ਨਸ਼ਾ ਤਸਕਰ ਨੇ ਕੁੱਤਿਆਂ ਨੂੰ ਸਿਖਾਇਆ ਹਰ ਖਾਕੀਧਾਰੀ ’ਤੇ ਹਮਲਾ ਕਰਨਾ, ਜਾਣੋ ਫਿਰ ਕੀ ਹੋਇਆ...
Published : Sep 25, 2023, 2:52 pm IST
Updated : Sep 25, 2023, 2:52 pm IST
SHARE ARTICLE
Kerala 'drug dealer' trained dogs to bite anyone wearing 'khaki'
Kerala 'drug dealer' trained dogs to bite anyone wearing 'khaki'

ਇਧਰ ਕੁੱਤਿਆਂ ਤੋਂ ਬਚਣ ’ਚ ਲੱਗੇ ਪੁਲਿਸ ਮੁਲਾਜ਼ਮ, ਉਧਰ ਨਸ਼ਾ ਤਸਕਰ ਫ਼ਰਾਰ

ਕੋਟਾਯਮ (ਕੇਰਲ): ਕੋਟਾਯਮ ਪੁਲਿਸ ਦੇ ਨਸ਼ੀਲੇ ਪਦਾਰਥ ਰੋਕੂ ਦਸਤੇ ਨੇ ਤਸਕਰ ਹੋਣ ਦੇ ਸ਼ੱਕ ’ਚ ਇਕ ਵਿਅਕਤੀ ਦੇ ਘਰ ’ਤੇ ਅਚਾਨਕ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ‘ਖਾਕੀ’ ਪੋਸ਼ਾਕ ਪਾਈ ਕਿਸੇ ਵੀ ਵਿਅਕਤੀ ਨੂੰ ਕੱਟਣ ਲਈ ਸਿਖਾਏ ਗਏ ਹਿੰਸਕ ਕੁੱਤਿਆਂ ਦੀ ਮੌਜੂਦਗੀ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

ਕੁੱਤਿਆਂ ਦੀ ਮੌਜੂਦਗੀ ਕਾਰਨ ਐਤਵਾਰ ਰਾਤ ਨੂੰ ਤਲਾਸ਼ੀ ਪ੍ਰਕਿਰਿਆ ’ਚ ਰੁਕਾਵਟ ਪਈ ਅਤੇ ਮੁਲਜ਼ਮ, ਕੁੱਤਿਆਂ ਦੇ ਹਮਲਿਆਂ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੇ ਪੁਲਿਸ ਮੁਲਾਜ਼ਮਾਂ ਦੀ, ਨਜ਼ਰ ਬਚਾ ਕੇ ਭੱਜ ਗਿਆ। 

ਪੁਲਿਸ ਨੇ ਕਿਹਾ ਕਿ ਕੁੱਤਿਆਂ ਨੂੰ ਕਾਬੂ ’ਚ ਕਰ ਲਿਆ ਗਿਆ ਅਤੇ ਘਰ ਤੋਂ 17 ਕਿੱਲੋਗ੍ਰਾਮ ਤੋਂ ਵੱਧ ਗਾਂਜਾ ਜ਼ਬਤ ਕੀਤਾ ਗਿਆ। ਕੋਟਾਯਮ ਦੇ ਪੁਲਿਸ ਸੂਪਰਡੈਂਟ ਕੇ. ਕਾਰਤਿਕ ਆਈ.ਪੀ.ਐੱਸ. ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਧੀ ਰਾਤ ਦੇ ਲਗਭਗ ਖੋਜ ਟੀਮ ਸ਼ੱਕੀ ਮੁਲਜ਼ਮ ਦੇ ਘਰ ਪੁੱਜੀ। ਇਸ ਟੀਮ ’ਚ ਨੇੜਲੇ ਗਾਂਧੀਨਗਰ ਥਾਣੇ ਦੇ ਅਧਿਕਾਰੀ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਨਹੀਂ ਸੀ ਕਿ ਇੱਥੇ ਏਨੇ ਸਾਰੇ ਕੁੱਤੇ ਹੋਣਗੇ ਅਤੇ ਉਹ ਹਿੰਸਕ ਹੋਣਗੇ। ਇਸ ਲਈ ਸਾਨੂੰ ਸ਼ੁਰੂ ’ਚ ਤਲਾਸ਼ੀ ’ਚ ਪ੍ਰੇਸ਼ਾਨੀ ਹੋਈ। ਖੁਸ਼ਕਿਸਮਤੀ ਨਾਲ ਕੋਈ ਵੀ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ।’’

ਐੱਸ.ਪੀ. ਨੇ ਕਿਹਾ, ‘‘ਮੁਲਜ਼ਮ ਨੇ ਕੁੱਤਿਆਂ ਨੂੰ ਖਾਕੀ ਵਰਦੀ ਵਾਲਿਆਂ ਨੂੰ ਵੇਖਦਿਆਂ ਹੀ ਕੱਟਣ ਦੀ ਸਿਖਲਾਈ ਦਿਤੀ ਸੀ। ਬੀ.ਐੱਸ.ਐਫ਼. ਦੇ ਸੇਵਾਮੁਕਤ ਵਿਅਕਤੀ ਨੇ ਕੁਝ ਸਮੇਂ ਲਈ ਉਸ ਨੂੰ ਕੁੱਤਿਆਂ ਨੂੰ ਸੰਭਾਲਣ ਦੀ ਸਿਖਲਾਈ ਦਿਤੀ ਸੀ, ਪਰ ਖਾਕੀ ਪਾਈ ਕਿਸੇ ਵਿਅਕਤੀ ਨੂੰ ਕੁੱਤਿਆਂ ਤੋਂ ਕਿਸ ਤਰ੍ਹਾਂ ਕਟਵਾਇਆ ਜਾਵੇ, ਵਰਗੇ ਸਵਾਲ ਪੁੱਛਣ ’ਤੇ ਉਸ ਨੂੰ ਉੱਥੋਂ ਕੱਢ ਦਿਤਾ ਗਿਆ।’’

ਜ਼ਿਲ੍ਹਾ ਪੁਲਿਸ ਦੇ ਸਿਖਰਲੇ ਅਧਿਕਾਰੀ ਨੇ ਇਹ ਵੀ ਕਹਿਾ ਕਿ ਮੁਲਜ਼ਮ ਕੁੱਤਾ ਸਿਖਲਾਈਕਰਤਾ ਹੋਣ ਦੇ ਨਾਂ ’ਤੇ ਨਸ਼ੀਲੇ ਪਦਾਰਥ ਵੇਚ ਰਿਹਾ ਸੀ ਅਤੇ ਉਸ ਦੇ ਘਰੋਂ 17 ਕਿਲੋ ਤੋਂ ਵੱਧ ਗਾਂਜਾ ਜ਼ਬਤ ਹੋਇਆ ਹੈ। ਅਧਿਕਾਰੀ ਨੇ ਕਿਹਾ, ‘‘ਸਾਨੂੰ ਪਹਿਲਾਂ ਮੁਲਜ਼ਮ ਨੂੰ ਫੜਨਾ ਹੋਵੇਗਾ ਅਤੇ ਫਿਰ ਇਹ ਪਤਾ ਲਾਉਣਾ ਹੋਵੇਗਾ ਕਿ ਕੀ ਇਸ ਮਾਮਲੇ ’ਚ ਕੋਈ ਹੋਰ ਵੀ ਸ਼ਾਮਲ ਸੀ।’’ 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement