ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰੀ ਸਕੂਲਾਂ ਦਾ ਇਹ ਹਾਲ, ਇਸ ਸਕੂਲ ਵਿਚ ਪੜ੍ਹਦੇ ਨੇ ਸਿਰਫ਼ 17 ਬੱਚੇ
Published : Aug 25, 2022, 5:10 pm IST
Updated : Aug 25, 2022, 5:10 pm IST
SHARE ARTICLE
Worst Condition of Government School Shergarh in Haryana
Worst Condition of Government School Shergarh in Haryana

ਇਸ ਸਕੂਲ ’ਚ ਆਪਣੇ ਜਵਾਕ ਭੇਜ ਕੇ ਅਸੀਂ ਮਰਵਾਉਣੇ ਨਹੀਂ- ਪਿੰਡ ਵਾਸੀ

 

ਕੁਰੂਕਸ਼ੇਤਰ (ਅਮਿਤ ਕੁਮਾਰ) : ਸਿੱਖਿਆ ਇਕ ਅਜਿਹਾ ਹਥਿਆਰ ਹੈ, ਜਿਸ ਦੀ ਵਰਤੋਂ ਨਾਲ ਅਸੀਂ ਪੂਰੀ ਦੁਨੀਆ ਬਦਲ ਸਕਦੇ ਹਨ। ਅਕਸਰ ਸਰਕਾਰਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਚੰਗੀ ਸਿੱਖਿਆ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਵਿਚ ਕਈ ਵਿਦਿਆਰਥੀ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਸ਼ੇਰਗੜ੍ਹ ਦੇ ਸਰਕਾਰੀ ਸਕੂਲ ਦੀ ਤਰਸਯੋਗ ਹਾਲਤ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਇੱਥੋਂ ਤੱਕ ਕੇ ਸਕੂਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਮਾੜੀ ਹੈ। ਇਹ ਸਕੂਲ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰੀ ਸਕੂਲਾਂ ਦਾ ਇਹ ਹਾਲ ਦੇਖ ਕੇ ਹਰ ਕੋਈ ਹੈਰਾਨ ਹੈ।  

Worst Condition of Government School Shergarh in HaryanaWorst Condition of Government School Shergarh in Haryana

ਸਕੂਲ ਬੰਦ ਹੋਣ ਦੇ ਕਾਰਨਾਂ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। ਇਸ ਵਿਚ ਪਿੰਡ ਦੇ ਸਿਰਫ਼ 17 ਬੱਚੇ ਪੜ੍ਹਨ ਆਉਂਦੇ ਜਦਕਿ ਉਹਨਾਂ ਨੂੰ ਪੜ੍ਹਾਉਣ ਲਈ 5 ਅਧਿਆਪਕ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਭੇਜ ਕੇ ਮਰਵਾਉਣਾ ਨਹੀਂ ਚਾਹੁੰਦੇ। ਸਕੂਲ ਦੇ ਗਰਾਊਂਡ ਵਿਚ ਉੱਚਾ-ਉੱਚਾ ਘਾਹ ਉੱਗ ਗਿਆ ਹੈ, ਜਿਥੋਂ ਅਕਸਰ ਹੀ ਸੱਪ-ਸਪੋਲੀਏ ਆਦਿ ਨਿਕਲਦੇ ਰਹਿੰਦੇ ਹਨ। ਸਕੂਲ ਦੇ ਗੰਦੇ ਬਾਥਰੂਮ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ ਦੀਆਂ ਕਲਾਸਾਂ ਖਾਲੀ ਪਈਆਂ ਹਨ, ਬੱਚਿਆਂ ਦੇ ਬੈਠਣ ਲਈ ਟੇਬਲ ਦੀ ਥਾਂ ਮੰਜੇ ਰੱਖੇ ਹੋਏ ਹਨ। ਕਈ ਕਲਾਸਰੂਮਾਂ ਵਿਚ ਲੱਕੜੀਆਂ, ਗਮਲੇ ਆਦਿ ਸੁੱਟੇ ਹੋਏ ਹਨ, ਕਲਾਸ ਦੇ ਕਮਰੇ ਕਬਾੜ ਬਣੇ ਹੋਏ ਹਨ।

Worst Condition of Government School Shergarh in HaryanaWorst Condition of Government School Shergarh in Haryana

ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਬੱਚੇ ਪੜ੍ਹ ਵੀ ਜਾਂਦੇ ਹਨ ਤਾਂ ਭਵਿੱਖ ਵਿਚ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਨਿਰਾਸ਼ ਹੋ ਕੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਇਲਾਕੇ ਦੇ 6000 ਤੋਂ ਵੱਧ ਲੋਕ ਵਿਦੇਸ਼ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਇਕ ਗਲੀ 1992 ਦੀ ਬਣੀ ਹੋਈ ਹੈ, ਜਿਸ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ। ਹਰ ਵਾਰ ਅਧਿਕਾਰੀ ਆਉਂਦੇ ਹਨ ਅਤੇ ਅਰਜ਼ੀਆਂ ਲੈ ਕੇ ਚਲੇ ਜਾਂਦੇ ਹਨ ਪਰ ਅੱਜ ਤੱਕ ਕਿਸੇ ਨੇ ਕੰਮ ਪੂਰਾ ਨਹੀਂ ਕਰਵਾਇਆ। ਬਦ ਤੋਂ ਬਦਤਰ ਹੁੰਦੀ ਜਾ ਰਹੀ ਸਕੂਲ ਦੀ ਹਾਲਤ ਦੇਖ ਪਿੰਡ ਵਾਸੀ ਅਤੇ ਸਮਾਜਸੇਵੀ ਗੁੱਸੇ ਵਿਚ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਉਹ ਕਿਸੇ ਵੀ ਕੀਮਤ ’ਤੇ ਇਸ ਸਕੂਲ ਨੂੰ ਬੰਦ ਨਹੀਂ ਹੋਣ ਦੇਣਗੇ, ਚਾਹੇ ਉਹਨਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਉਹਨਾਂ ਦੱਸਿਆ ਕਿ ਸਕੂਲ ਦੀ ਇਮਾਰਤ ਪਿੰਡ ਦੇ ਲੋਕਾਂ ਨੇ ਆਪਣੀ ਜੇਬ 'ਚੋਂ ਪੈਸੇ ਲਗਾ ਕੇ ਤਿਆਰ ਕਰਵਾਈ ਸੀ, ਇਸ ਵਿਚ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਇਸ ਸਕੂਲ ਵਿਚੋਂ ਪੜ੍ਹ ਕੇ ਗਏ ਕਈ ਵਿਦਿਆਰਥੀ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ।

Worst Condition of Government School Shergarh in HaryanaWorst Condition of Government School Shergarh in Haryana

ਕਿਸੇ ਵੀ ਕੀਮਤ ਤੇ ਸਕੂਲ ਬੰਦ ਨਹੀਂ ਹੋਣ ਦੇਵਾਂਗੇ- ਰਾਜ ਗਿੱਲ

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਮਾਜਸੇਵੀ ਰਾਜ ਗਿੱਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ 105 ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਜੇਕਰ ਸਰਕਾਰ ਨੇ ਚੰਗੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਸਕੂਲਾਂ ਨੂੰ ਬੰਦ ਕਰਨ ਦੀ ਨੌਬਤ ਨਹੀਂ ਸੀ ਆਉਣੀ।

Worst Condition of Government School Shergarh in HaryanaWorst Condition of Government School Shergarh in Haryana

ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦਿੱਤੀ ਅਤੇ ਅੱਜ ਦਿੱਲੀ ਦੇ ਸਿੱਖਿਆ ਮਾਡਲ ਦੀਆਂ ਖ਼ਬਰਾਂ ਵਿਦੇਸ਼ਾਂ ਦੇ ਅਖ਼ਬਾਰਾਂ ਵਿਚ ਆ ਰਹੀਆਂ ਹਨ। ਚੰਗੇ ਕੰਮ ਕਰਨ ਵਾਲਿਆਂ ਨੂੰ ਭਾਜਪਾ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ। ਭਾਜਪਾ ਸਰਕਾਰ ਬੱਚਿਆਂ ਨੂੰ ਗੂੰਗੇ ਰੱਖਣਾ ਚਾਹੁੰਦੀ ਹੈ, ਜੇਕਰ ਅੱਜ ਲੋਕਾਂ ਨੇ ਸਰਕਾਰ ਖ਼ਿਲਾਫ਼ ਆਵਾਜ਼ ਨਾ ਚੁੱਕੀ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਭੀਖ ਮੰਗਣ ਲਈ ਮਜਬੂਰ ਹੋ ਜਾਣਗੀਆਂ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement