LAC 'ਤੇ ਤਣਾਅ ਭਾਰਤੀ ਫੌਜ ਨੇ ਬੁਲਾਈ ਚਾਰ ਰੋਜ਼ਾ ਕਾਨਫਰੰਸ
Published : Oct 25, 2020, 10:07 pm IST
Updated : Oct 25, 2020, 10:13 pm IST
SHARE ARTICLE
Rajnath singh
Rajnath singh

ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਕਰਨਗੇ ਸ਼ਮੂਲਿਅਤ

ਨਵੀਂ ਦਿੱਲੀ :  ਚੀਨ ਨਾਲ ਭਾਰਤ ਦਾ ਤਣਾਅ ਲਗਾਤਰ ਵੱਧਦਾ ਜਾ ਰਿਹਾ ਹੈ । ਜਿਸ ਦੇ ਮੱਦੇ ਨਜ਼ਰ ਭਾਰਤੀ ਫੌਜ ਦੀ ਚੌਕਸੀ ਵੀ ਲਗਾਤਰ ਵਧ ਰਹੀ ਹੈ । ਭਾਰਤੀ ਫੌਜ ਦੇ ਸਾਰੇ ਟਾਪ ਕਮਾਂਡਰਾਂ ਦੀ ਕਾਨਫਰੰਸ ਸੋਮਵਾਰ ਤੋਂ ਦਿੱਲੀ 'ਚ ਸ਼ੁਰੂ ਹੋਵੇਗੀ। ਚਾਰ ਦਿਨ ਤੱਕ ਚੱਲਣ ਵਾਲੀ ਇਹ ਮੀਟਿੰਗ ਚੀਨ ਦੇ ਨਾਲ ਤਣਾਅ ਸ਼ੁਰੂ ਹੋਣ ਤੋਂ ਬਾਅਦ ਹੋਣ ਵਾਲੀ ਸਭ ਤੋਂ ਮਹੱਤਵਪੂਰਣ ਮੀਟਿੰਗਾਂ 'ਚੋਂ ਇੱਕ ਹੈ। ਇਸ ਮੀਟਿੰਗ 'ਚ ਉਪ-ਸੈਨਾਪਤੀ, ਸਾਰੇ ਫੌਜ ਕਮਾਂਡਰ, ਸਾਰੇ ਪ੍ਰਿੰਸੀਪਲ ਸਟਾਫ ਅਫਸਰਾਂ ਤੋਂ ਇਲਾਵਾ ਦੂਜੇ ਕਈ ਸੀਨੀਅਰ ਅਫਸਰ ਮੌਜੂਦ ਰਹਿਣਗੇ । ਜਿਸ ਵਿਚ ਫੌਜੀ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਰਿਆ ਜਾਵੇਗਾ ।picPic

26 ਤਾਰੀਖ਼ ਤੋਂ ਸ਼ੁਰੂ ਹੋਣ ਵਾਲੀ ਫੌਜ ਦੀ ਇਸ ਕਮਾਂਡਰ ਕਾਨਫਰੰਸ ਨੂੰ ਤਿੰਨਾਂ ਸੈਨਾਪਤੀ, CDS ਜਨਰਲ ਬਿਪਿਨ ਰਾਵਤ ਤੋਂ ਇਲਾਵਾ ਰੱਖਿਆ ਮੰਤਰੀ ਵੀ ਸੰਬੋਧਿਤ ਕਰਨਗੇ। ਮੁੱਖ ਰੂਪ ਵਿਚ ਜ਼ਿਕਰਯੋਗ ਹੈ  ਕਿ ਸਾਲ 'ਚ ਦੋ ਵਾਰ ਹੋਣ ਵਾਲੀ ਇਸ ਕਾਨਫਰੰਸ 'ਚ ਲੰਬੀ ਚਰਚਾਵਾਂ ਤੋਂ ਬਾਅਦ ਫੌਜ ਦੀਆਂ ਸਾਰੀਆਂ ਮੁੱਖ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ। ਚੀਨ ਨਾਲ ਪਿਛਲੇ 5 ਮਹੀਨੇ ਤੋਂ ਜ਼ਿਆਦਾ ਸਮਾਂ ਤੋਂ ਚੱਲ ਰਹੇ ਸਭ ਤੋਂ ਗੰਭੀਰ ਤਣਾਅ ਤੋਂ ਬਾਅਦ ਇਹ ਕਾਨਫਰੰਸ ਬਹੁਤ ਮਹੱਤਵਪੂਰਣ ਹੈ। ਭਾਰਤੀ ਫੌਜ ਇਸ ਵਾਰ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ।

MAP

MAP

ਕਾਨਫਰੰਸ ਦੇ ਪਹਿਲੇ ਦਿਨ ਪੂਰੇ ਦਿਨ ਫੌਜ 'ਚ ਫੌਜੀਆਂ ਨਾਲ ਜੁੜੇ ਹੋਏ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਕੰਟਰੋਲ ਲਾਈਨ 'ਤੇ ਤਾਇਨਾਤ 50 ਹਜ਼ਾਰ ਫੌਜੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। 27 ਤਾਰੀਖ਼ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਸਾਰੇ ਕਮਾਂਡਰਾਂ ਨੂੰ ਸੰਬੋਧਿਤ ਕਰਨਗੇ।  ਉਥੇ ਹੀ 28 ਤਾਰੀਖ਼ ਨੂੰ ਫੌਜ ਵੱਖ-ਵੱਖ ਫੌਜੀ ਕਮਾਂਡਰਾਂ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਜਦੋਂ ਕਿ 29 ਤਾਰੀਖ਼ ਦਾ ਦਿਨ ਬਹੁਤ ਮਹੱਤਵਪੂਰਣ ਹੈ ਜਦੋਂ ਸਰਹੱਦ 'ਤੇ ਇੰਫਰਾਸਟਰਕਚਰ ਡਿਵੈਲਪਮੈਂਟ ਦੇ ਹਰ ਪਹਿਲੂ 'ਤੇ ਬਰੀਕੀ ਨਾਲ ਚਰਚਾ ਕੀਤੀ ਜਾਵੇਗੀ ਅਤੇ ਉਸ ਦੀ ਸਮੀਖਿਆ ਹੋਵੇਗੀ। ਇਸ ਦਿਨ ਬਾਰਡਰ ਰੋਡ ਆਰਗੇਨਾਇਜ਼ੇਸ਼ਨ ਦੇ ਡਾਇਰੈਕਟਰ ਜਨਰਲ ਸਰਹੱਦ 'ਤੇ ਚੱਲ ਰਹੇ ਵੱਖ-ਵੱਖ ਪ੍ਰੋਜੇਕਟਾਂ ਬਾਰੇ ਰਿਪੋਰਟ ਦੇਣਗੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM
Advertisement