
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੌਕਰੀ ਪੇਸ਼ਾ ਲੋਕਾਂ ਲਈ ਵੱਡੇ ਐਲਾਨ ਕਰਨ ਦੀ ਤਿਆਰੀ ਵਿਚ ਹੈ।
ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੌਕਰੀ ਪੇਸ਼ਾ ਲੋਕਾਂ ਲਈ ਵੱਡੇ ਐਲਾਨ ਕਰਨ ਦੀ ਤਿਆਰੀ ਵਿਚ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲਦ ਹੀ 21,000 ਤੋਂ ਜ਼ਿਆਦਾ ਸੈਲਰੀ ਹੋਣ ‘ਤੇ ਵੀ ਈਐਸਆਈਸੀ ਦਾ ਫਾਇਦਾ ਮਿਲ ਸਕੇਗਾ। ਕੋਰੋਨਾ ਸੰਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਵਰਕਰਾਂ ਨੂੰ ਰਾਹਤ ਦੇਣ ਲਈ ਈਐਸਆਈਸੀ ਦੀ ਨਿਯਮਾਂ ਵਿਚ ਬਦਲਾਅ ਕਰਨ ਦੀ ਤਿਆਰੀ ਹੈ।
Salary
ਇਸ ਦੇ ਤਹਿਤ ਮੈਡੀਕਲ ਅਤੇ ਆਰਥਕ ਮਦਦ ਦੇ ਨਿਯਮ ਬਦਲ ਜਾਣਗੇ। ਇਸ ਦੇ ਲਈ ਰੱਖੇ ਗਏ ਪ੍ਰਸਤਾਵ ਮੁਤਾਬਕ 21,000 ਤੋਂ ਜ਼ਿਆਦਾ ਸੈਲਰੀ ਹੋਣ ‘ਤੇ ਵੀ ਸਹੂਲਤਾਂ ਮਿਲਣਗੀਆਂ। ਸੂਤਰਾਂ ਨੇ ਦੱਸਿਆ 30,000 ਰੁਪਏ ਤੱਕ ਸੈਲਰੀ ਵਾਲਿਆਂ ਨੂੰ ਵੀ ਈਐਸਆਈਸੀ ਦਾ ਫਾਇਦਾ ਮਿਲੇਗਾ।
ESIC
ਕਿਰਤ ਮੰਤਰਾਲੇ ਨਿਯਮਾਂ ਵਿਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਜ਼ਿਆਦਾ ਸੈਲਰੀ ਵਾਲਿਆਂ ਨੂੰ ਸਕੀਮ ਨਾਲ ਜੁੜੇ ਰਹਿਣ ਦਾ ਵਿਕਲਪ ਹੋਵੇਗਾ। ਬੇਰੁਜ਼ਗਾਰ ਹੋਣ ‘ਤੇ ਆਰਥਕ ਮਦਦ ਤੈਅ ਲਿਮਟ ਦੇ ਹਿਸਾਬ ਨਾਲ ਹੋਵੇਗੀ। ਈਐਸਆਈਸੀ ਬੋਰਡ ਨੂੰ ਜਲਦ ਇਹ ਪ੍ਰਸਤਾਵ ਭੇਜਿਆ ਜਾਵੇਗਾ।
Salary
ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਪਿਛਲੇ ਹਫਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੀ ਅਟਲ ਬੀਮਾ ਵਿਅਕਤੀ ਭਲਾਈ ਸਕੀਮ ਤਹਿਤ ਬੇਰੁਜ਼ਗਾਰੀ ਲਾਭ ਦਾਅਵੇ ਦਾ ਨਿਪਟਾਰਾ ਕਰਨ ਦੇ 15 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕਰ ਦਿੱਤਾ ਸੀ।
Salary
ਈਐਸਆਈਸੀ ਦੇ ਬੋਰਡ ਆਫ਼ ਡਾਇਰੈਕਟਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਰੁਜ਼ਗਾਰ ਗੁਆਉਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਇਸ ਸਾਲ 24 ਮਾਰਚ ਤੋਂ 31 ਦਸੰਬਰ ਤੱਕ ਬੇਰੁਜ਼ਗਾਰੀ ਦੇ ਲਾਭ ਅਧੀਨ ਅਦਾਇਗੀ ਨੂੰ ਦੁੱਗਣਾ ਕਰ ਦਿੱਤਾ ਹੈ। ਯੋਜਨਾ ਦੇ ਤਹਿਤ ਹੁਣ ਤਿੰਨ ਮਹੀਨਿਆਂ ਦੀ ਔਸਤਨ ਸੈਲਰੀ ਦਾ ਪੰਜਾਹ ਪ੍ਰਤੀਸ਼ਤ ਲਾਭ ਦਿੱਤਾ ਜਾਵੇਗਾ। ਹੁਣ ਰੁਜ਼ਗਾਰ ਜਾਣ ਤੋਂ 30 ਦਿਨਾਂ ਬਾਅਦ ਲਾਭ ਦਾ ਦਾਅਵਾ ਦਰਜ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਦੇ ਲਈ 90 ਦਿਨ ਸਨ।