
ਚੋਣ ਜਾਬਤਾ ਲਾਗੂ, ਕੋਰੋਨਾ ਪੀੜਤ ਵੀ ਕਰ ਸਕਣਗੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ
ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦਰਮਿਆਨ ਹੋਣ ਜਾ ਰਹੀਆਂ ਬਿਹਾਰ ਵਿਧਾਨ ਸਭਾ ਲਈ ਚੋਣਾਂ ਤਿੰਨ ਪੜਾਵਾਂ 'ਚ 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਪਹਿਲੇ ਪੜਾਅ 'ਚ 71 ਸੀਟਾਂ 'ਤੇ, ਦੂਜੇ ਪੜਾਅ 'ਚ 94 ਸੀਟਾਂ, ਤੀਜੇ 'ਚ 78 ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਅੱਜ ਇਹ ਐਲਾਨ ਕੀਤਾ।
Election Commissioner Sunil Arora
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਕੋਵਿਡ-19 ਦੇ ਮੌਜੂਦਾ ਹਾਲਾਤ 'ਚ ਦੁਨੀਆਂ ਭਰ 'ਚ ਹੋਣ ਵਾਲੀਆਂ ਸੱਭ ਤੋਂ ਵੱਡੀਆਂ ਚੋਣਾਂ 'ਚੋਂ ਇਕ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਈ ਚੋਣਾਂ ਨਹੀਂ ਹੋਈਆਂ ਹਨ ਅਤੇ ਉਦੋਂ ਤੋਂ ਦੁਨੀਆਂ 'ਚ ਵਿਆਪਕ ਤਬਦੀਲੀ ਹੋਈ ਹੈ।
Election Commission
ਅਰੋੜਾ ਨੇ ਕਿਹਾ ਕਿ ਅਤਿਵਾਦ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਪੂਰੇ ਸੂਬੇ 'ਚ ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਜਾਵੇਗਾ ਅਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਰੋਗੀ ਆਖ਼ਰੀ ਇਕ ਘੰਟੇ 'ਚ ਵੋਟਿੰਗ ਕਰ ਸਕਦੇ ਹਨ। ਪੀੜਤ ਲੋਕਾਂ ਲਈ ਵਿਸ਼ੇਸ਼ ਪ੍ਰੋਟੋਕਾਲ ਤਿਆਰ ਕੀਤੇ ਗਏ ਹਨ। ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ।
Election Commission of India
ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ ਚੋਣਾਂ ਲਈ 7 ਲੱਖ ਹੈਂਡ ਸੈਨੀਟਾਈਜ਼ਰ, 46 ਲੱਖ ਮਾਸਕ, 6 ਲੱਖ ਪੀਪੀਈ ਕਿਟ, 6.7 ਲੱਖ ਫ਼ੇਸ ਸ਼ੀਲਡ ਅਤੇ 23 ਲੱਖ ਜੋੜੀ ਦਸਤਾਨਿਆਂ ਦੀ ਵਿਵਸਥਾ ਕਰ ਲਈ ਗਈ ਹੈ। ਕਮਿਸ਼ਨ ਨੇ ਸੁਰੱਖਿਆ ਬੰਦੋਬਦਸਤ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਬਿਹਾਰ ਚੋਣਾਂ ਦੇ ਪੜਾਅ ਘੱਟ ਕੀਤੇ ਹਨ। ਅਰੋੜਾ ਨੇ ਕਿਹਾ ਕਿ ਕੋਵਿਡ-19 ਦੇ ਸਾਏ 'ਚ ਹੋਣ ਜਾ ਰਹੀਆਂ ਬਿਹਾਰ ਚੋਣਾਂ ਦੌਰਾਨ ਜਿਥੇ ਵੀ ਜ਼ਰੂਰਤ ਹੋਵੇਗੀ ਅਤੇ ਅਪੀਲ ਕੀਤੀ ਜਾਵੇਗੀ, ਉਥੇ ਡਾਕ ਵੋਟਿੰਗ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।
Vote
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਨ ਸਭਾਵਾਂ 'ਚ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਉਥੇ ਹੀ ਚੋਣਾਂ ਕਰਵਾਉਣ ਦੇ ਸਮੇਂ ਨੂੰ ਲੈ ਕੇ ਕੁਝ ਸੂਬਿਆਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਸਬੰਧ 'ਚ 29 ਸਤੰਬਰ ਨੂੰ ਸਮੀਖਿਆ ਬੈਠਕ ਤੋਂ ਬਾਅਦ ਲੋਕ ਸਭਾ ਦੀ ਇਕ ਅਤੇ ਵਿਧਾਨ ਸਭਾ ਦੀਆਂ 64 ਸੀਟਾਂ ਲਈ ਜ਼ਿਮਨੀ ਚੋਣਾਂ 'ਤੇ ਫ਼ੈਸਲਾ ਕਰੇਗਾ।