ਪਤੀ ਨਹੀਂ ਲਿਆਇਆ ਆਂਡੇ, ਪਤਨੀ ਪ੍ਰੇਮੀ ਨਾਲ ਫ਼ਰਾਰ
Published : Oct 28, 2019, 6:25 pm IST
Updated : Oct 28, 2019, 6:25 pm IST
SHARE ARTICLE
Woman ran away with her lover as her husband didn't give her eggs
Woman ran away with her lover as her husband didn't give her eggs

ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ 'ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। 

ਗੋਰਖਪੁਰ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ ਪ੍ਰੇਮੀ ਨਾਲ ਫ਼ਰਾਰ ਹੋ ਗਈ ਸੀ ਅਤੇ ਵਾਪਸ ਆਉਣ 'ਤੇ ਪੁਲਿਸ ਨੂੰ ਇਹੀ ਕਾਰਨ ਦੱਸਿਆ ਸੀ।

Woman ran away with her lover as her husband didn't give her eggsWoman ran away with her lover as her husband didn't give her eggs

ਇਸ ਵਾਰ ਫਿਰ ਆਂਡੇ ਨਾ ਮਿਲਣ ਕਾਰਨ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਅਤੇ ਉਹ ਘਰੋਂ ਭੱਜ ਕੇ ਪ੍ਰੇਮੀ ਕੋਲ ਚਲੀ ਗਈ। ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ 'ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ।

 Woman ran away with her lover as her husband didn't give her eggsWoman ran away with her lover as her husband didn't give her eggs

ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਂਡੇ ਖਾਣ ਦਾ ਕਾਫ਼ੀ ਸ਼ੌਕੀਨ ਹੈ ਅਤੇ ਰੋਜ਼ਾਨਾ ਆਂਡੇ ਖਾਣਾ ਚਾਹੁੰਦੀ ਹੈ ਪਰ ਉਸ ਦੀ ਆਰਥਕ ਹਾਲਤ ਇੰਨੀ ਚੰਗੀ ਨਹੀਂ ਹੈ ਕਿ ਉਹ ਰੋਜ਼ਾਨਾ ਆਂਡੇ ਖੁਆ ਸਕੇ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਰੋਜ਼ਾਨਾ ਉਸ ਲਈ ਆਂਡੇ ਲਿਆਉਂਦਾ ਸੀ। ਉਸ ਦੇ ਪੁਲਿਸ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement