BJP ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ, JDU ਦੇ ਆਗੂਆਂ ਨੇ ਵੀ ਮਿਲਾਏ ਸੁਰ ਨਾਲ ਸੁਰ
Published : Oct 25, 2021, 8:24 am IST
Updated : Oct 25, 2021, 8:24 am IST
SHARE ARTICLE
Hari Bhushan Thakur
Hari Bhushan Thakur

ਜੇਕਰ ਅਤਿਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ ਪਹਿਲਾਂ ਹਿੰਦੂ ਰਾਸਟਰ ਐਲਾਨਣਾ ਪਵੇਗਾ।

 

ਨਵੀਂ ਦਿੱਲੀ : ਕਸ਼ਮੀਰ ਘਾਟੀ ਵਿਚ ਅਤਿਵਾਦੀਆਂ ਵਲੋਂ ਬਿਹਾਰ ਦੇ ਵਸਨੀਕਾਂ ਦੇ ਕਤਲਾਂ ਦਾ ਮਾਮਲਾ ਬਿਹਾਰ ਦੀ ਸਿਆਸਤ ਵਿਚ ਗਰਮਾ ਰਿਹਾ ਹੈ। ਭਾਜਪਾ ਆਗੂ ਇਸ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਭਾਜਪਾ ਵਿਧਾਇਕ ਨੇ ਅਤਿਵਾਦੀਆਂ ਦੇ ਖ਼ਾਤਮੇ ਦੀ ਮੰਗ ਕਰਦਿਆਂ ਭਾਰਤ ਨੂੰ ਹਿੰਦੂ ਰਾਸਟਰ ਐਲਾਨਣ ਦੀ ਮੰਗ ਉਠਾਈ ਹੈ।

Hindu RashtraHindu Rashtra

ਭਾਜਪਾ ਦੀ ਭਾਈਵਾਲ ਜਨਤਾ ਦਲ ਯੂਨਾਈਟਿਡ (ਜੇਡੀਯੂ) ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਈ ਹੈ, ਜਿਸ ਨੇ ਇਸ ਮੁਦੇ ’ਤੇ ਸਿਆਸਤ ਗਰਮਾ ਦਿਤੀ ਹੈ। ਭਾਜਪਾ ਦੇ ਵਿਧਾਇਕ ਹਰੀ ਭੂਸਣ ਠਾਕੁਰ ਵਚੌਲ ਨੇ ਕਿਹਾ ਹੈ ਕਿ ਜੇਕਰ ਅਤਿਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ ਪਹਿਲਾਂ ਹਿੰਦੂ ਰਾਸਟਰ ਐਲਾਨਣਾ ਪਵੇਗਾ।  ਉਨ੍ਹਾਂ ਨੇ ਨਾ ਸਿਰਫ਼ ਭਾਰਤ ਨੂੰ ਹਿੰਦੂ ਰਾਸਟਰ ਐਲਾਨ ਕਰਨ ਦੀ ਮੰਗ ਕੀਤੀ ਹੈ ਬਲਕਿ ਇਥੇ ਰਹਿ ਰਹੀਆਂ ਘੱਟ ਗਿਣਤੀਆਂ ਲਈ ਪਾਕਿਸਤਾਨ ਅਤੇ ਬੰਗਲਾ ਦੇਸ਼ ਵਰਗੇ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਇਹ ਹੈ ਕਿ ਜਿਸ ਤਰ੍ਹਾਂ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਹਿੰਦੂ ਘੱਟ ਗਿਣਤੀ ਹਨ ਅਤੇ ਉਨ੍ਹਾਂ ਲਈ ਜੋ ਕਾਨੂੰਨ ਹਨ, ਉਹੀ ਕਾਨੂੰਨ ਭਾਰਤ ਵਿਚ ਮੁਸਲਮਾਨਾਂ ਲਈ ਬਣਾਇਆ ਜਾਣਾ ਚਾਹੀਦਾ ਹੈ।

Dr. Sanjeev KumarDr. Sanjeev Kumar

ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਵੇਂ ਭਾਜਪਾ ਦੀ ਇਸ ਮੰਗ ਦੀ ਖੁਲ੍ਹੀ ਹਮਾਇਤ ਨਾ ਕਰਦੇ ਹੋਣ ਪਰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਭਾਜਪਾ ਦੀ ਸੁਰ ਵਿਚ ਸੁਰ ਮਿਲਾਉਂਦੇ ਨਜ਼ਰ ਆ ਰਹੇ ਹਨ। ਜੇਡੀਯੂ ਦੇ ਵਿਧਾਇਕ ਡਾ: ਸੰਜੀਵ ਕੁਮਾਰ ਅਨੁਸਾਰ ਭਾਰਤ ਸਿਰਫ਼ ਹਿੰਦੂਆਂ ਦਾ ਦੇਸ਼ ਹੈ। ਹਿੰਦੂਆਂ ਤੋਂ ਇਲਾਵਾ ਜੋ ਵੀ ਇਸ ਦੇਸ਼ ਵਿਚ ਰਹਿੰਦੇ ਹਨ, ਹਮਲਾਵਰ ਹਨ। ਉਨ੍ਹਾਂ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਉਤੇ ਹਮਲਾ ਕੀਤਾ ਅਤੇ ਇਥੇ ਹੀ ਰਹੇ।

hindu hindu

ਭਾਰਤ ਪਹਿਲਾਂ ਹੀ ਇਕ ਹਿੰਦੂ ਰਾਸ਼ਟਰ ਹੈ। ਭਾਜਪਾ ਵਿਧਾਇਕ ਹਰੀ ਭੂਸਣ ਠਾਕੁਰ ਅਤੇ ਜੇਡੀਯੂ ਵਿਧਾਇਕ ਸੰਜੀਵ ਕੁਮਾਰ ਤੋਂ ਇਲਾਵਾ, ਭਾਜਪਾ ਆਗੂ ਅਤੇ ਸਾਬਕਾ ਮੰਤਰੀ ਰਾਣਾ ਰਣਧੀਰ ਵੀ ਮੰਨਦੇ ਹਨ ਕਿ ਭਾਰਤ ਸਨਾਤਨ ਧਰਮ ਮੰਨਣ ਵਾਲਿਆਂ ਦਾ ਦੇਸ਼ ਹੈ ਅਤੇ ਇਥੇ ਰਹਿਣ ਵਾਲੇ ਸਾਰੇ ਸਨਾਤਨ ਧਰਮ ਦੇ ਲੋਕ ਹਨ।  ਹਾਲਾਂਕਿ ਵਿਰੋਧੀ ਪਾਰਟੀਆਂ ਜੇਡੀਯੂ ਅਤੇ ਭਾਜਪਾ ਵਿਧਾਇਕਾਂ ਦੀ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਜੁਗਲਬੰਦੀ ਨੂੰ ਪਸੰਦ ਨਹੀਂ ਕਰ ਰਹੀਆਂ। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਇਸ ਨੂੰ ਲੈ ਕੇ ਐਨਡੀਏ ’ਤੇ ਹਮਲਾ ਕਰ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement