
ਅੱਤਵਾਦੀ ਤਬਰਾਕ ਹੁਸੈਨ ਆਪਣੇ 4-5 ਸਾਥੀਆਂ ਨਾਲ ਐਲਓਸੀ ਸਰਹੱਦ ਨੇੜੇ ਘੁਸਪੈਠ ਦੀ ਕਰ ਰਿਹਾ ਸੀ ਕੋਸ਼ਿਸ਼
ਨਵੀਂ ਦਿੱਲੀ: ਭਾਰਤੀ ਫੌਜ ਨੇ ਇਕ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਵੱਡੇ ਖੁਲਾਸੇ ਕੀਤੇ ਹਨ। ਅੱਤਵਾਦੀ ਨੇ ਦੱਸਿਆ ਕਿ ਇਕ ਪਾਕਿਸਤਾਨੀ ਕਰਨਲ ਨੇ ਉਸ ਨੂੰ ਭਾਰਤੀ ਚੌਕੀ 'ਤੇ ਹਮਲਾ ਕਰਨ ਲਈ 30 ਹਜ਼ਾਰ ਪਾਕਿਸਤਾਨੀ ਰੁਪਏ (10,980 ਭਾਰਤੀ ਰੁਪਏ) ਦਿੱਤੇ ਸਨ। ਏਜੰਸੀ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਤੇ ਉਸ ਨੇ ਇਨ੍ਹਾਂ ਗੱਲਾਂ ਨੂੰ ਕਬੂਲਿਆ ਹੈ। ਇਹ ਅੱਤਵਾਦੀ ਪਹਿਲਾਂ ਹੀ ਭਾਰਤੀ ਬਲਾਂ ਦੀ ਪਕੜ ਵਿਚ ਆ ਚੁੱਕਾ ਹੈ। ਇਸ ਵਾਰ ਉਸ ਨੂੰ ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
PHOTO
ਰਿਪੋਰਟਾਂ ਮੁਤਾਬਕ 21 ਅਗਸਤ ਨੂੰ ਅੱਤਵਾਦੀ ਤਬਰਾਕ ਹੁਸੈਨ ਆਪਣੇ 4-5 ਸਾਥੀਆਂ ਨਾਲ ਐਲਓਸੀ ਸਰਹੱਦ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਭਾਰਤੀ ਚੌਕੀ ਨੇੜੇ ਤਾਰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਫ਼ੌਜੀਆਂ ਨੇ ਉਸ ਨੂੰ ਦੇਖ ਲਿਆ। ਸਿਪਾਹੀਆਂ ਨੇ ਉਸ ਨੂੰ ਲਲਕਾਰਿਆ, ਜਿਸ ਤੋਂ ਬਾਅਦ ਤਬਰਾਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਫੌਜੀਆਂ ਨੇ ਗੋਲੀਬਾਰੀ ਕੀਤੀ। ਗੋਲੀਬਾਰੀ 'ਚ ਤਬਰਾਕ ਜ਼ਖਮੀ ਹੋ ਗਿਆ ਅਤੇ ਜ਼ਿੰਦਾ ਫੜਿਆ ਗਿਆ।
PHOTO
ਉਸਦੇ ਬਾਕੀ ਸਾਥੀ ਸੰਘਣੇ ਜੰਗਲਾਂ ਦਾ ਫਾਇਦਾ ਉਠਾ ਕੇ ਭੱਜ ਗਏ। ਜ਼ਖਮੀ ਤਬਰਾਕ ਨੂੰ ਤੁਰੰਤ ਮੈਡੀਕਲ ਸਹੂਲਤ ਦਿੱਤੀ ਗਈ। ਠੀਕ ਹੋਣ 'ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕੋਟਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਉਸ ਨੇ ਭਾਰਤੀ ਚੌਕੀ 'ਤੇ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ।