
ਜਾਣੋ ਕਿੰਝ ਕਢਵਾਇਆ ਜਾ ਸਕਦਾ ਹੈ ਕੈਸ਼
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਹਾਲ ਹੀ ਵਿਚ ਅਪਣੇ ਯੋਨੋ ਐਪ ਦੇ ਜ਼ਰੀਏ ਬਿਨਾ ਡੈਬਿਟ ਕਾਰਡ ਦੇ ਏਟੀਐਮ ਤੋਂ ਕੈਸ਼ ਕਢਵਾਉਣ ਦੀ ਸੁਵਿਧਾ ਅਪਣੇ ਗਾਹਕਾਂ ਨੂੰ ਪ੍ਰਦਾਨ ਕੀਤੀ ਹੈ। ਹਾਲਾਂਕਿ ਇਹ ਪਹਿਲਾਂ ਬੈਂਕ ਨਹੀਂ ਹੈ ਜੋ ਬਿਨਾਂ ਡੈਬਿਟ ਕਾਰਡ ਦੇ ਏਟੀਐਮ ਚੋਂ ਪੈਸੇ ਕਢਵਾਉਣ ਦੀ ਸੁਵਿਧਾ ਦੇ ਰਿਹਾ ਹੈ। ਐਸਬੀਆਈ ਤੋਂ ਇਲਾਵਾ ਨਿਜੀ ਖੇਤਰ ਦੇ ਦੋ ਬੈਂਕ ਆਈਸੀਆਈਸੀਆਈ ਅਤੇ ਐਕਸਿਸ ਬੈਂਕ ਵੀ ਅਜਿਹੀ ਸੁਵਿਧਾ ਪ੍ਰਦਾਨ ਕਰਦਾ ਹੈ ਪਰ ਉਹਨਾਂ ਦਾ ਤਰੀਕਾ ਐਸਬੀਆਈ ਤੋਂ ਅਲੱਗ ਹੈ।
ATM Card
ਇਹ ਬੇਹੱਦ ਸੁਵਿਧਾਜਨਕ ਹੈ ਪਰ ਇਸ ਦੀਆਂ ਅਪਣੀਆਂ ਕੁਝ ਸੀਮਾਵਾਂ ਹਨ। ਆਓ ਜਾਣਦੇ ਹਾਂ ਕਿ ਬਿਨਾਂ ਕਾਰਡ ਕਿਵੇਂ ਕਢਵਾਏ ਜਾ ਸਕਦੇ ਹਨ ਏਟੀਐਮ ਤੋਂ ਪੈਸੇ। ਇਹ ਸੁਵਿਧਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹਨਾਂ ਦਾ ਇਸ ਬੈਂਕ ਵਿਚ ਸੇਵਿੰਗ ਅਕਾਉਂਟ ਨਹੀਂ ਹੈ। ਜੇਕਰ ਤੁਹਾਡਾ ਆਈਸੀਆਈਸੀਆਈ ਬੈਂਕ ਵਿਚ ਸੇਵਿੰਗ ਅਕਾਉਂਟ ਹੈ ਅਤੇ ਤੁਹਾਡਾ ਬੱਚਾ ਕਿਸੇ ਕੰਮ ਲਈ ਸ਼ਹਿਰ ਗਿਆ ਹੈ।
ATM
ਅਚਾਨਕ ਉਸ ਨੂੰ ਪੈਸਿਆਂ ਦੀ ਜ਼ਰੂਰਤ ਪੈ ਜਾਵੇ। ਅਜਿਹੇ ਵਿਚ ਜੇਕਰ ਤੁਹਾਡੇ ਕੋਲ ਤੁਹਾਡੇ ਬੱਚੇ ਦਾ ਨੰਬਰ ਹੈ ਤਾਂ ਉਹ ਅਸਾਨੀ ਨਾਲ ਬੈਂਕ ਦੇ ਏਟੀਐਮ ਤੋਂ ਬਿਨਾਂ ਤੁਹਾਡੇ ਡੈਬਿਟ ਕਾਰਡ ਦਾ ਇਸਤੇਮਾਲ ਕੀਤੇ ਪੈਸੇ ਕਢਵਾ ਸਕਦਾ ਹੈ। ਸੈਂਡਰ ਬੈਨੇਫਿਸ਼ੀਅਰ ਨੂੰ ਪ੍ਰਤੀ ਟ੍ਰਾਂਸਜੈਕਸ਼ਨ 10 ਹਜ਼ਾਰ ਰੁਪਏ, ਇੱਕ ਦਿਨ ਵਿਚ 20000 ਰੁਪਏ ਅਤੇ ਇੱਕ ਮਹੀਨੇ ਵਿਚ 25000 ਰੁਪਏ ਟ੍ਰਾਂਸਫਰ ਕਰ ਸਕਦਾ ਹੈ।
Cash
ਇਸ ਸੁਵਿਧਾ ਲਈ ਟ੍ਰਾਂਜੈਕਸ਼ਨ 25 ਰੁਪਏ ਦਾ ਸ਼ੁਲਕ ਅਕਾਉਂਟ ਕੱਟ ਹੁੰਦਾ ਹੈ ਜਿਸ ਵਿਚ ਟੈਕਸ ਵੀ ਸ਼ਾਮਲ ਹੁੰਦਾ ਹੈ। ਕਾਰਡਲੈੱਸ ਕੈਸ਼ ਵਿਦਡ੍ਰਾਲ ਦੀ ਪ੍ਰਕਿਰਿਆ ਦੌਰਾਨ ਪਾਸਕੋਡ ਵਗੈਰਾ ਭਰਨ ਵਿਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਕਾਰਡਲੈੱਸ ਕੈਸ਼ ਟ੍ਰਾਂਜੈਕਸ਼ਨ ਬਲਾਕ ਹੋ ਜਾਵੇਗਾ ਅਤੇ ਰਾਸ਼ੀ ਸੈਂਟਰ ਦੇ ਅਕਾਉਂਟ ਵਿਚ ਵਾਪਸ ਚਲੀ ਜਾਵੇਗੀ।
ਇੰਸਟਾ ਮਨੀ ਟ੍ਰਾਂਸਫਰ ਇੱਕ ਇੰਟਰਨੈੱਟ ਬੈਂਕਿੰਗ ਸੇਵਾ ਹੈ ਜਿਸ ਦੇ ਜ਼ਰੀਏ ਤੁਸੀਂ ਬੈਨੇਫਿਸ਼ੀਅਰ ਨੂੰ ਨਕਦੀ ਭੇਜ ਸਕਦੇ ਹੋ। ਆਈਸੀਆਈਸੀਆਈ ਬੈਂਕ ਦੀ ਤਰ੍ਹਾਂ ਬੈਨੇਫਿਸ਼ੀਅਰ ਬੈਂਕ ਦੇ ਏਟੀਐਮ ਤੋਂ ਬਿਨਾਂ ਡੈਬਿਟ ਕਾਰਡ ਦੇ ਪੈਸੇ ਕਢਵਾ ਸਕਦੇ ਹੋ। ਬੈਨੇਫਿਸ਼ੀਅਰੀ ਆਈਐਮਏਟੀ ਕੈਸ਼ ਐਕਸਿਸ ਬੈਂਕ, ਬੈਂਕ ਆਫ ਇੰਡੀਆ ਦੇ ਕਿਸੇ ਵੀ ਏਟੀਐਮ ਤੋਂ ਕਢਵਾਇਆ ਜਾ ਸਕਦਾ ਹੈ।