ਕਿਹਾ, ਸਮੇਂ ਸਿਰ ਨਹੀਂ ਬਦਲੀਆਂ ਗਈਆਂ ਯੂਪੀਐਸ ਬੈਟਰੀਆਂ
Chandigarh PGI Fire News: ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਵਿਵੇਕ ਲਾਲ ਨੇ 9 ਅਕਤੂਬਰ ਨੂੰ ਵਾਪਰੀ ਅੱਗ ਲੱਗਣ ਦੀ ਘਟਨਾ ਬਾਰੇ ਕਈ ਖੁਲਾਸੇ ਕੀਤੇ। ਉਨ੍ਹਾਂ ਮੰਨਿਆ ਹੈ ਕਿ ਇਹ ਹਾਦਸਾ ਪੀਜੀਆਈ ਦੇ ਇੰਜਨੀਅਰਿੰਗ ਵਿਭਾਗ ਦੀ ਗਲਤੀ ਕਾਰਨ ਵਾਪਰਿਆ ਹੈ। ਜਾਂਚ ਕਮੇਟੀ ਨੇ ਪਾਇਆ ਹੈ ਕਿ 10 ਯੂਪੀਐਸ ਬੈਟਰੀਆਂ ਖ਼ਰਾਬ ਹਨ। 6 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਬਦਲੀ ਹੋਈ ਸੀ। ਇਨ੍ਹਾਂ ਬੈਟਰੀਆਂ ਅਤੇ ਯੂਪੀਐਸ ਨੂੰ ਸਮੇਂ ਸਿਰ ਨਾ ਬਦਲਣ ਵਾਲੇ ਇੰਜਨੀਅਰਿੰਗ ਵਿਭਾਗ ਦੇ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਇਸ ਇਮਾਰਤ ਲਈ ਫਾਇਰ ਐਨਓਸੀ ਵੀ ਨਹੀਂ ਲਈ ਗਈ ਸੀ।
ਸਾਰੇ ਯੂਪੀਐਸ ਅਤੇ ਬੈਟਰੀਆਂ ਨੂੰ ਕੀਤਾ ਜਾਵੇਗਾ ਇਮਾਰਤ ਤੋਂ ਬਾਹਰ
ਇਸ ਘਟਨਾ ਤੋਂ ਸਬਕ ਲੈਂਦਿਆਂ ਪੀਜੀਆਈ ਨੇ ਫੈਸਲਾ ਕੀਤਾ ਹੈ ਕਿ ਪੀਜੀਆਈ ਦੇ ਅੰਦਰ ਲੱਗੇ ਸਾਰੇ ਯੂਪੀਐਸ ਅਤੇ ਬੈਟਰੀਆਂ ਨੂੰ ਇਮਾਰਤ ਤੋਂ ਬਾਹਰ ਰੱਖਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ। ਪੀਜੀਆਈ ਵਿਚ ਸਾਰੇ UPS ਅਤੇ ਬੈਟਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੋਈ ਵੀ ਬੈਟਰੀ ਅਤੇ UPS ਜੋ ਖਰਾਬ ਹੋ ਜਾਂਦੀ ਹੈ, ਨੂੰ ਤੁਰੰਤ ਬਦਲ ਦਿਤਾ ਜਾਵੇਗਾ। ਯੂਪੀਐਸ ਅਤੇ ਬੈਟਰੀਆਂ ਨੂੰ ਹਟਾਉਣ ਦਾ ਕੰਮ 3 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Punjab Open Debate: 1 ਨਵੰਬਰ ਵਾਲੀ ਖੁੱਲ੍ਹੀ ਬਹਿਸ ਵਿਚ ਸ਼ਾਮਲ ਹੋਣਗੇ ਸੁਨੀਲ ਜਾਖੜ, ਕਿਹਾ- ਜਵਾਬ ਦੇਣ ਨਹੀਂ, ਲੈਣ ਜਾਵਾਂਗੇ
70 ਸਾਲ ਪੁਰਾਣੀ ਹੈ ਇਮਾਰਤ
ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਨੇ ਦਸਿਆ ਕਿ ਨਹਿਰੂ ਹਸਪਤਾਲ ਦੀ ਇਮਾਰਤ ਕਰੀਬ 70 ਸਾਲ ਪੁਰਾਣੀ ਹੈ। ਇਹ ਉਸ ਸਮੇਂ ਦੇ ਨਿਯਮਾਂ ਅਨੁਸਾਰ ਬਣਾਇਆ ਗਿਆ ਸੀ। ਇਸ ਕਾਰਨ ਉਥੇ ਫਾਇਰ ਐਨਓਸੀ ਨਹੀਂ ਲਈ ਗਈ। ਸਾਰੀਆਂ ਨਵੀਆਂ ਇਮਾਰਤਾਂ ਲਈ ਫਾਇਰ ਐਨਓਸੀ ਲੈ ਲਈ ਗਈ ਹੈ। ਇਹ ਬਹੁਤ ਪੁਰਾਣੀ ਇਮਾਰਤ ਹੋਣ ਕਾਰਨ ਅੱਗ ਪਹਿਲੀ ਮੰਜ਼ਿਲ ਤੋਂ ਪੰਜਵੀਂ ਮੰਜ਼ਿਲ ਤਕ ਫੈਲ ਗਈ ਸੀ।
ਇਹ ਵੀ ਪੜ੍ਹੋ: Former Market Committee Chairman Arrested News: ਲੁਧਿਆਣਾ ਵਿਚ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗ੍ਰਿਫ਼ਤਾਰ
ਡਾਇਰੈਕਟਰ ਨੇ ਦਸਿਆ ਕਿ ਸਾਰੇ ਮਰੀਜ਼ਾਂ ਨੂੰ ਨਹਿਰੂ ਐਕਸਟੈਂਸ਼ਨ ਬਿਲਡਿੰਗ ਵਿਚ ਸ਼ਿਫਟ ਕਰ ਦਿਤਾ ਗਿਆ ਹੈ। ਜ਼ਿਆਦਾਤਰ ਸੇਵਾਵਾਂ ਮੁੜ ਚਾਲੂ ਕਰ ਦਿਤੀਆਂ ਗਈਆਂ ਹਨ। ਮਰੀਜ਼ਾਂ ਲਈ ਬਣਾਈ ਗਈ ਕੰਟੀਨ ਪੂਰੀ ਤਰ੍ਹਾਂ ਸੜ ਗਈ। ਹੁਣ ਕਲਿਆਣ ਕੰਟੀਨ ਤੋਂ ਮਰੀਜ਼ਾਂ ਨੂੰ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ। ਬੋਨ ਮੈਰੋ ਟ੍ਰਾਂਸਪਲਾਂਟ ਅਤੇ ਕੁੱਝ ਵਿਭਾਗਾਂ ਦੀ ਮੁਰੰਮਤ ਕੀਤੀ ਗਈ ਅਤੇ ਅਗਲੇ ਹੀ ਦਿਨ ਸ਼ਿਫਟ ਕਰ ਦਿਤਾ ਗਿਆ ਸੀ। ਗਾਇਨੀਕੋਲਾਜੀ ਵਾਰਡ ਦੀ ਵੀ ਮੁਰੰਮਤ ਕੀਤੀ ਗਈ ਹੈ। ਫਿਲਹਾਲ ਲਿਵਰ ਆਈਸੀਯੂ ਨੂੰ ਐਮਰਜੈਂਸੀ ਵਾਰਡ ਵਿਚ ਸ਼ਿਫਟ ਕਰ ਦਿਤਾ ਗਿਆ ਹੈ।