ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਨੂੰ 2022 'ਚ ਇਨਫੋਸਿਸ ਤੋਂ ਮਿਲਿਆ 126.61 ਕਰੋੜ ਰੁਪਏ ਦਾ ਮੁਨਾਫ਼ਾ
Published : Oct 25, 2022, 3:46 pm IST
Updated : Oct 25, 2022, 3:56 pm IST
SHARE ARTICLE
Rishi Sunak's, Akshata Murthy
Rishi Sunak's, Akshata Murthy

ਮੰਗਲਵਾਰ ਨੂੰ BSE 'ਤੇ 1,527.40 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਉਸ ਦੀ ਹਿੱਸੇਦਾਰੀ 5,956 ਕਰੋੜ ਰੁਪਏ ਹੈ

 

ਨਵੀਂ ਦਿੱਲੀ - ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਨੂੰ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਵਿਚ ਆਪਣੀ ਹਿੱਸੇਦਾਰੀ ਲਈ 2022 ਵਿਚ 126.61 ਕਰੋੜ ਰੁਪਏ ਦਾ ਮੁਨਾਫ਼ਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਅਕਸ਼ਾ ਨੂੰ ਯੂਕੇ ਤੋਂ ਬਾਹਰ ਆਪਣੀ ਆਮਦਨ 'ਤੇ ਟੈਕਸ ਦੀ ਸਥਿਤੀ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਕੋਲ ਸਤੰਬਰ ਦੇ ਅੰਤ ਵਿਚ 3.89 ਕਰੋੜ ਜਾਂ 0.93 ਪ੍ਰਤੀਸ਼ਤ ਇੰਫੋਸਿਸ ਦੇ ਸ਼ੇਅਰ ਸਨ। 

ਮੰਗਲਵਾਰ ਨੂੰ BSE 'ਤੇ 1,527.40 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਉਸ ਦੀ ਹਿੱਸੇਦਾਰੀ 5,956 ਕਰੋੜ ਰੁਪਏ ਹੈ। ਇਨਫੋਸਿਸ ਨੇ ਇਸ ਸਾਲ 31 ਮਈ ਨੂੰ ਵਿੱਤੀ ਸਾਲ 2021-22 ਲਈ 16 ਰੁਪਏ ਪ੍ਰਤੀ ਸ਼ੇਅਰ ਦਾ ਅੰਤਮ ਮੁਨਾਫ਼ਾ  ਦਿੱਤਾ ਸੀ। ਕੰਪਨੀ ਦੁਆਰਾ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਸ ਨੇ ਚਾਲੂ ਸਾਲ ਲਈ 16.5 ਰੁਪਏ ਦੇ ਅੰਤਰਿਮ ਮੁਨਾਫ਼ਾ  ਦਾ ਐਲਾਨ ਕੀਤਾ ਹੈ।

ਦੋਵਾਂ ਲਾਭਅੰਸ਼ਾਂ ਦਾ ਜੋੜ 32.5 ਰੁਪਏ ਪ੍ਰਤੀ ਸ਼ੇਅਰ ਹੈ। ਇਸ ਤਰ੍ਹਾਂ ਅਕਸ਼ਾ ਨੂੰ 126.61 ਕਰੋੜ ਰੁਪਏ ਮੁਨਾਫ਼ੇ  ਵਜੋਂ ਮਿਲੇ। ਇੰਫੋਸਿਸ ਭਾਰਤ ਵਿਚ ਸਭ ਤੋਂ ਵਧੀਆ ਮੁਨਾਫ਼ਾ  ਦੇਣ ਵਾਲੀਆਂ ਕੰਪਨੀਆਂ ਵਿਚੋਂ ਇੱਕ ਹੈ। ਸੁਨਕ (42) ਭਾਰਤੀ ਮੂਲ ਦੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ। ਸੁਨਕ ਨੇ 2009 ਵਿਚ ਅਕਸ਼ਾ ਨਾਲ ਵਿਆਹ ਕੀਤਾ ਅਤੇ ਜੋੜੇ ਦੀਆਂ ਦੋ ਧੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਹਨ। 

SHARE ARTICLE

ਏਜੰਸੀ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement