
ਗਿਲਾਨੀ ਦੇ ਸਹਿਯੋਗੀ ਰਹੇ ਲੇਖਕ ਅਤੇ ਪ੍ਰੋਫੈਸਰ ਸੁਧੀਸ਼ ਪਚੌਰੀ ਨੇ ਦੱਸਿਆ ਕਿ ਗਿਲਾਨੀ ਇਕ ਸ਼ਾਤ ਸੁਭਾਅ ਦੇ ਵਿਅਕਤੀ ਹਨ।
ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰਫ਼ੈਸਰ ਐਸਏਆਰ ਗਿਲਾਨੀ ਦੀ ਕੱਲ੍ਹ ਸ਼ਾਮ ਅਚਾਨਕ ਮੌਤ ਹੋ ਗਈ। ਉਹਨਾਂ ਨੂੰ ਸਾਲ 2001 ਵਿਚ ਹੋਏ ਸੰਸਦ ਹਮਲੇ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਹਾਲਂਕਿ ਬਾਅਦ ਵਿਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਸੀ। ਗਿਲਾਨੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਸਾਲ 2016 ਵਿਚ ਗਿਲਾਨੀ ‘ਤੇ ਇਹ ਆਰੋਪ ਵੀ ਲੱਗਿਆ ਸੀ ਕਿ ਉਹਨਾਂ ਨੇ ਦਿੱਲੀ ਪ੍ਰੈਸ ਕਲੱਬ ਆਫ਼ ਇੰਡੀਆ ਵਿਚ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਬਰਸੀ ‘ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ।
Sar Gilani
ਗਿਲਾਨੀ ਦੇ ਸਹਿਯੋਗੀ ਰਹੇ ਲੇਖਕ ਅਤੇ ਪ੍ਰੋਫੈਸਰ ਸੁਧੀਸ਼ ਪਚੌਰੀ ਨੇ ਦੱਸਿਆ ਕਿ ਗਿਲਾਨੀ ਇਕ ਸ਼ਾਤ ਸੁਭਾਅ ਦੇ ਵਿਅਕਤੀ ਹਨ। ਸੰਸਦ ਹਮਲੇ ਦੇ ਮਾਮਲੇ ਵਿਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਗਿਲਾਨੀ ਦਾ ਅੱਜ ਪੋਸਟਮਾਰਟਮ ਕੀਤਾ ਜਾਣਾ ਹੈ ਅਤੇ ਇਸ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
Sar Gilani
ਉਹਨਾਂ ਦੇ ਮ੍ਰਿਤਕ ਸਰੀਰ ਨੂੰ ਪਿਛਲੇ ਕਈ ਘੰਟਿਆ ਤੋਂ ਪੁਲਿਸ ਨੇ ਘੇਰਿਆ ਹੋਇਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਗਿਲਾਨੀ ਦੀ ਮੌਤ ਦਾ ਕੋਈ ਵੀ ਸਿਰ ਦਰਦ ਨਹੀਂ ਲੈਣਾ ਚਾਹੁੰਦੀ। ਇਸ ਘੇਰੇ ਦੇ ਚਲਦੇ ਹੀ ਗਿਲਾਨੀ ਦਾ ਪੋਸਟਮਾਰਟਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਗਿਲਾਨੀ ਦੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।