲ ਰੈਲੀ ਦੇ ਕਾਰਨ ਮਰੀਜ਼ ਬੱਚੇ ਦੀ ਐਂਬੂਲੈਂਸ ਹਸਪਤਾਲ ਲਗਭਗ 20 ਤੋਂ 30 ਮਿੰਟ ਦੀ ਦੇਰ ਨਾਲ ਪਹੁੰਚੀ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਉਪ - ਸਿਵਿਲ ਸਰਜਨ ਅਤੇ ਐੱਸਐਮਓ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ।

Ashok TanwarAshok Tanwar

ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਵਿਚ ਸਾਰੇ ਉਪਲਬਧ ਦਸਤਾਵੇਜ਼ਾਂ, ਐਂਬੂਲੈਂਸ ਡਰਾਈਵਰ, ਫਲੀਟ ਮੈਨੇਜਰ ਅਤੇ ਬੱਚਾ ਰੋਗ ਮਾਹਰ ਦੇ ਬਿਆਨ ਦਰਜ ਕੀਤੇ ਹੈ। ਇਸ ਦੇ ਆਧਾਰ 'ਤੇ ਨਵਜੰਮੇ ਦੀ ਮੌਤ ਦਾ ਮੁੱਖ ਕਾਰਨ ਹਸਪਤਾਲ ਵਿਚ ਦੇਰ ਨਾਲ ਪਹੁੰਚਣਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸਵੇਰੇ 11:21 ਵਜੇ ਦਿਵੀਏ ਨਿਜੀ ਹਸਪਤਾਲ ਮਨਿਆਰੀ ਪਿਆਊ ਵਲੋਂ ਨੈਸ਼ਨਲ ਐਂਬੂਲੈਂਸ ਸੇਵਾ ਸੋਨੀਪਤ ਦਫ਼ਤਰ ਵਿਚ ਐਂਬੂਲੈਂਸ ਬੁਲਾਉਣ ਦੀ ਕਾਲ ਪ੍ਰਾਪਤ ਹੋਈ, ਜਿਸ ਵਿਚ ਇੱਕ ਨਵਜੰਮੇ ਬੱਚੇ ਨੂੰ ਨਾਗਰਿਕ ਹਸਪਤਾਲ ਸੋਨੀਪਤ ਵਿਚ ਰੈਫਰ ਕਰਨ ਦੀ ਅਪੀਲ ਕੀਤੀ ਗਈ ਸੀ।

ਇਸ 'ਤੇ ਤੁਰਤ ਕਾਰਵਾਈ ਕਰਦੇ ਹੋਏ ਹਸਪਤਾਲ ਪ੍ਰਬੰਧਨ ਨੇ ਸੀਐਚਸੀ ਬਡਖਾਲਸਾ ਤੋਂ 11:22 ਮਿੰਟ 'ਤੇ ਐਂਬੂਲੈਂਸ ਨੂੰ ਰਵਾਨਾ ਕਰ ਦਿੱਤਾ, ਜੋਕਿ ਦਿਵੀਏ ਹਸਪਤਾਲ ਵਿਚ ਸਿਰਫ 10 ਮਿੰਟ ਵਿਚ ਪਹੁੰਚ ਗਈ। ਰਿਪੋਰਟ ਦੇ ਅਨੁਸਾਰ ਐਂਬੂਲੈਂਸ ਨੂੰ ਦਿਵੀਏ ਹਸਪਤਾਲ ਤੋਂ ਨਾਗਰਿਕ ਹਸਪਤਾਲ ਤੱਕ ਪਹੁੰਚਣ ਵਿਚ ਸਿਰਫ 15 ਮਿੰਟ ਲੱਗਦੇ ਹਨ ਪਰ ਉਸ ਦਿਨ ਜੀਟੀ ਰੋੜ 'ਤੇ ਆਯੋਜਿਤ ਕੀਤੀ ਜਾ ਰਹੀ ਸਾਈਕਲ ਰੈਲੀ ਦੇ ਕਾਰਨ ਐਂਬੂਲੈਂਸ ਲਗਭਗ 20 ਤੋਂ 30 ਮਿੰਟ ਦੇਰ ਨਾਲ ਹਸਪਤਾਲ ਪਹੁੰਚੀ।

Ashok Tanwar Cycle YatraAshok Tanwar Cycle Yatra

ਇਸ ਤੋਂ ਤੁਰਤ ਬਾਅਦ ਬੱਚੇ ਨੂੰ ਐੱਸਐਨਸੀਊ ਵਿਚ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੇਖਿਆ ਕਿ ਬੱਚੇ ਦਾ ਰੰਗ ਨੀਲਾ ਪੈ ਗਿਆ ਸੀ ਅਤੇ ਦਿਲ ਦੀ ਧੜਕਣ ਬਹੁਤ ਘੱਟ ਗਈ ਸੀ। ਡਾਕਟਰਾਂ ਨੇ ਬੱਚੇ ਦੀ ਹਾਲਤ ਨੂੰ ਕਾਬੂ ਕਰਨ ਲਈ ਹਰ ਕੋਸ਼ਿਸ਼ ਕੀਤੀ ਅਤੇ ਪਰ ਹਾਲਤ ਵਿਚ ਸੁਧਾਰ ਨਾ ਹੋਣ 'ਤੇ ਬੱਚੇ ਨੂੰ ਪੀਜੀਆਈ ਐਮਐੱਸ  ਰੋਹਤਕ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ।

Ashok Tanwar Cycle YatraAshok Tanwar Cycle Yatra

ਵਿਜ ਨੇ ਦੱਸਿਆ ਕਿ ਇਸ ਬਾਰੇ ਵਿਚ ਸੋਨੀਪਤ ਪੁਲਿਸ ਨੂੰ ਮਾਮਲਾ ਦਰਜ ਕਰਨ ਦੀ ਹਿਦਾਇਤ ਦਿੱਤੀ ਸੀ, ਜਿਸ ਦੀ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement