ਪਾਣੀਪਤ ਦੇ ਪਿੰਡ ਬਾਬਰਪੁਰ ਦਾ ਨਾਮ ਸ੍ਰੀ ਗੁਰੂ ਨਾਨਕ ਪੁਰ ਰੱਖਿਆ, CM ਖੱਟਰ ਬੋਲੇ- ਇਤਿਹਾਸ ਦੀਆਂ ਗਲਤੀਆਂ ਠੀਕ ਕਰ ਰਹੇ ਹਾਂ
Published : Sep 25, 2022, 7:42 pm IST
Updated : Sep 25, 2022, 7:42 pm IST
SHARE ARTICLE
Haryana govt renames Babarpur to Guru Nanakpur in Panipat
Haryana govt renames Babarpur to Guru Nanakpur in Panipat

ਸੀਐਮ ਖੱਟਰ ਨੇ ਕਿਹਾ ਕਿ ਇਤਿਹਾਸ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨਾ ਸਾਡਾ ਕੰਮ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।

 

ਪਾਣੀਪਤ:  ਹਰਿਆਣਾ ਸਰਕਾਰ ਨੇ ਪਾਣੀਪਤ ਦੇ ਪਿੰਡ ਬਾਬਰਪੁਰ ਦਾ ਨਾਮ ਬਦਲ ਦਿੱਤਾ ਹੈ। ਇਸ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਪੁਰ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਪਾਣੀਪਤ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ ਹੈ। ਸੀਐਮ ਖੱਟਰ ਨੇ ਕਿਹਾ ਕਿ ਇਤਿਹਾਸ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨਾ ਸਾਡਾ ਕੰਮ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।  

ਸੀਐਮ ਮਨੋਹਰ ਲਾਲ ਨੇ ਦੱਸਿਆ ਕਿ ਸਰਕਾਰ ਨੇ ਪਿੰਡ ਦਾ ਨਾਂ ਬਦਲ ਕੇ ਸ੍ਰੀ ਗੁਰੂ ਨਾਨਕ ਪੁਰ ਰੱਖਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਮਾਨਤਾ ਮਿਲ ਗਈ ਹੈ। ਨਾਮ ਬਦਲਣਾ ਚੰਗਾ ਹੈ। ਇਤਿਹਾਸ ਵਿਚ ਜੋ ਵੀ ਗਲਤੀਆਂ ਹੋਈਆਂ ਹਨ, ਉਹਨਾਂ ਨੂੰ ਸੁਧਾਰਨਾ ਹਰ ਸਰਕਾਰ ਦਾ ਕੰਮ ਹੈ। ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕੀਤਾ ਜਾਵੇ, ਇਸ ਲਈ ਇਹ ਮਤਾ ਪਾਸ ਕੀਤਾ ਗਿਆ ਹੈ।

ਦੱਸ ਦੇਈਏ ਕਿ ਬਾਬਰਪੁਰ ਪਿੰਡ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਕ ਹਿੱਸੇ ਵਿਚ ਬਾਬਰਪੁਰ ਮੰਡੀ ਅਤੇ ਦੂਜੇ ਹਿੱਸੇ ਵਿਚ ਬਾਬਰਪੁਰ ਪਿੰਡ ਹੈ। ਬਾਬਰਪੁਰ ਮੰਡੀ ਦੀ ਆਬਾਦੀ 6500 ਤੋਂ 7 ਹਜ਼ਾਰ ਦੇ ਵਿਚਕਾਰ ਹੈ। ਇੱਥੇ 1800ਤੋਂ 2000 ਵੋਟਰ ਹਨ। ਪਿੰਡ ਬਾਬਰਪੁਰ ਦੀ ਆਬਾਦੀ 2500 ਤੋਂ 3000 ਹੈ ਅਤੇ ਇੱਥੇ ਸਾਢੇ 1500 ਤੋਂ 1600 ਵੋਟਰ ਹਨ।

ਪਾਣੀਪਤ ਸ਼ਹਿਰੀ ਸੀਟ ਤੋਂ ਭਾਜਪਾ ਦੇ ਵਿਧਾਇਕ ਪ੍ਰਮੋਦ ਵਿਜ ਨੇ ਕਿਹਾ ਕਿ ਬਾਬਰਪੁਰ ਦਾ ਨਾਂ ਬਦਲ ਕੇ ਸ੍ਰੀ ਗੁਰੂ ਨਾਨਕਪੁਰ ਰੱਖਣ ਦੇ ਪ੍ਰਸਤਾਵ 'ਤੇ ਸਾਰੇ ਕੌਂਸਲਰਾਂ, ਮੇਅਰਾਂ ਅਤੇ ਵਿਧਾਇਕਾਂ ਦੀ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਹੀ ਪਾਣੀਪਤ ਨਗਰ ਨਿਗਮ ਦੀ ਹਾਊਸ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨਾਮ ਬਦਲਣ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ। ਹੁਣ ਸੂਬਾ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ।

Location: India, Haryana, Panipat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement