Sikh Air Chief Marshal: ਅਮਰਪ੍ਰੀਤ ਸਿੰਘ ਹੋਣਗੇ ਹਵਾਈ ਫੌਜ ਦੀ ਕਮਾਨ ਸੰਭਾਲਣ ਵਾਲੇ ਚੌਥੇ ਸਿੱਖ ਏਅਰ ਚੀਫ ਮਾਰਸ਼ਲ
Published : Sep 25, 2024, 1:57 pm IST
Updated : Sep 25, 2024, 1:57 pm IST
SHARE ARTICLE
Amarpreet Singh will be the fourth Sikh Air Chief Marshal to take over the command of the Air Force
Amarpreet Singh will be the fourth Sikh Air Chief Marshal to take over the command of the Air Force

Sikh Air Chief Marshal: ਇਸ ਤੋਂ ਪਹਿਲਾਂ ਇਹ ਸਿੱਖ ਵਧਾ ਚੁੱਕੇ ਹਨ ਕੌਮ ਦਾ ਮਾਣ

 

Sikh Air Chief Marshal: ਭਾਰਤੀ ਹਵਾਈ ਫ਼ੌਜ ਦੀ ਕਮਾਨ ਸੰਭਾਲਣ ਜਾ ਰਹੇ ਅਮਰਪ੍ਰੀਤ ਸਿੰਘ ਚੌਥੇ ਅਜਿਹੇ ਸਿੱਖ ਏਅਰ ਚੀਫ਼ ਮਾਰਸ਼ਲ ਹਨ, ਜਿਨ੍ਹਾਂ ਨੇ ਇਸ ਵੱਕਾਰੀ ਅਹੁਦੇ ਤੱਕ ਪਹੁੰਚ ਕੇ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਮਾਰਸ਼ਲ ਅਰਜਨ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੀ ਕਮਾਨ ਸੰਭਾਲ ਕੇ ਸਿੱਖ ਕੌਮ ਦੀ ਬਹਾਦਰੀ ਅਤੇ ਦਲੇਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਸੀ, ਜਿਸ ਉੱਤੇ ਅੱਜ ਵੀ ਪੂਰੇ ਦੇਸ਼ ਨੂੰ ਮਾਣ ਹੈ।

ਪੜ੍ਹੋ ਪੂਰੀ ਖ਼ਬਰ :  Mallikarjun Kharge: ਕਿਸਾਨਾਂ ਨੂੰ ਵਾਹਨਾਂ ਹੇਠ ਕੁਚਲਣ ਵਾਲੀ ਮੋਦੀ ਸਰਕਾਰ ਨੂੰ ਭਾਰਤ ਦੇ 62 ਕਰੋੜ ਕਿਸਾਨ ਕਦੇ ਨਹੀਂ ਭੁੱਲਣਗੇ -ਖੜਗੇ

ਉਹ ਅਜਿਹੇ ਇੱਕੋ ਇੱਕ ਏਅਰ ਮਾਰਸ਼ਲ ਸਨ, ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਵਿੱਚ ਫਾਈਵ ਸਟਾਰ ਅਫ਼ਸਰ ਦਾ ਰੈਂਕ ਮਿਲਿਆ ਹੋਇਆ ਹੈ। ਉਨ੍ਹਾਂ 1964 ਤੋਂ ਲੈ ਕੇ 1969 ਤੱਕ ਹਵਾਈ ਫ਼ੌਜ ਵਿੱਚ ਏਅਰ ਚੀਫ਼ ਮਾਰਸ਼ਲ ਵਜੋਂ ਸੇਵਾ ਨਿਭਾਈ। 

ਪੜ੍ਹੋ ਪੂਰੀ ਖ਼ਬਰ :   Arvind Kejriwal: ਅਰਵਿੰਦ ਕੇਜਰੀਵਾਲ ਨੇ RSS ਦੇ ਮੁਖੀ ਮੋਹਨ ਭਾਗਵਤ ਨੂੰ ਲਿਖੀ ਚਿੱਠੀ, ਪੁੱਛੇ 5 ਸਵਾਲ

ਪਦਮ ਭੂਸ਼ਣ ਐਵਾਰਡ ਹਾਸਿਲ ਮਾਰਸ਼ਲ ਅਰਜਨ ਸਿੰਘ ਨੇ 1965 ਦੀ ਭਾਰਤ-ਪਾਕਿ ਜੰਗ ਵਿਚ ਵੀ ਅਹਿਮ ਰੋਲ ਅਦਾ ਕੀਤਾ ਸੀ। ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਦਾ 16 ਸਤੰਬਰ 2017 ਨੂੰ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ ਪਰ ਉਨ੍ਹਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਅੱਜ ਵੀ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ।

ਪੜ੍ਹੋ ਪੂਰੀ ਖ਼ਬਰ :   Panthak News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਣਜੀਤ ਸਿੰਘ ਮਿਲੀ ਕਲੀਨ ਚਿੱਟ

ਇਸੇ ਤਰ੍ਹਾਂ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ ਨੇ 1981 ਤੋਂ ਲੈ ਕੇ 1984 ਤੱਕ ਹਵਾਈ ਫ਼ੌਜ ਦੀ ਕਮਾਨ ਸੰਭਾਲੀ। ਉਹਨਾਂ ਦਾ ਜਨਮ 10 ਮਾਰਚ 1926 ਨੂੰ ਪੰਜਾਬ ਵਿੱਚ ਹੋਇਆ। ਉਹ ਦੂਜੇ ਵਿਸ਼ਵ ਯੁੱਧ ਦੇ ਸਿਖਰ 'ਤੇ 1944 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਅਤੇ 1945 ਵਿੱਚ ਕੋਹਾਟ ਵਿਖੇ ਨੰਬਰ 1 ਸਕੁਐਡਰਨ ਫਲਾਇੰਗ ਹਰੀਕੇਨਸ ਵਿੱਚ ਤਾਇਨਾਤ ਕੀਤਾ ਗਿਆ। ਅਕਤੂਬਰ 1947 ਵਿੱਚ ਜਦੋਂ ਕਸ਼ਮੀਰ ਉੱਤੇ ਕਬਾਇਲੀ ਹਮਲਾ ਹੋਇਆ ਤਾਂ ਦਿਲਬਾਗ ਸਿੰਘ ਇਸ ਕਾਰਵਾਈ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਿਲਬਾਗ ਸਿੰਘ ਨੇ 1984 ਵਿੱਚ ਸੀਏਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਸਮੇਂ ਤੱਕ ਉਨ੍ਹਾਂ ਨੇ ਚਾਰ ਦਹਾਕਿਆਂ ਦੇ ਕਰੀਅਰ ਵਿੱਚ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ਵਿੱਚ ਲਗਭਗ 5000 ਘੰਟੇ ਉਡਾਣ ਭਰੀ ਸੀ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਤਿੰਨ ਵਾਰ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਹਵਾਈ ਸੈਨਾ ਦਾ ਅਗਲਾ ਮੁੱਖੀ ਨਿਯੁਕਤ ਕੀਤਾ ਗਿਆ ਹੈ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਇਸ ਸਮੇਂ ਹਵਾਈ ਸੈਨਾ ਦੇ ਉਪ ਮੁੱਖੀ ਵਜੋਂ ਸੇਵਾ ਨਿਭਾਅ ਰਹੇ ਹਨ। ਉਹ 30 ਸਤੰਬਰ, 2024 ਦੀ ਦੁਪਹਿਰ ਤੋਂ ਅਗਲੇ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਣਗੇ। ਮੌਜੂਦਾ ਹਵਾਈ ਸੈਨਾ ਦੇ ਮੁੱਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ, 2024 ਨੂੰ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ।

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਦਾ ਜਨਮ 27 ਅਕਤੂਬਰ 1964 ਨੂੰ ਹੋਇਆ ਸੀ। ਇਸ ਵੱਡੀ ਜ਼ਿੰਮੇਵਾਰੀ ਤੋਂ ਪਹਿਲਾਂ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ 1 ਫਰਵਰੀ 2023 ਨੂੰ ਭਾਰਤੀ ਹਵਾਈ ਸੈਨਾ ਦੇ 47ਵੇਂ ਉਪ ਮੁੱਖੀ ਦਾ ਅਹੁਦਾ ਸੰਭਾਲਿਆ ਸੀ।

ਪੜ੍ਹੋ ਪੂਰੀ ਖ਼ਬਰ :   Punjab News: ਸੇਬਾਂ ਨਾਲ ਭਰੇ ਟਰੱਕ ਅਤੇ ਟਰੈਕਟਰ ’ਚ ਹੋਈ ਟੱਕਰ, ਟਰੈਕਟਰ ਚਾਲਕ ਦੀ ਮੌਤ

ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਬਣੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਭਾਰਤੀ ਲੜਾਕੂ ਜਹਾਜ਼ ਤੇਜਸ ਨੂੰ ਉਡਾ ਕੇ ਨਾ ਸਿਰਫ਼ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਸਗੋਂ ਆਪਣੀ ਉਮਰ ਕਾਰਨ ਸਭ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਜਦੋਂ ਉਨ੍ਹਾਂ ਨੇ ਤੇਜਸ ਜਹਾਜ਼ ਉਡਾਇਆ ਸੀ, ਉਦੋਂ ਉਨ੍ਹਾਂ ਦੀ ਉਮਰ 59 ਸਾਲ ਸੀ। ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

(For more Punjabi news apart from Amarpreet Singh will be the fourth Sikh Air Chief Marshal to take over the command of the Air Force, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement