
ਜੋਤੀ ਨੂੰ ਮਈ ਮਹੀਨੇ 'ਚ ਜਾਸੂਸੀ ਦੇ ਸ਼ੱਕ 'ਚ ਕੀਤਾ ਗਿਆ ਗ੍ਰਿਫ਼ਤਾਰ
ਹਿਸਾਰ : ਹਿਸਾਰ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾ ਦਿੱਤੀ ਹੈ। ਯੂਟਿਊਬਰ ਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ ਕਿ ਮਲਹੋਤਰਾ ਨੂੰ ਜੁਡੀਸ਼ੀਅਲ ਮੈਜਿਸਟਰੇਟ ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਉਨ੍ਹਾਂ ਜੋਤੀ ਨੂੰ 3 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ।
ਜ਼ਿਕਰਯੋਗ ਹੈ ਕਿ ਜੋਤੀ ਮਲਹੋਤਰਾ ਨੂੰ ਜਾਸੂਸੀ ਦੇ ਆਰੋਪਾਂ ਤਹਿਤ 15 ਮਈ ਨੂੰ ਉਸ ਦੇ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਜੋਤੀ ਦੇ ਪਿਤਾ ਹਰੀਸ਼ ਮਲਹੋਤਰਾ ਆਪਣੀ ਬੇਟੀ ’ਤੇ ਲੱਗੇ ਆਰੋਪਾਂ ਨੂੰ ਗਲਤ ਦੱਸ ਚੁੱਕੇ ਹਨ। ਉਹ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਨਿਆਂ ਦੀ ਗੁਹਾਰ ਵੀ ਲਗਾ ਚੁੱਕੇ ਹਨ।