Train caught fire in Agra: ਪਾਤਾਲਕੋਟ ਐਕਸਪ੍ਰੈਸ (14624) ਹੋਈ ਅੱਗ ਦੀ ਸ਼ਿਕਾਰ,2 ਬੋਗੀਆਂ ਹੋਇਆਂ ਸੁਆਹ 2 ਯਾਤਰੀ ਝੁਲਸੇ 

By : SNEHCHOPRA

Published : Oct 25, 2023, 7:08 pm IST
Updated : Oct 25, 2023, 7:08 pm IST
SHARE ARTICLE
File Photo
File Photo

ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲ ਮਾਰ ਕੇ ਜਾਨ ਬਚਾਈ

ਆਗਰਾ: ਆਗਰਾ ਦੇ ਮਾਲਪੁਰਾ ਥਾਣੇ ਦੇ ਭਦਾਈ ਰੇਲਵੇ ਸਟੇਸ਼ਨ ਨੇੜੇ ਪਾਤਾਲਕੋਟ ਐਕਸਪ੍ਰੈਸ ਵਿੱਚ ਅੱਗ ਲੱਗ ਗਈ। ਟਰੇਨ ਨੂੰ ਅੱਗ ਲੱਗਦੇ ਹੀ ਯਾਤਰੀਆਂ 'ਚ ਭਗਦੜ ਮਚ ਗਈ। ਮਥੁਰਾ ਤੋਂ ਝਾਂਸੀ ਵੱਲ ਆ ਰਹੀ ਪਾਤਾਲਕੋਟ  ਐਕਸਪ੍ਰੈਸ ਦੀਆਂ ਦੋ ਜਨਰਲ ਬੋਗੀਆਂ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਦੋਵੇਂ ਬੋਗੀਆਂ ਸੜ ਕੇ ਸੁਆਹ ਹੋ ਗਈਆਂ। 2 ਯਾਤਰੀ ਝੁਲਸ ਗਏ ਸਨ। ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲ ਮਾਰ ਕੇ ਜਾਨ ਬਚਾਈ। ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। 

ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਭੰਡਾਈ ਰੇਲਵੇ ਸਟੇਸ਼ਨ ਨੂੰ ਪਾਰ ਕਰਦੇ ਹੀ ਟਰੇਨ ਦੀ ਜਨਰਲ ਬੋਗੀ 'ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਆਗਰਾ-ਧੌਲਪੁਰ ਵਿਚਾਲੇ ਪਾਟਲਕੋਟ ਐਕਸਪ੍ਰੈੱਸ ਨੂੰ ਅੱਗ ਲੱਗ ਗਈ। ਘਟਨਾ ਤੋਂ ਬਾਅਦ ਟਰੇਨ ਨੂੰ ਤੁਰੰਤ ਰੋਕਿਆ ਗਿਆ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਦੋ ਡੱਬੇ ਸੜ ਕੇ ਸੁਆਹ ਹੋ ਗਏ ਸਨ।

ਰੇਲਵੇ ਦੇ ਆਗਰਾ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਹ ਐਕਸਪ੍ਰੈਸ ਰੇਲਗੱਡੀ ਪੰਜਾਬ ਦੇ ਫ਼ਿਰੋਜ਼ਪੁਰ ਛਾਉਣੀ ਅਤੇ ਮੱਧ ਪ੍ਰਦੇਸ਼ ਦੇ ਸਿਓਨੀ ਵਿਚਕਾਰ ਚੱਲਦੀ ਹੈ। ਸ਼ਾਮ 4.45 'ਤੇ ਟਰੇਨ ਆਗਰਾ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਇੰਜਣ 'ਚ ਅੱਗ ਲੱਗਣ ਤੋਂ ਬਾਅਦ ਚੌਥੇ ਡੱਬੇ 'ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਟਰੇਨ ਨੂੰ ਰੋਕਿਆ ਗਿਆ ਅਤੇ ਡੱਬਿਆਂ ਨੂੰ ਖਾਲੀ ਕਰਵਾਇਆ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ।

ਆਗਰਾ ਸਟੇਸ਼ਨ ਨੇੜੇ ਪਾਤਾਲਕੋਟ ਐਕਸਪ੍ਰੈਸ ਟਰੇਨ ਨੂੰ ਲੱਗੀ ਅੱਗ ਕਾਰਨ ਹੁਣ ਤੱਕ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਆਗਰਾ ਰੇਲਵੇ ਡਿਵੀਜ਼ਨ ਦੇ ਪੀਆਰਓ ਪ੍ਰਸ਼ਤੀ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਰੇਲ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। 2 ਯਾਤਰੀ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ। 

ਕੁਝ ਦਿਨ ਪਹਿਲਾਂ ਹੀ ਬਿਹਾਰ ਦੇ ਬਕਸਰ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਸੀ। ਇੱਥੇ ਰਾਜਧਾਨੀ ਦਿੱਲੀ ਤੋਂ ਕਾਮਾਖਿਆ ਜਾ ਰਹੀ ਟਰੇਨ ਨੰਬਰ 12506 ਬਕਸਰ ਦੇ ਰਘੁਨਾਥਪੁਰ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰਨ ਕਾਰਨ 4 ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਯਾਤਰੀ ਵੀ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਰੇਲਵੇ ਨੇ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਹਨ।

Location: India, Uttar Pradesh, Agra

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement