
ਉੱਥੇ ਹੀ ਰੱਖਿਆ ਮੰਤਰੀ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ 'ਤੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਨਵੀਂ ਦਿੱਲੀ: ਅੱਜ ਦੇਸ਼ਭਰ 'ਚ ਦੁਸਹਿਰਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਮੈਸੇਜ ਜਾਂ ਈ-ਮੇਲ ਰਹੀ ਸੰਦੇਸ਼ ਭੇਜਦੇ ਹਨ। ਇਸ ਖੁਸ਼ੀ ਦਿਹਾੜੇ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਹੋਰ ਆਗੂਆਂ ਨੇ ਅੱਜ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਉੱਥੇ ਹੀ ਰੱਖਿਆ ਮੰਤਰੀ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ 'ਤੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਕੋਵਿੰਦ ਦਾ ਟਵੀਟ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਕੇ ਲਿਖਿਆ, ਸਾਰੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਤੇ ਸ਼ੁੱਭਕਾਮਨਾਵਾਂ। ਇਹ ਅਧਰਮ 'ਤੇ ਧਰਮ ਤੇ ਝੂਠ 'ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਮੇਰੀ ਕਾਮਨਾ ਹੈ ਕਿ ਖੁਸ਼ੀ ਦਾ ਇਹ ਤਿਉਹਾਰ, ਮਹਾਮਾਰੀ ਦੇ ਪ੍ਰਭਾਵ ਤੋਂ ਸਭ ਦੀ ਰੱਖਿਆ ਕਰ ਕੇ ਦੇਸ਼ਵਾਸੀਆਂ 'ਚ ਖੁਸ਼ਹਾਲੀ ਦਾ ਸੰਚਾਰ ਕਰੇ।
ਮੋਦੀ ਦਾ ਟਵੀਟ --
ਟਵੀਟ ਕਰ ਕੇ ਲਿਖਿਆ, 'ਸਾਰੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ 'ਚ ਨਵੀਂ ਪ੍ਰੇਰਣਾ ਲੈ ਕੇ ਆਵੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਟਵੀਟ
"ਸਾਰੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ। ਅੱਜ ਇਸ ਮੌਕੇ 'ਤੇ ਮੈਂ ਸਿੱਕਮ ਦੇ ਨਾਥੁਲਾ ਖੇਤਰ 'ਚ ਜਾ ਕੇ ਭਾਰਤੀ ਫ਼ੌਜੀ ਦੇ ਜਵਾਨਾਂ ਨਾਲ ਮੁਲਾਕਤ ਕਰਾਂਗਾ ਤੇ ਸ਼ਸਤਰ ਪੂਜਾ ਸਮਾਗਮ 'ਚ ਵੀ ਮੌਜੂਦ ਰਹਾਂਗਾ।"
rajnath
ਰਾਹੁਲ ਗਾਂਧੀ ਦਾ ਟਵੀਟ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਟਵੀਟ ਕਰ ਕੇ ਉਨ੍ਹਾਂ ਨੇ ਲਿਖਿਆ, 'ਜਿੱਤ ਅੰਤ 'ਚ ਸੱਚ ਦੀ ਹੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ।'