
ATM 'ਤੇ ਲੱਗੀ ਹੋ ਸਕਦੀ ਹੈ ਕੈਮਰੇ ਵਾਲੀ ਚਿੱਪ
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕੇਨਰਾ ਬੈਂਕ ਦੇ ਏਟੀਐਮ ਦਾ। ਜਿਥੇ ਕੁਝ ਲੋਕਾਂ ਨੇ ਏਟੀਐਮ ਮਸ਼ੀਨ ਤੇ ਪਾਸਵਰਡ ਬਟਨ ਦੱਬਣ ਵਾਲੀ ਥਾਂ ਦੇ ਉੱਤੇ ਇੱਕ ਕੈਮਰੇ ਵਾਲੀ ਚਿੱਪ ਲੱਗੀ ਦੇਖ ਲਈ। ਦੱਸ ਦਈਏ ਕਿ ਇਹ ਚਿੱਪ ਅੰਦਰ ਇੱਕ ਕੈਮਰਾ ਲੱਗਿਆ ਜੋ ਕਿ ਲੋਕਾਂ ਵਲੋਂ ਦਬਾਏ ਗਏ ਪਾਸਵਰਡ ਸੇਵ ਕਰਦਾ ਹੋ ਸਕਦਾ ਹੈ।
ATM
ਪੈਸੇ ਕਢਵਾਉਣ ਆਏ ਲੋਕਾਂ ਨੇ ਇਸ ਨੂੰ ਚੋਰੀ ਕਰਨ ਦਾ ਇੱਕ ਤਰੀਕਾ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪੈਸੇ ਕਢਵਾਉਣ ਕਦੇ ਵੀ ਕਿਸੇ ਵੀ ਏਟੀਐਮ ਤੇ ਜਾਵੇ ਤਾਂ ਇਹ ਸਭ ਚੀਜ਼ਾਂ ਨੂੰ ਇੱਕ ਵਾਰ ਚੈੱਕ ਜ਼ਰੂਰ ਕਰ ਲਵੇ। ਦੇਖਿਆ ਤੁਸੀ ਕੀ ਕੀ ਤਰੀਕੇ ਹਨ ਚੋਰੀਆਂ ਦੇ ਜੋ ਸ਼ਾਤਿਰ ਚੋਰਾਂ ਵਲੋਂ ਅਪਣਾਏ ਜਾ ਰਹੇ ਹਨ। ਨਾਲੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਤਕਨਾਲਜੀ ਦੇ ਸਿਰ 'ਤੇ ਏਟੀਐਮ ਤੋਂ ਚੋਰੀ ਕਰਨ ਦੀ ਪਲਾਨਿੰਗ ਕੀਤੀ ਗਈ ਹੋਵੇ।
Hacker
ਸੋ ਕਦੇ ਵੀ ਪੈਸੇ ਕਢਵਾਉਣ ਜਾਵੋ ਤਾਂ ਇਹ ਸਭ ਚੀਜ਼ਾਂ ਨੂੰ ਧਿਆਨ ਚ ਜ਼ਰੂਰ ਰੱਖਣਾ। ਅਜਿਹੇ ਮਾਮਲੇ ਬਹੁਤ ਗੰਭੀਰ ਹੁੰਦੇ ਹਨ। ਕਿਉਂ ਕਿ ਜੇ ਏਟੀਐਮ ਕੋਡ ਹੈਕ ਹੋ ਸਕਦਾ ਹੈ ਤਾਂ ਏਟੀਐਮ ਵਿਚ ਪੈਸੇ ਰੱਖਣਾ ਬੈਂਕਾ ਲਈ ਮੁਸ਼ਕਲ ਹੋ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਸਖ਼ਤ ਕਦਮ ਉਠਾਵੇ।
ਇਸ ਤੋਂ ਇਲਾਵਾ ਚੋਰ ਏਟੀਐਮ ਵਿਚੋਂ ਪੈਸੇ ਚੋਰੀ ਕਰਨ ਲਈ ਭੰਨਤੋੜ ਵੀ ਕਰਦੇ ਹਨ। ਏਟੀਐਮ ਦੀ ਸੁਰੱਖਿਆ ਲਈ ਏਟੀਐਮ ਦੇ ਬਾਹਰ ਇਕ ਸੁਰੱਖਿਆ ਕਰਮੀ ਜ਼ਰੂਰ ਹੋਣਾ ਚਾਹੀਦਾ ਹੈ। ਜੋ ਲੋਕ ਏਟੀਐਮ ਤੋਂ ਪੈਸੇ ਕਢਵਾ ਕੇ ਆਉਂਦੇ ਹਨ ਚੋਰ ਉਹਨਾਂ ਦਾ ਪਿੱਛਾ ਕਰ ਕੇ ਉਹਨਾਂ ਨਾਲ ਲੁੱਟ ਖੋਹ ਕਰ ਲੈਂਦੇ ਹਨ। ਇਹਨਾਂ ਚੋਰਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।