
ਪੁਲਿਸ ਨੇ ਕਿਹਾ ਕਿ ਤਿੰਨਾਂ ਘਟਨਾਵਾਂ ਦੇ ਸਬੰਧ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਕਰਾਚੀ - ਪਾਕਿਸਤਾਨ ਦੇ ਸਿੰਧ ਸੂਬੇ `ਚ ਹਿੰਦੂ ਭਾਈਚਾਰੇ ਨਾਲ ਸਬੰਧਤ ਇੱਕ ਮਹਿਲਾ ਤੇ ਦੋ ਨਾਬਾਲਗ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ 'ਚੋਂ ਦੋ ਦਾ ਜਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਵਿਅਕਤੀਆਂ ਨਾਲ ਵਿਆਹ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮੀਠਾ ਮੇਘਵਾੜ (14) ਨੂੰ ਨਾਸਰਪੁਰ ਇਲਾਕੇ ਅਤੇ ਇੱਕ ਹੋਰ ਨਾਬਾਲਗ ਹਿੰਦੂ ਲੜਕੀ ਨੂੰ ਮੀਰਪੁਰਖਾਸ ਸ਼ਹਿਰ ਦੇ ਬਾਜ਼ਾਰ 'ਚ ਅਗਵਾ ਕੀਤਾ ਗਿਆ ਹੈ। ਤੀਜੀ ਘਟਨਾ ਦੀ ਮੀਰਪੁਰਖਾਸਤ ਚ ਵਾਪਰੀ ਜਿੱਥੇ ਇੱਕ ਵਿਆਹੁਤਾ ਹਿੰਦੂ ਮਹਿਲਾ ਤਿੰਨ ਬੱਚਿਆਂ ਸਮੇਤ ਲਾਪਤਾ ਹੋ ਗਈ ਤੇ ਬਾਅਦ ਵਿਚ ਉਸ ਦਾ ਧਰਮ ਤਬਦੀਲ ਕਰਕੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਵਾਏ ਜਾਣ ਦਾ ਪਤਾ ਲੱਗਾ।
ਮਹਿਲਾ ਦੇ ਪਤੀ ਰਵੀ ਕੁਰਮੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਗੁਆਂਢੀ ਅਹਿਮਦ ਚਾਂਦੀਓ ਨੇ ਉਸ ਦੀ ਪਤਨੀ ਨੂੰ ਅਗਵਾ ਕਰਕੇ ਉਸ ਦਾ ਜਬਰੀ ਧਰਮ ਤਬਦੀਲ ਕਰਵਾਇਆ ਹੈ ਜਦਕਿ ਉਸ ਦੀ ਪਤਨੀ ਰਾਖੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਤੇ ਵਿਆਹ ਕੀਤਾ ਹੈ। ਪੁਲਿਸ ਨੇ ਕਿਹਾ ਕਿ ਤਿੰਨਾਂ ਘਟਨਾਵਾਂ ਦੇ ਸਬੰਧ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।