ਖੇਤੀ ਬਿੱਲਾਂ ਦੇ ਹੱਕ ਬੋਲੇ ਪ੍ਰਧਾਨ ਮੰਤਰੀ, ਵਿਰੋਧੀ ਧਿਰ 'ਤੇ ਲਾਇਆ ਕਿਸਾਨਾਂ ਨੂੰ ਭਰਮਾਉਣ ਦਾ ਦੋਸ਼
Published : Sep 25, 2020, 8:17 pm IST
Updated : Sep 25, 2020, 8:17 pm IST
SHARE ARTICLE
Narinder Modi
Narinder Modi

ਬਿਲਾਂ ਨੂੰ ਕਿਸਾਨਾਂ ਦੇ ਜੀਵਨ 'ਚ ਵਿਆਪਕ ਤਬਦੀਲੀ ਲਿਆਉਣ ਵਾਲਾ ਕਰਾਰ ਦਿਤਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਸੰਘ ਦੇ ਪ੍ਰਧਾਨ ਰਹੇ ਪੰਡਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਵੀਡੀਊ ਕਾਨਫ਼ਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਮੋਦੀ ਨੇ ਸੰਸਦ 'ਚ ਪਾਸ ਹੋਏ ਖੇਤੀਬਾੜੀ ਅਤੇ ਮਜ਼ਦੂਰਾਂ ਦੇ ਕਲਿਆਣ ਨਾਲ ਸਬੰਧਤ ਬਿਲਾਂ ਨੂੰ ਉਨ੍ਹਾਂ ਦੇ ਜੀਵਨ 'ਚ ਵਿਆਪਕ ਤਬਦੀਲੀ ਲਿਆਉਣ ਵਾਲਾ ਕਰਾਰ ਦਿਤਾ। ਮੋਦੀ ਨੇ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਹਾਕਿਆਂ ਤਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਂ ਸਿਰਫ਼ ਨਾਹਰੇ ਲਗਾਏ ਅਤੇ ਵੱਡੇ-ਵੱਡੇ ਐਲਾਨ ਕੀਤੇ ਜੋ 'ਖੋਖਲੇ' ਸਾਬਤ ਹੋਏ।

PM Narinder ModiPM Narinder Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਬਿਲਾਂ ਬਾਰੇ ਵਿਰੋਧੀ ਧਿਰਾਂ ਅਫ਼ਵਾਹਾਂ ਫੈਲਾ ਕੇ ਕਿਸਾਨਾਂ ਨੂੰ ਭਰਮ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੋਦੀ ਨੇ ਕਿਹਾ,''ਬਹੁਤ ਹੀ ਘੱਟ ਸਮੇਂ ਦੇ ਅੰਦਰ ਅਸੀਂ ਦਹਾਕਿਆਂ ਤੋਂ ਚਲੇ ਆ ਰਹੇ ਮਾਮਲਿਆਂ ਨੂੰ ਨਿਪਟਾਇਆ ਹੈ ਜਿਵੇਂ ਧਾਰਾ 370, ਅਯੁਧਿਆ 'ਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਵਰਗੇ ਉਹ ਵਾਅਦੇ ਵੀ ਸ਼ਾਮਲ ਹੈ।

PM Narinder ModiPM Narinder Modi

ਕਾਂਗਰਸ ਅਤੇ ਕਿਸੇ ਹੋਰ ਦਲ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ,''ਝੂਠ ਬੋਲਣ ਵਾਲੇ ਕੁਝ ਲੋਕ ਇੰਨੀਂ ਦਿਨੀਂ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾ ਰਹੇ ਹਨ, ਉਨ੍ਹਾਂ ਨਾਲ ਝੂਠ ਬੋਲ ਰਹੇ ਹਨ ਅਤੇ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ,''ਦੇਸ਼ ਦੇ ਕਿਸਾਨਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਬਚਾਉਣਾ ਅਤੇ ਖੇਤੀਬਾੜੀ ਸੁਧਾਰ ਦਾ ਮਹੱਤਵ ਸਮਝਾਉਣਾ ਭਾਜਪਾ ਦੇ ਸਾਰੇ ਵਰਕਰਾਂ ਦਾ ਬਹੁਤ ਵੱਡਾ ਕਰਤੱਵ ਹੈ। ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਕਿਸਾਨ ਦੇ ਭਵਿੱਖ ਨੂੰ ਉਜਵਲ ਬਣਾਉਣਾ ਹੈ।

Pm Narinder ModiPm Narinder Modi

ਅਸੀਂ ਕਿਸਾਨਾਂ ਨੂੰ ਖੇਤੀਬਾੜੀ ਸੁਧਾਰ ਦੀਆਂ ਬਾਰੀਕੀਆਂ ਬਾਰੇ ਜਿੰਨਾ ਸਮਝਾਵਾਂਗੇ, ਉਨਾ ਹੀ ਕਿਸਾਨ ਜਾਗਰੂਕ ਹੋਣਗੇ। ਕਿਰਤ ਸੁਧਾਰ ਕਾਨੂੰਨਾਂ ਦੇ ਅਧੀਨ ਰਾਜਗ ਦੀ ਸਰਕਾਰ ਨੇ ਮਜ਼ਦੂਰਾਂ ਦੀ ਸਿਹਤ, ਉਨ੍ਹਾਂ ਦੀ ਸੁਰੱਖਿਆ, ਉਨ੍ਹਾਂ ਦੀ ਤਨਖ਼ਾਹ ਨੂੰ ਲੈ ਕੇ ਕਾਨੂੰਨਾਂ ਨੂੰ ਸਰਲ ਬਣਾਇਆ ਹੈ। ਨਵੇਂ ਕਾਨੂੰਨਾਂ ਦੇ ਮਾਧਿਅਮ ਨਾਲ ਲਗਭਗ 50 ਕਰੋੜ ਸੰਗਠਤ ਅਤੇ ਅਸੰਗਠਤ ਖੇਤਰ ਦੇ ਮਜ਼ਦੂਰਾਂ ਨੂੰ ਤਨਖ਼ਾਹ ਮਿਲੇ, ਉਹ ਵੀ ਸਮੇਂ 'ਤੇ, ਇਸ ਨੂੰ ਕਾਨੂੰਨੀ ਰੂਪ ਨਾਲ ਜ਼ਰੂਰੀ ਕਰ ਦਿਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement