ਖ਼ਬਰਾਂ   ਰਾਸ਼ਟਰੀ  25 Nov 2020  ਭਿਆਨਕ ਤੂਫਾਨ ਵਿਚ ਬਦਲਿਆ 'ਨਿਵਾਰ', ਬਚਾਅ ਕਾਰਜ ਲਈ 1200 ਤੋਂ ਜ਼ਿਆਦਾ ਕਰਮਚਾਰੀ ਤੈਨਾਤ

ਭਿਆਨਕ ਤੂਫਾਨ ਵਿਚ ਬਦਲਿਆ 'ਨਿਵਾਰ', ਬਚਾਅ ਕਾਰਜ ਲਈ 1200 ਤੋਂ ਜ਼ਿਆਦਾ ਕਰਮਚਾਰੀ ਤੈਨਾਤ

ਏਜੰਸੀ
Published Nov 25, 2020, 10:08 am IST
Updated Nov 25, 2020, 10:08 am IST
ਤਮਿਲਨਾ਼ਡੂ ਤੇ ਪੁਡੂਚੇਰੀ ਦੇ ਤੱਟਾਂ 'ਤੇ ਅਲਰਟ
Cyclone Nivar To Hit Tamil Nadu, Puducherry
 Cyclone Nivar To Hit Tamil Nadu, Puducherry

ਚੇਨਈ: ਅੱਜ ਤਮਿਲਨਾ਼ਡੂ ਤੇ ਪੁਡੂਚੇਰੀ ਦੇ ਤੱਟਾਂ ਕੋਲੋਂ ਚੱਕਰਵਾਤੀ ਤੂਫਾਨ ਨਿਵਾਰ ਲੰਘਣ ਵਾਲਾ ਹੈ। ਇਸ ਨੂੰ ਲੈ ਕੇ ਸਰਕਾਰ ਤੇ ਐਨਡੀਆਰਐਫ ਦੀਆਂ ਟੀਮਾਂ ਸਾਵਧਾਨ ਹੋ ਗਈਆਂ ਹਨ। ਤੱਟੀ ਖੇਤਰਾਂ ਵਿਚ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਮਨ੍ਹਾਂ ਕੀਤਾ ਗਿਆ ਹੈ।

Cyclone Nivar To Hit Tamil Nadu, PuducherryCyclone Nivar To Hit Tamil Nadu, Puducherry

ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਐਨਡੀਆਰਐਫ, ਕੋਸਟ ਗਾਰਡ, ਫਾਇਰ ਵਿਭਾਗ ਸਮੇਤ ਵੱਖ-ਵੱਖ ਸੂਬਾ ਤੇ ਕੇਂਦਰੀ ਏਜੰਸੀਆਂ ਦੇ ਕਰਮਚਾਰੀ ਤੈਨਾਤ ਕੀਤੇ ਗਏ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਤੂਫਾਨ ਦੇ ਪ੍ਰਭਾਵ ਨਾਲ ਤਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਾਰਿਸ਼ ਹੋ ਸਕਦੀ ਹੈ।

Cyclone GajaCyclone 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਤੇ ਪੁ਼ਡੂਚੇਰੀ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਮੁੱਖ ਮੰਤਰੀਆਂ ਕੋਲੋਂ ਤੂਫਾਨ ਨਾਲ ਪੈਦਾ ਹੋਏ ਹਾਲਾਤ ਸਬੰਧੀ ਜਾਣਕਾਰੀ ਲਈ ਤੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Cyclone Nivar To Hit Tamil Nadu, PuducherryCyclone Nivar To Hit Tamil Nadu, Puducherry

ਉੱਥੇ ਹੀ ਐਨਡੀਆਰਐਫ ਦੇ ਮੁਖੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਦੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਇਹ 120 ਤੋਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਭਿਆਨਕ ਚੱਕਰਵਾਤ ਵਿਚ ਬਦਲ ਸਕਦਾ ਹੈ।  ਤੂਫਾਨ ਦੀ ਰੋਕਥਾਮ ਦੇ ਮੱਦੇਨਜ਼ਰ ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਵਿਚ ਲਗਭਗ 1200 ਐਨਡੀਆਰਐਫ ਬਚਾਅ ਕਰਮੀ ਤੈਨਾਤ ਕੀਤੇ ਗਏ ਹਨ ਅਤੇ 800 ਹੋਰਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

Advertisement