
1 ਦਸੰਬਰ ਤੋਂ ਅਹੁਦਾ ਸੰਭਾਲਣਗੇ ਹਰਪਾਲ ਸਿੰਘ
ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੂੰ ਭਾਰਤੀ ਫੌਜ ਦੇ ਨਵੇਂ ਇੰਜੀਨੀਅਰ ਇਨ ਚੀਫ਼ ਵਜੋਂ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਉਹ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਹਨ। ਉਹ 1 ਦਸੰਬਰ ਨੂੰ ਫੌਜ ਦੇ ਨਵੇਂ ਇੰਜੀਨੀਅਰ ਇਨ ਚੀਫ਼ ਦੇ ਰੂਪ ਵਿਚ ਕੰਮਕਾਜ ਸੰਭਾਲਣਗੇ।
Lt Gen Harpal Singh
ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੂੰ ਡਾਇਰੈਕਟਰ ਜਨਰਲ ਬਾਰਡਰ ਰੋਡਜ਼ (ਡੀਜੀਬੀਆਰ) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹਨਾਂ ਨੂੰ 24 ਦਸੰਬਰ 1982 ਨੂੰ ਕੋਰਸ ਆਫ਼ ਇੰਜੀਨੀਅਰਜ਼ ਲਈ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿਚ ਉਹਨਾਂ ਨੇ ਜੰਮੂ-ਕਸ਼ਮੀਰ ਘਾਟੀ ਵਿਚ ਬਾਰਡਰ ਰੋਡਜ਼ ਟਾਸਕ ਫੋਰਸ ਦੀ ਕਮਾਨ ਸੰਭਾਲੀ ਸੀ।
Lt Gen Harpal Singh
ਉਹ ਭੂਟਾਨ, ਮੁੰਬਈ (ਨੇਵੀ) ਦੇ ਮੁੱਖ ਇੰਜੀਨੀਅਰ ਅਤੇ ਮੁੱਖ ਇੰਜੀਨੀਅਰ ਹੈੱਡਕੁਆਰਟਰ ਈਸਟਰਨ ਕਮਾਂਡ ਵਿਖੇ ਪ੍ਰਾਜੈਕਟ ਡੈਂਟਕ (ਬੀਆਰਓ) ਦੇ ਚੀਫ਼ ਇੰਜੀਨੀਅਰ ਵੀ ਰਹਿ ਚੁੱਕੇ ਹਨ। ਉਹਨਾਂ ਨੇ ਜਨਰਲ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ, ਉੱਚ ਕਮਾਨ ਅਤੇ ਨੈਸ਼ਨਲ ਡਿਫੈਂਸ ਕਾਲਜ ਕੋਰਸ ਤੋਂ ਗ੍ਰੈਜੂਏਸ਼ਨ ਕੀਤੀ ਹੈ।