ਦੁਰਲੱਭ ਬਿਮਾਰੀ ਤੋਂ ਪੀੜਤ ਹੋਇਆ MP ਦਾ ਨੌਜਵਾਨ, ਪੂਰੇ ਸਰੀਰ 'ਤੇ ਉੱਘ ਪਏ ਵਾਲ ਹੀ ਵਾਲ
Published : Nov 25, 2022, 5:07 pm IST
Updated : Nov 25, 2022, 5:07 pm IST
SHARE ARTICLE
MP: Teenage Boy Diagnosed With Rare Werewolf Syndrome Has Hair Growing All Over His Body
MP: Teenage Boy Diagnosed With Rare Werewolf Syndrome Has Hair Growing All Over His Body

ਵੇਅਰਵੋਲਫ ਨਾਂ ਦੇ ਸਿੰਡਰੋਮ ਨਾਲ ਪੀੜਤ ਹੈ ਲਲਿਤ, ਗ਼ਲਤ ਦਵਾਈ ਨਾਲ ਵੀ ਹੋ ਸਕਦੀ ਹੈ ਇਹ ਬਿਮਾਰੀ

ਮੱਧ ਪ੍ਰਦੇਸ਼ : ਸਾਲ 2005 ਵਿੱਚ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਨੰਦਲੇਟ ਪਿੰਡ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂਅ ਹੈ ਲਲਿਤ ਪਾਟੀਦਾਰ ਰੱਖਿਆ ਗਿਆ ਪਰ ਇਹ ਬੱਚਾ ਆਮ ਬੱਚਿਆਂ ਵਾਂਗ ਨਹੀਂ ਸੀ, ਬਲਕਿ ਇਸ ਦੇ ਮੂੰਹ 'ਤੇ ਲੰਬੇ-ਲੰਬੇ ਵਾਲ ਸਨ। ਕੁਝ ਲੋਕਾਂ ਨੇ ਬੱਚੇ ਨੂੰ ਬਾਲ ਹਨੂੰਮਾਨ ਸਮਝ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਇਹ ਬੱਚਾ ਵੱਡਾ ਹੋਣ ਲੱਗਾ, ਇਹ ਵਾਲ ਇੱਕ ਵੱਡੀ ਸਮੱਸਿਆ ਬਣ ਗਏ। 

ਪੂਰੇ ਚਿਹਰੇ 'ਤੇ ਵਾਲ ਹੋਣ ਕਾਰਨ ਲਲਿਤ ਨੂੰ ਖਾਣ-ਪੀਣ 'ਚ ਵੀ ਪਰੇਸ਼ਾਨੀ ਹੋਣ ਲੱਗੀ। ਲਲਿਤ ਦੇ ਹਾਣੀ ਉਸ ਨੂੰ ਬਾਂਦਰ ਕਹਿ ਕੇ ਬੁਲਾਉਣ ਲੱਗੇ ਜਿਸ ਕਾਰਨ ਉਹ ਆਪਣੇ ਦੋਸਤਾਂ ਨਾਲ ਖੇਡਣ ਤੋਂ ਕੰਨੀ ਕਤਰਾਉਣ ਲੱਗ ਪਿਆ। ਜਦ ਮਜਾਕ ਉਡਾਉਣ ਤੋਂ ਮਨ ਭਰਿਆ ਤਾਂ ਲੋਕ ਲਲਿਤ ਨੂੰ ਪੱਥਰ ਵੀ ਮਾਰਨ ਲੱਗ ਪਏ, ਤੇ ਕਈ ਲੋਕ ਅਜਿਹੇ ਸਨ ਜੋ ਲਲਿਤ ਨੂੰ ਵੇਖ ਕੇ ਲੁਕ ਜਾਂਦੇ ਸਨ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਥਾਵਾਂ ’ਤੇ ਦਿਖਾਇਆ ਪਰ ਡਾਕਟਰਾਂ ਨੇ ਇਸ ਨੂੰ ਦੁਰਲੱਭ ਅਤੇ ਲਾਇਲਾਜ ਬਿਮਾਰੀ ਕਰਾਰ ਦੇ ਦਿੱਤਾ ਤੇ ਹੁਣ 17 ਸਾਲਾ ਲਲਿਤ ਪਾਟੀਦਾਰ ਆਪਣੇ ਸਰੀਰ 'ਤੇ ਵਾਲਾਂ ਕਾਰਨ ਲਾਈਮਲਾਈਟ 'ਚ ਹੈ।

ਲਲਿਤ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ, ਉਸਦੇ ਪਿਤਾ ਇੱਕ ਕਿਸਾਨ ਹਨ ਅਤੇ ਉਹ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਪੜ੍ਹਾਈ ਦੇ ਨਾਲ ਹੀ ਉਹ ਆਪਣੇ ਪਿਤਾ ਦੀ ਖੇਤੀ ਦੇ ਕੰਮ ਵਿੱਚ ਮਦਦ ਕਰਦਾ ਹੈ। ਲਲਿਤ ਕਹਿੰਦਾ ਹੈ ਕਿ ਇਸ ਸਥਿਤੀ ਦਾ ਕੋਈ ਇਲਾਜ ਨਹੀਂ ਹੈ ਅਤੇ ਉਸ ਨੇ ਇਸ ਦੇ ਨਾਲ ਰਹਿਣਾ ਸਿੱਖ ਲਿਆ ਹੈ।

ਡਾਕਟਰਾਂ ਮੁਤਾਬਕ ਲਲਿਤ ਹਾਈਪਰਟ੍ਰੀਕੋਸਿਸ (Hyper-trichosis) ਯਾਨੀ ‘ਵੇਅਰਵੋਲਫ ਸਿੰਡਰੋਮ’ ਤੋਂ ਪੀੜਤ ਹੈ। ਹਾਈਪਰਟ੍ਰਾਈਕੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਮਰਦਾਂ ਜਾਂ ਔਰਤਾਂ ਦੇ ਸਰੀਰ ਉੱਤੇ ਲੋਰ ਨਾਲੋਂ ਵੀ ਵੱਧ ਵਾਲ ਉੱਘਦੇ ਹਨ। ਇਹ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਹੈ, ਜੋ ਕਿ ਜਨਮ ਤੋਂ ਵੀ ਹੋ ਸਕਦੀ ਹੈ ਜਾਂ ਫਿਰ ਸਮੇਂ ਦੇ ਨਾਲ-ਨਾਲ ਉਮਰ ਵਧਣ ਨਾਲ ਵੀ ਹੁੰਦੀ ਹੈ। 

ਮੰਨਿਆ ਜਾਂਦਾ ਹੈ ਕਿ ਇਹ ਸਥਿਤੀ ਹੁਣ ਤੱਕ ਸਿਰਫ 50 ਲੋਕਾਂ ਵਿੱਚ ਪਾਈ ਗਈ ਹੈ। 100 ਸਾਲ ਪਹਿਲਾਂ ਤੱਕ ਲੋਕ ਇਸ ਬਿਮਾਰੀ ਨੂੰ ਕਮਾਈ ਦਾ ਸਾਧਨ ਸਮਝਦੇ ਸਨ। 1884 ਵਿੱਚ ਅਮਰੀਕਾ ਦੇ ਮਸ਼ਹੂਰ ਸ਼ੋਮੈਨ ਪੀਟੀ ਬਰਮਨ ਨੇ ਇੱਕ ਸ਼ੋਅ ਕੀਤਾ। ਇਹ ਇੱਕ ਜੰਗਲ ਦੀ ਕਹਾਣੀ ਸੀ, ਜਿੱਥੇ ਇੱਕ ਜੰਗਲੀ ਮਨੁੱਖ ਇੱਕ ਗੁਫਾ ਵਿੱਚ ਰਹਿੰਦਾ ਸੀ। ਇਸ ਦੇ ਸਾਰੇ ਚਿਹਰੇ ਅਤੇ ਸਰੀਰ ਉੱਤੇ ਸੰਘਣੇ ਵਾਲ ਸਨ ਤੇ ਉੱਥੇ ਮੌਜੂਦ ਇੱਕ ਸ਼ਿਕਾਰੀ ਨੂੰ ਇਸ ਬਾਰੇ ਪਤਾ ਲੱਗਿਆ।

ਸ਼ਿਕਾਰੀਆਂ ਨੇ ਜੰਗਲੀ ਮਨੁੱਖ ਅਤੇ ਉਸ ਦੇ ਪੁੱਤਰ ਨੂੰ ਫੜ ਲਿਆ। ਬੇਟੇ ਦੇ ਵੀ ਸਾਰੇ ਚਿਹਰੇ 'ਤੇ ਵਾਲ ਸਨ, ਉਸ ਦਾ ਚਿਹਰਾ ਕੁੱਤੇ ਵਰਗਾ ਲੱਗਦਾ ਹੈ। 
ਵਾਈਲਡ ਮੈਨ ਦੀ ਭੂਮਿਕਾ ਨਿਭਾਉਣ ਵਾਲਾ ਆਦਮੀ ਐਡਰੀਅਨ ਸੀ। ਉਹ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਰਹਿੰਦਾ ਸੀ। ਉਸ ਦਾ ਪੁੱਤਰ, ਜੋ ਕਿ ਇੱਕ ਕੁੱਤੇ ਵਰਗਾ ਦਿਖਾਈ ਦਿੰਦਾ ਸੀ, ਫੇਡਰ ਯੇਫਟੀਚਿਊ ਸੀ। ਉਹ ਦੋਵੇਂ ਪਿਓ-ਪੁੱਤ ਵੀ ਇਸ ਹਾਈਪਰਟ੍ਰਾਈਕੋਸਿਸ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਸਨ।

 

ਵਾਲਾਂ ਨਾਲ ਭਰਿਆ ਪਿਆ ਇਸ ਨੌਜਵਾਨ ਦਾ ਸਾਰਾ ਸਰੀਰ

 

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement