ਫੇਲ੍ਹ ਹੋਇਆ ਮੋਦੀ ਮੰਤਰ: ਤੇਜ਼ੀ ਨਾਲ ਦੇਸ਼ ਦੀ ਡਿਗਦੀ ਅਰਥ-ਵਿਵਸਥਾ ਨੇ ਵਧਾਈ ਸਰਕਾਰ ਦੀ ਚਿੰਤਾ!
Published : Sep 25, 2020, 9:32 pm IST
Updated : Sep 25, 2020, 9:32 pm IST
SHARE ARTICLE
Indian Economies
Indian Economies

ਦੁਨੀਆਂ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਦੀ ਤੁਲਣਾ ਵਿਚ ਸਭ ਤੋਂ ਵੱਧ ਹੈ ਗਿਰਾਵਟ

ਚੰਡੀਗੜ੍ਹ : ਰਾਸ਼ਟਰੀ ਅੰਕੜਾ ਦਫਤਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2020-21 ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਦੇ ਕੁੱਲ ਘਰੇਲੂ ਉਤਪਾਦ ਯਾਨੀ ਜੀ.ਡੀ.ਪੀ ਵਿਚ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਕਰੀਬ 24 ਫੀਸਦੀ ਕਮੀ ਆਈ ਹੈ। ਇਹ ਗਿਰਾਵਟ ਦੁਨੀਆਂ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਦੀ ਤੁਲਣਾ ਵਿਚ ਸਭ ਤੋਂ ਵੱਧ ਹੈ। ਆਮ ਸ਼ਬਦਾਂ ’ਚ ਇੰਝ ਕਹਿ ਸਕਦੇ ਹਾਂ ਕਿ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ, ਜੋ ਅਪ੍ਰੈਲ ਤੋਂ ਜੂਨ 2019 ’ਚ ਕਰੀਬ 35 ਲੱਖ ਕਰੋੜ ਪੈਂਦਾ ਹੁੰਦਾ ਸੀ, ਉਹ ਅਪ੍ਰੈਲ ਤੋਂ ਜੂਨ 2020 ਦੀ ਤਿਮਾਹੀ ’ਚ ਸੁੰਗੜ ਕੇ 26 ਕਰੋੜ ਲੱਖ ਰੁਪਏ ਦਾ ਰਹਿ ਗਿਆ ਹੈ। 

GDP GDP

"ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਕੋਸ਼ਿਸ਼ ਬਸੂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਿਸ ਤੇਜ਼ੀ ਨਾਲ ਪੇਂਡੂ ਖਪਤ ਵਿੱਚ ਕਮੀ ਆਈ ਹੈ। ਇਸ ਕਮੀ ਦੇ ਕਾਰਨ ਦੇਸ਼ ਭਰ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਗਈ ਹੈ, ਜਿਸ ਨੂੰ ਐਮਰਜੈਂਸੀ ਵਾਲੇ ਹਾਲਾਤ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ।"

GDP GDP

ਇੱਕ ਸਮੇਂ ਭਾਰਤ ਦੀ ਸਲਾਨਾ ਵਿਕਾਸ ਦਰ 9 ਫ਼ੀਸਦੀ ਦੇ ਕਰੀਬ ਸੀ। ਪਰ ਹੁਣ ਲਗਾਤਾਰ ਆ ਰਹੀ ਗਿਰਾਵਟ ਸਦਕਾ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਿਛਲੇ 5 ਸਾਲਾਂ 'ਚ ਪੇਂਡੂ ਭਾਰਤ ਵਿੱਚ ਔਸਤਨ ਖਪਤ ਵਿੱਚ ਲਗਾਤਾਰ ਕਮੀ ਆ ਰਹੀ ਹੈ। 2011-12 ਅਤੇ 2017-18 ਵਿਚਾਲੇ, ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਖਪਤ ਨਾ ਸਿਰਫ਼ ਹੌਲੀ ਹੋਈ ਹੈ, ਸਗੋਂ ਲਗਾਤਾਰ ਡਿਗਦੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਦੀ ਤੁਲਨਾ ਵਿੱਚ ਪੇਂਡ਼ੂ ਖੇਤਰ ਵਿੱਚ ਪ੍ਰਤੀ ਵਿਅਕਤੀ ਖਪਤ 'ਚ 8.8 ਫ਼ੀਸਦੀ ਦੀ ਕਮੀ ਆਈ ਹੈ।

GDPGDP

ਇਸਦੇ ਨਾਲ-ਨਾਲ ਦੇਸ਼ ਵਿੱਚ ਗ਼ਰੀਬੀ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਮੁੱਦਾ ਹੈ। 2005 ਤੋਂ ਭਾਰਤ ਦੀ ਵਿਕਾਸ ਦਰ ਹਰ ਸਾਲ ਚੀਨ ਦੇ ਬਰਾਬਰ 9.5 ਫ਼ੀਸਦੀ ਸੀ ਪਰ ਰੁਜ਼ਗਾਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਨਹੀਂ ਹੋ ਰਿਹਾ ਸੀ। ਉਸਦੇ ਕਾਰਨ ਕੁਝ ਸਮੇਂ ਬਾਅਦ ਤਣਾਅ ਦੀ ਸਥਿਤੀ ਪੈਦਾ ਹੋਣ ਲੱਗੀ ਕਿ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ। ਇਸਦੇ ਸਿਆਸੀ ਨਤੀਜੇ ਵੀ ਜ਼ਰੂਰ ਭੁਗਤਣੇ ਪੈਣਗੇ। 

GDP growth may accelerate to 7.2% in FY20: ReportGDP 

ਦੱਸ ਦੇਈੇਏ ਕਿ ਪਿਛਲੇ ਦੋ ਸਾਲਾਂ ਤੋਂ ਜੋ ਪੇਂਡੂ ਅਰਥਵਿਵਸਥਾ ਦੀ ਹਾਲਤ ਵਿਗੜ ਰਹੀ ਹੈ, ਉਸਦੇ ਵੀ ਸਿਆਸੀ ਨਤੀਜੇ ਆਉਣਗੇ। 2008-2009 ਵਿੱਚ ਜੀ.ਡੀ.ਪੀ. ਦੇ ਅੰਦਰ ਕਰੀਬ 39 ਫ਼ੀਸਦੀ ਹਿੱਸਾ ਨਿਵੇਸ਼ ਦਾ ਸੀ। ਜਿਹੜਾ ਘੱਟ ਹੋ ਕੇ ਅੱਜ 30 ਫ਼ੀਸਦ ਤੱਕ ਪਹੁੰਚ ਗਿਆ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement