
ਉਹ ਦਿਨ ਜਲਦੀ ਅਵੇਗਾ ਜਿਸ ਲਈ ਸ਼ਿਆਮਾ ਪ੍ਰਸਾਦ ਮੁਖ਼ਰਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ।
ਨਵੀਂ ਦਿੱਲੀ- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿਚ ਭਾਰਤੀ ਝੰਡਾ ਲਹਿਰਾਇਆ ਜਾਵੇਗਾ। ਜੰਮੂ ਕਸ਼ਮੀਰ ਦੀ ਚੇਨਾਨੀ ਸੁਰੰਗ ਦਾ ਨਾਮ ਬਦਲੇ ਜਾਣ ਨੂੰ ਲੈ ਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਨਵੇਂ ਭਾਰਤ ਦਾ ਕਾਰਵਾ ਅੱਗੇ ਵਧ ਰਿਹਾ ਹੈ।
Syama Prasad Mukherjee
ਉਹ ਦਿਨ ਜਲਦੀ ਅਵੇਗਾ ਜਿਸ ਲਈ ਸ਼ਿਆਮਾ ਪ੍ਰਸਾਦ ਮੁਖ਼ਰਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ। ਸੁਰੰਗ ਦਾ ਨਾਮ ਬਦਲ ਕੇ ਸ਼ਿਆਮਾ ਪ੍ਰਸਾਦ ਸਿੰਘ ਦੇ ਨਾਮ ‘ਤੇ ਰੱਖਣ ਦੀ ਪੇਸ਼ਕਸ਼ ਸਵੀਕਾਰ ਕਰਨ ਦਾ ਸਿਹਰਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਦਿੱਤਾ ਗਿਆ। ਜਿਸ ਨਾਲ ਜੰਮੂ ਅਤੇ ਸ਼੍ਰੀਨਗਰ ਦੀ ਦੂਰੀ ਵਿਚ 31 ਕਿਲੋਮੀਟਰ ਦੀ ਕਮੀ ਆਈ ਸੀ ਪਰ ਕਿਸੇ ਮਜ਼ਬੂਰੀਆਂ ਕਾਰਨ ਇਸ ਦਾ ਨਾਮ ਮੁਖ਼ਰਜੀ ਦੇ ਨਾਮ ‘ਤੇ ਨਹੀਂ ਰੱਖਿਆ ਜਾ ਸਕਿਆ।
Naming ceremony of Chenani-Nashri tunnel in #Jammu & #Kashmir as Dr Syama Prasad Mookerjee Tunnel.
— Dr Jitendra Singh (@DrJitendraSingh) October 24, 2019
Tap the link below for VIDEO.https://t.co/M7K2dA5XAZ pic.twitter.com/sHRy4Dbzbn
ਚੇਨਾਨੀ-ਨਸ਼ਰੀ ਸੁਰੰਗ ਦਾ ਨਿਰਮਾਣ 2600 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਇਹ ਸੁਰੰਗ ਯਾਤਰਾ ਦੇ ਸਮੇਂ ਨੂੰ ਦੋ ਘੰਟਿਆਂ ਤੱਕ ਘੱਟ ਕਰ ਦਿੰਦੀ ਹੈ ਅਤੇ ਸਾਰੇ ਮੌਸਮ ਵਿਚ ਜੰਮੂ ਅਤੇ ਉਧਮਪੁਰ ਤੋਂ ਰਾਮਬਨ, ਬਨਿਹਾਲ ਅਤੇ ਸ੍ਰੀਨਗਰ ਜਾਣ ਵਾਲੇ ਯਾਤਰੀਆਂ ਲਈ ਸੁਰੱਖਿਅਤ ਮਾਰਗ ਪ੍ਰਦਾਨ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।