ਵਿਆਹ ਦੇ ਸੱਤ ਸਾਲ ਬਾਅਦ ਵੀ ਪ੍ਰੇਮੀ ਨੂੰ ਨਹੀਂ ਭੁਲਾ ਸਕੀ ਪਤਨੀ, ਹੁਣ ਪਤੀ ਕਰਾਵੇਗਾ ਦੋਣਾਂ ਦਾ ਵਿਆਹ
Published : Nov 25, 2019, 12:59 pm IST
Updated : Nov 25, 2019, 12:59 pm IST
SHARE ARTICLE
File Photo
File Photo

ਦੂਜੀ ਜਾਤ ਦਾ ਹੋਣ ਕਰਕੇ ਪਿਤਾ ਨੇ ਨਹੀਂ ਕਰਵਾਇਆ ਸੀ ਪ੍ਰੇਮੀ ਨਾਲ ਵਿਆਹ

ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਘਰਵਾਲੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਵਿਅਕਤੀ ਆਪਣੀ ਪਤਨੀ ਨੂੰ ਇਸ ਲਈ ਤਲਾਕ ਦੇ ਰਿਹਾ ਹੈ ਤਾਂਕਿ ਉਸਦੀ ਘਰਵਾਲੀ ਆਪਣੇ ਪ੍ਰੇਮੀ ਨਾਲ ਅੱਗੇ ਦੀ ਜਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਸਕੇ। ਇਸ ਖ਼ਬਰ ਦੀ ਚਰਚਾ ਪੂਰੇ ਸ਼ਹਿਰ ਵਿਚ ਹੋ ਰਹੀ ਹੈ। ਲੋਕ ਇੰਜੀਨੀਅਰ ਵਿਅਕਤੀ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ।


ਜਾਣਕਾਰੀ ਅਨੁਸਾਰ, ਮਾਮਲਾ ਸਿਟੀ ਆਫ ਲੇਕ ਦੇ ਕੋਲਾਰ ਖੇਤਰ ਦਾ ਹੈ। ਇੰਜੀਨੀਅਰ ਮੁਕੇਸ਼ ਦੀ ਘਰਵਾਲੀ ਅਲਕਾ ਫੈਸ਼ਨ ਡਿਜਾਇਨਰ ਹੈ। ਦੋਣਾਂ ਦੇ ਵਿਆਹ ਹੋਏ ਨੂੰ ਸੱਤ ਸਾਲ ਹੋ ਗਏ ਹਨ ਅਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ। ਵਿਆਹ ਤੋਂ ਬਾਅਦ ਸੱਭ ਕੁੱਝ ਠੀਕ ਠਾਕ ਚੱਲ ਰਿਹਾ ਸੀ ਪਰ ਅਲਕਾ ਦੇ ਜੀਵਨ ਵਿਚ ਉਸਦਾ ਪੁਰਾਣਾ ਪ੍ਰੇਮੀ ਆ ਗਿਆ, ਜਿਸ ਤੋਂ ਬਾਅਦ ਪਤੀ-ਪਤਨੀ ਵਿਚਾਲੇ ਦੂਰੀ ਵਧਦੀ ਗਈ। ਅਲਕਾ ਆਪਣੇ ਪ੍ਰੇਮੀ ਲਈ ਘਰ ਛੱਡਣ ਲਈ ਵੀ ਤਿਆਰ ਹੈ। ਇਹ ਮਾਮਲਾ ਫੈਮਿਲੀ ਕੋਰਟ ਵਿਚ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅਲਕਾ ਵਿਆਹ ਤੋਂ ਪਹਿਲਾਂ ਇਕ ਵਿਅਕਤੀ ਨੂੰ ਪਿਆਰ ਕਰਦੀ ਸੀ। ਪਰ ਉਹ ਵਿਅਕਤੀ ਦੂਜੀ ਜਾਤ ਦੀ ਸੀ ਇਸੇ ਕਰਕੇ ਅਲਕਾ ਦੇ ਪਿਤਾ ਨੇ ਉਸਦਾ ਵਿਆਹ ਨਹੀਂ ਕਰਾਇਆ ਅਤੇ ਉਸਦੀ ਇੱਛਾ ਵਿਰੁੱਧ ਅਲਕਾ ਦਾ ਵਿਆਹ ਕਰ ਦਿੱਤਾ ਪਰ ਅਲਕਾ ਦੇ ਪ੍ਰੇਮੀ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਹੈ।


ਮਾਮਲਾ ਜਿਆਦਾ ਵੱਧਣ 'ਤੇ ਪਤੀ-ਪਤਨੀ ਦੇ ਰਿਸ਼ਤਿਆਂ ਦੀ ਦੂਰੀ ਘੱਟ ਕਰਣ ਦੇ ਲਈ ਕਾਉਂਸਲਿੰਗ ਵੀ ਕਰਵਾਈ ਗਈ। ਇਸਦੇ ਬਾਅਦ ਵੀ ਰਿਸ਼ਤਿਆਂ ਵਿਚ ਕੋਈ ਫ਼ਰਕ ਨਹੀਂ ਪਿਆ। ਪਤੀ ਮੁਕੇਸ਼ ਨੇ ਕਾਉਂਸਲਰ ਨੂੰ ਦੱਸਿਆ ਕਿ ਲੱਖ ਕੋਸਿਸ਼ਾਂ ਦੇ ਬਾਅਦ ਵੀ ਅਲਕਾ ਉਸਦੇ ਨਾਲ ਖੁਸ਼ ਨਹੀਂ ਹੈ।  ਉਹ ਪ੍ਰੇਮੀ ਨੂੰ ਜ਼ਿਆਦਾ ਚਾਹੁੰਦੀ ਹੈ ਅਤੇ ਉਸਦੇ ਨਾਲ ਹੀ ਰਹਿਣਾ ਚਾਹੁੰਦੀ ਹੈ। ਮੁਕੇਸ਼ ਜੇਕਰ ਬੱਚਿਆ ਨੂੰ ਨਾਲ ਨਹੀਂ ਰੱਖੇਗਾ ਤਾਂ ਉਹ ਆਪਣੇ ਨਾਲ ਰੱਖੇਗੀ।


ਇਸ ਤੋਂ ਬਾਅਦ ਫੈਮਿਲੀ ਕੋਰਟ ਵਿਚ ਮੁਕੇਸ਼ ਨੇ ਆਪਣੀ ਘਰਵਾਲੀ ਦੇ ਵਿਆਹ ਉਸਦੇ ਪ੍ਰੇਮੀ ਨਾਲ ਕਰਾਉਣ ਦੀ ਗੱਲ ਕਹੀ ਅਤੇ ਤਲਾਕ ਦੀ ਅਰਜੀ ਵੀ ਦਿੱਤੀ ਹੈ। ਕਾਉਂਸਲਰ ਸ਼ੈਲ ਅਵਸਥੀ ਵੀ ਇਹ ਪ੍ਰੇਮ ਕਥਾ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਘਰਵਾਲਾ ਆਪਣੀ ਘਰਵਾਲੀ ਨੂੰ ਇਸ ਲਈ ਤਲਾਕ ਦੇਣ ਲਈ ਤਿਆਰ ਹੈ ਤਾਂਕਿ ਉਸਦੀ ਘਰਵਾਲੀ ਆਪਣੇ ਪ੍ਰੇਮੀ ਦੇ ਨਾਲ ਰਹਿ ਸਕੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement