
6 ਦਸੰਬਰ ਨੂੰ ਵਿਧਾਨਿਕ ਕੰਮਾਂ ਅਤੇ ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ ਚਰਚਾ
ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਕੇਂਦਰ ਨੇ 6 ਦਸੰਬਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਈ ਹੈ।
ਇਸ ਦੌਰਾਨ ਇਜਲਾਸ ਦੇ ਸੰਭਾਵਿਤ ਵਿਧਾਨਿਕ ਕੰਮਾਂ ਅਤੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਭੇਜਿਆ ਹੈ। ਸੱਦੇ ਵਿੱਚ ਕਿਹਾ ਗਿਆ ਹੈ, "ਮੈਂ ਤੁਹਾਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਲਈ ਸੱਦਾ ਦਿੰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤਾਂ ਜੋ ਵਿਧਾਨਕ ਕੰਮਕਾਜ ਅਤੇ ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਵਿੱਚ ਚੁੱਕੇ ਜਾਣ ਵਾਲੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ।"
ਮੈਂ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਸਹਿਯੋਗ ਦੀ ਵੀ ਮੰਗ ਕਰਦਾ ਹਾਂ। ਇਹ ਮੀਟਿੰਗ ਮੰਗਲਵਾਰ, 6 ਦਸੰਬਰ, 2022 ਨੂੰ ਸਵੇਰੇ 11.00 ਵਜੇ ਸੰਸਦ ਲਾਇਬ੍ਰੇਰੀ ਭਵਨ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਹੋਵੇਗੀ।