
ਆਰਕੇਐਸ ਭਦੌਰੀਆ ਨੇ ਬੰਗਲੁਰੂ ਵਿਚ ਸਵਦੇਸ਼ੀ ਲਾਈਟ ਕਾਮਬੈਟ ਹੈਲੀਕਾਪਟਰ ਦਾ ਜਾਇਜ਼ਾ ਲਿਆ
ਨਵੀਂ ਦਿੱਲੀ: ਭਾਰਤ-ਚੀਨ ਵਿਵਾਦ ਦੌਰਾਨ ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਵਿਚ ਸਵਦੇਸ਼ੀ ਲਾਈਟ ਕਾਮਬੈਟ ਹੈਲੀਕਾਪਟਰ ਦਾ ਜਾਇਜ਼ਾ ਲਿਆ। ਐਲਸੀਐਚ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲਾਈਟ ਕਾਮਬੈਟ ਹੈਲੀਕਾਪਟਰ ਬਹੁਤ ਜਲਦੀ ਭਾਰਤੀ ਰੱਖਿਆ ਪ੍ਰਣਾਲੀ ਦਾ ਹਿੱਸਾ ਹੋਵੇਗਾ। ਉਹਨਾਂ ਕਿਹਾ ਕਿ ਇਸ ਨੂੰ ਫੌਜ ਵਿਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਪਹਿਲਾਂ ਹੀ ਵਿਚਾਰ ਅਧੀਨ ਹਨ। ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।