
ਅਦਾਲਤ ਨੇ ਸਫ਼ਾਈ ਧਿਰ ਦੇ ਵਕੀਲ ਨੂੰ ਉਸ ਫ਼ੈਸਲੇ ਦੀ ਕਾਪੀ ਦਾਖ਼ਲ ਕਰਨ ਲਈ ਕਿਹਾ ਹੈ ਜਿਸ ’ਤੇ ਉਹ ਭਰੋਸਾ ਕਰ ਰਹੇ ਹਨ।
Delhi News : ਦਿੱਲੀ ਦੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊੁਜ਼ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਵਿਰੁਧ ਚੱਲ ਰਹੇ ਕੇਸ ਵਿਚ ਅੰਤਮ ਬਹਿਸ ਉਤੇ ਸੁਣਵਾਈ ਮੁਕੰਮਲ ਕਰ ਲਈ।
ਅਦਾਲਤ ਨੇ ਸਫ਼ਾਈ ਧਿਰ ਦੇ ਵਕੀਲ ਨੂੰ ਉਸ ਫ਼ੈਸਲੇ ਦੀ ਕਾਪੀ ਦਾਖ਼ਲ ਕਰਨ ਲਈ ਕਿਹਾ ਹੈ ਜਿਸ ’ਤੇ ਉਹ ਭਰੋਸਾ ਕਰ ਰਹੇ ਹਨ। ਮਾਮਲਾ ਹਾਲੇ ਅਦਾਲਤ ਵਲੋਂ ਲੋੜੀਂਦੇ ਸਪੱਸ਼ਟੀਕਰਨ ਲਈ ਰਖਿਆ ਗਿਆ ਹੈ। ਇਸ ਤਰ੍ਹਾਂ ਸੱਜਣ ਕੁਮਾਰ ਵਿਰੁਧ ਜਾਰੀ ਅਦਾਲਤੀ ਕਾਰਵਾਈ ਦਾ ਇਕ ਪੜਾਅ ਪੂਰਾ ਹੋ ਗਿਆ ਹੈ।
ਇਹ ਮਾਮਲਾ 1 ਨਵੰਬਰ, 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿਚ ਦੰਗਿਆਂ ਦੌਰਾਨ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕੀਤੇ ਗਏ ਕਤਲ ਨਾਲ ਸਬੰਧਤ ਹੈ। ਇਹ ਜਾਣਕਾਰੀ ਖ਼ਬਰ ਏਜੰਸੀ ਏਐਨਆਈ ਨੇ ਅਪਣੇ ‘ਐਕਸ’ ਖ਼ਾਤੇ ਉਤੇ ਪਾਈ ਇਕ ਪੋਸਟ ਰਾਹੀਂ ਦਿਤੀ ਹੈ।