
ਇਸ ਤੋਂ ਪਹਿਲਾਂ ਭੂਟਾਨ ਸਰਕਾਰ ਨੇ 23 ਸਤੰਬਰ ਨੂੰ ਵਪਾਰ, ਵਣਜ ਅਤੇ ਅਧਿਕਾਰਤ ਆਵਾਜਾਈ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ।
ਗੁਹਾਟੀ - ਆਸਾਮ ਵਿਚ ਢਾਈ ਸਾਲਾਂ ਬਾਅਦ ਭਾਰਤ-ਭੂਟਾਨ ਸਰਹੱਦ ਦੇ ਦਰਵਾਜ਼ੇ ਸੈਲਾਨੀਆਂ ਲਈ ਮੁੜ ਖੁੱਲ੍ਹ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਮਗਰੋਂ ਬੰਦ ਕੀਤੀ ਗਈ ਭਾਰਤ-ਭੂਟਾਨ ਸਰਹੱਦ ਸ਼ੁੱਕਰਵਾਰ ਨੂੰ ਕੁਝ ਨਵੇਂ ਨਿਯਮਾਂ ਦੇ ਨਾਲ ਮੁੜ ਖੋਲ੍ਹ ਦਿੱਤੀ ਗਈ ਹੈ। ਗੁਹਾਟੀ ਵਿਚ ਭੂਟਾਨ ਦੇ ਕੌਂਸਲ ਜਨਰਲ ਜਿਗਮੇ ਥਿਨਲੇ ਨਾਮਗਿਆਲ ਨੇ ਤਾਮੁਲਪੁਰ ਜ਼ਿਲ੍ਹੇ ਦੇ ਸਮਦਰੂਪ-ਜੋਂਗਖਰ, ਚਿਰਾਂਗ ਵਿੱਚ ਦਾਦਗਿਰੀ ਅਤੇ ਗੇਲੇਫੂ, ਬਕਸਾ ਵਿੱਚ ਨਾਮਲਾਂਗ ਅਤੇ ਪਨਬਾਂਗ ਅਤੇ ਉਦਲਗੁਰੀ ਜ਼ਿਲ੍ਹੇ ਦੇ ਸਮਰੰਗ ਵਿੱਚ ਕੌਮਾਂਤਰੀ ਸਰਹੱਦ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਭਾਰਤ-ਭੂਟਾਨ ਦੋਸਤੀ ਸੰਘ ਦੇ ਮੈਂਬਰ ਮੌਜੂਦ ਸਨ। ਇਹ ਗੇਟ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਪਹਿਲਾਂ ਭੂਟਾਨ ਸਰਕਾਰ ਨੇ 23 ਸਤੰਬਰ ਨੂੰ ਵਪਾਰ, ਵਣਜ ਅਤੇ ਅਧਿਕਾਰਤ ਆਵਾਜਾਈ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ।