
ਇਸ ਘਟਨਾ ਨੂੰ ਲੈ ਕੇ ਡਾਕਟਰ ਭਾਈਚਾਰੇ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਸੀਤਾਮੜ੍ਹੀ: ਬਿਹਾਰ ਦੇ ਸੀਤਾਮੜ੍ਹੀ (Sitamarhi, Bihar) ਵਿਚ ਅਪਰਾਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਥੇ ਅਪਰਾਧੀ ਬਿਨਾਂ ਕਿਸੇ ਝਿਜਕ ਦੇ ਅਪਰਾਧ ਕਰਦੇ ਹਨ ਅਤੇ ਜ਼ਿਲ੍ਹਾ ਪੁਲਿਸ ਹੁਣ ਤੱਕ ਇਸ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ। ਇੱਥੋਂ ਦਾ ਹੀ ਹੁਣ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਸ਼ਹਿਰ ਦੇ ਮਸ਼ਹੂਰ ਡਾਕਟਰ ਸ਼ਿਵਸ਼ੰਕਰ ਮਹਤੋ 'ਤੇ ਅੰਨ੍ਹੇਵਾਹ ਗੋਲੀਆਂ (Firing on Doctor) ਚਲਾਈਆਂ ਗਈਆਂ ਹਨ। ਉਹ ਰਾਤ ਦੇ 12 ਵਜੇ ਆਪਣੇ ਨਵੇਂ ਕਲੀਨਿਕ ਤੋਂ ਪੁਰਾਣੇ ਕਲੀਨਿਕ ਵੱਲ ਪਰਤ ਰਿਹਾ ਸੀ। ਉਹ ਆਪਣੀ ਕਾਰ ਤੋਂ ਉੱਤਰ ਰਿਹਾ ਸੀ, ਜਦੋਂ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਹੋਰ ਪੜ੍ਹੋ: ਕਾਬੁਲ ਤੋਂ ਭਾਰਤ ਪਰਤੇ 78 ਲੋਕਾਂ ਵਿਚੋਂ 16 ਨਿਕਲੇ ਕੋਰੋਨਾ ਪਾਜ਼ੀਟਿਵ, ਕੀਤਾ ਗਿਆ ਕੁਆਰੰਟੀਨ
Crime
ਇਸ ਦੌਰਾਨ ਡਾਕਟਰ ਦੀ ਦੂਜੀ ਪਤਨੀ ਅਤੇ ਇਕ ਨਰਸ ਵੀ ਉਸਦੇ ਨਾਲ ਸਨ, ਪਰ ਗੋਲੀ ਡਾਕਟਰ ਅਤੇ ਨਰਸ ਨੂੰ ਲੱਗੀ, ਜਿਸ ਕਾਰਨ ਨਰਸ ਦੀ ਮੌਕੇ (Nurse died) 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ, ਡਾਕਟਰ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਉਸਦਾ ਇਲਾਜ ਇਕ ਨਿੱਜੀ ਕਲੀਨਿਕ ਵਿਚ ਚੱਲ ਰਿਹਾ ਹੈ। ਕਲੀਨਿਕ ਵਿਚ ਮੌਜੂਦ ਕੰਪਾਊਂਡਰ ਦੇ ਅਨੁਸਾਰ, ਅਪਰਾਧੀ ਗਿਣਤੀ ਵਿਚ ਚਾਰ ਤੋਂ ਪੰਜ ਸਨ ਅਤੇ ਸਾਰਿਆਂ ਦੇ ਹੱਥਾਂ ਵਿਚ ਹਥਿਆਰ ਸਨ।
ਹੋਰ ਪੜ੍ਹੋ: Tokyo Paralympics 2020: ਟੇਬਲ ਟੈਨਿਸ ਦਾ ਪਹਿਲਾ ਮੈਚ ਹਾਰੀ ਭਾਰਤ ਦੀ ਪੈਰਾ ਅਥਲੀਟ ਸੋਨਲਬੇਨ ਪਟੇਲ
crime
ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ। ਕਲੀਨਿਕ ਵਿਚ ਚਾਰੇ ਪਾਸੇ ਖੂਨ ਦੇ ਦਾਗ ਸਨ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐਸਪੀ ਹਰਕਿਸ਼ੋਰ ਰਾਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦਾ ਕਾਰਨ ਪਰਿਵਾਰਕ ਝਗੜਾ ਵੀ ਹੋ ਸਕਦਾ ਹੈ ਕਿਉਂਕਿ ਡਾਕਟਰ ਨੇ ਦੋ ਵਿਆਹ ਕੀਤੇ ਹਨ, ਜਿਨ੍ਹਾਂ ਦਾ ਵਿਵਾਦ ਵੀ ਚੱਲ ਰਿਹਾ ਹੈ।
ਹੋਰ ਪੜ੍ਹੋ: ਜਰਮਨੀ ਵਿੱਚ ਪੀਜ਼ਾ ਵੇਚਣ ਨੂੰ ਮਜਬੂਰ ਅਫਗਾਨਿਸਤਾਨ ਦੇ ਸਾਬਕਾ IT ਮੰਤਰੀ
crime
ਇਸ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਦੂਜੇ ਪਾਸੇ, ਇਸ ਘਟਨਾ ਨੂੰ ਲੈ ਕੇ ਡਾਕਟਰ ਭਾਈਚਾਰੇ ਵਿਚ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। IMA ਨੇ ਇਸ ਘਟਨਾ ਦੇ ਕਾਰਨ ਬੁੱਧਵਾਰ ਨੂੰ ਸਾਰੇ ਪ੍ਰਾਈਵੇਟ ਕਲੀਨਿਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।