ਕੋਲਕੱਤਾ: ਮਾਂ ਦੀ ਲਾਸ਼ ਨਾਲ ਬੇਟੇ ਨੇ ਬਿਤਾਏ 18 ਦਿਨ 
Published : Dec 25, 2018, 6:02 pm IST
Updated : Dec 25, 2018, 6:03 pm IST
SHARE ARTICLE
Crime
Crime

ਕੋਲਕੱਤਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਅਪਣੀ ਬੁਜ਼ੁਰਗ ਮਾਂ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼  ਦੇ ਨਾਲ ਘਰ 'ਚ 18 ਦਿਨਾਂ..

ਕੋਲਕੱਤਾ (ਭਾਸ਼ਾ): ਕੋਲਕੱਤਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਅਪਣੀ ਬੁਜ਼ੁਰਗ ਮਾਂ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼  ਦੇ ਨਾਲ ਘਰ 'ਚ 18 ਦਿਨਾਂ ਤੱਕ ਬੰਦ ਰਿਹਾ। ਉਹ 21 ਦਿਨ ਬਾਅਦ ਅਪਣੀ ਮਾਂ ਨੂੰ ਘਰ 'ਚ ਹੀ ਦਫਨਾਉਣਾ  ਚਾਹੁੰਦਾ ਸੀ ਪਰ ਉਸ ਦੇ ਇਕ ਰਿਸ਼ਤੇਦਾਰ ਦੇ ਉੱਥੇ ਆ ਜਾਣ ਨਾਲ ਪੂਰਾ ਮਾਮਲਾ ਖੁੱਲ ਗਿਆ ਅਤੇ ਪੁਲਿਸ ਮੌਕੇ 'ਤੇ ਜਾ ਪਹੁੰਚੀ। ਘਟਨਾ  ਦੇ ਪਿੱਛੇ ਅੰਧਵਿਸ਼ਵਾਸ ਦਾ ਸ਼ੱਕ ਜਾਹਿਰ ਕੀਤਾ ਜਾ ਰਹੀ ਹੈ।

CrimeCrime

ਮਾਮਲਾ ਕੋਲਕਾਤਾ ਦੇ ਸਾਲਟ ਲੇਕ ਇਲਾਕੇ ਦਾ ਹੈ। ਜਿੱਥੇ 38 ਸਾਲ ਦਾ ਮੇਤਰਿਅ ਭੱਟਾਚਾਰਿਆ ਅਪਣੀ ਬਜ਼ੁਰਗ ਮਾਂ ਕ੍ਰਿਸ਼ਣਾ ਦੇ ਨਾਲ ਰਹਿੰਦਾ ਸੀ। 77 ਸਾਲ ਦੀ ਕ੍ਰਿਸ਼ਣਾ ਇਕ ਰਟਾਇਰ ਟੀਚਰ ਸੀ। ਸੋਮਵਾਰ ਨੂੰ ਇਕ ਸ਼ਖਸ ਨੇ ਪੁਲਿਸ ਨੂੰ ਕਾਲ ਕਰ ਕੇ ਦੱਸਿਆ ਕਿ ਮੇਤਰਿਅ ਦੀ ਮਾਂ ਦਾ ਦੇਹਾਂਤ ਹੋ ਚੁੱਕਿਆ ਹੈ ਪਰ ਉਸ ਨੇ ਅਪਣੀ ਮਾਂ ਦੀ ਲਾਸ਼ ਘਰ 'ਚ ਬੰਦ ਕਰ ਰੱਖੀ।  ਉਹ ਉਸ ਨੂੰ 21 ਦਿਨ ਪੂਰੇ ਹੋਣ 'ਤੇ ਦਫਣਾਉਣਾ ਚਾਹੁੰਦਾ ਸੀ 

CrimeCrime

ਸੂਚਨਾ ਮਿਲਦੇ ਹੀ ਬਿਆਨਨਗਰ ( ਜਵਾਬ ) ਥਾਨਾ ਪੁਲਿਸ ਮੌਕੇ 'ਤੇ ਜਾ ਪਹੁੰਚੀ ਅਤੇ ਉੱਥੇ ਪੁਲਿਸ ਨੂੰ ਬੀਡੋਨ ਸ੍ਰੀਟ ਨਿਵਾਸੀ ਉਹ ਸ਼ਖਸ ਵੀ ਮਿਲਿਆ, ਜਿਨ੍ਹੇ ਪੁਲਿਸ ਨੂੰ ਬੁਲਾਇਆ ਸੀ।  ਜਦੋਂ ਪੁਲਿਸ ਨੇ ਘਰ ਦੇ ਅੰਦਰ ਇਕ ਕਮਰੇ 'ਚ ਰੱਖੀ ਅਲਮਾਰੀ ਖੋਲੀ ਤਾਂ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ। ਅੰਦਰ ਇਕ ਔਰਤ ਦੀ ਸੜੀ ਗਲੀ ਲਾਸ਼ ਪਈ ਸੀ, ਜਿਸ ਦੇ ਨਾਲ ਬਦਬੂ ਆ ਰਹੀ ਸੀ। 

ਕਮਰੇ 'ਚ ਮੌਜੂਦ ਮੁਲਜ਼ਮ  ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਦੀ ਪੰਚਨਾਮੇ ਦੀ ਕਾਰਵਾਾਈ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿਤਾ। ਮੁਲਜ਼ਮ  ਨੇ ਪੁਲਿਸ ਨੂੰ ਦੱਸਿਆ ਕਿ ਉਹ ਅਪਣੀ ਮਾਂ ਦੀ ਲਾਸ਼  ਨੂੰ 21 ਦਿਨਾਂ ਬਾਅਦ ਘਰ 'ਚ ਦਫਣਾਉਣਾ ਚਾਹੁੰਦਾ ਸੀ। ਅਜਿਹਾ ਕਰਨਾ ਉਸ ਦੇ ਲਈ ਸ਼ੁਭ ਹੁੰਦਾ। ਇਸੀ ਕਰਕੇ  ਉਸ ਨੇ  ਅਪਣੇ ਇਕ ਵਾਕਫ਼ ਨੂੰ ਬੁਲਾਇਆ ਸੀ ਤਾਂ ਜੋ ਘਰ 'ਚ ਕਬਰ ਪੁੱਟੀ ਜਾ ਸਕੇ।

CrimeCrime

ਪਰ ਬੀਡੋਨ ਸਟ੍ਰੀਟ ਨਿਵਾਸੀ ਉਸੀ ਸ਼ਖਸ ਨੇ ਮੇਤਰਿਅ  ਦੀ ਪੂਰੀ ਗੱਲ ਸੁਣ ਕੇ ਝੱਟਪੱਟ ਪੁਲਿਸ ਨੂੰ ਸੱਦ ਲਿਆ। ਹੁਣ ਪੁਲਿਸ ਮੁਲਜ਼ਮ ਤੋਂ ਪੁੱਛ-ਗਿਛ ਕਰ ਰਹੀ ਹੈ। ਪਰ ਉਹ ਅਜੀਬ ਤਰ੍ਹਾਂ ਦੀ ਬੇਤੁਕੀ ਗੱਲਾਂ ਕਰ ਰਿਹਾ ਹੈ। ਪੁਲਿਸ ਨੂੰ ਸਾਫ਼ ਪਤਾ ਨਹੀਂ ਲੱਗ ਪਾ ਰਿਹਾ ਕਿ ਅਖੀਰ ਬਜ਼ੁਰਗ ਔਤਰ ਕ੍ਰਿਸ਼ਣਾ ਦੀ ਮੌਤ ਕਿਵੇਂ ਹੋਈ। 

CrimeCrime

ਪੁਲਿਸ ਹੁਣ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕਰ ਰਹੀ ਹੈ। ਉਸ ਤੋਂ ਬਾਅਦ ਪੁਲਿਸ ਕਿਸੇ ਡਾਕਟਰਾਂ ਤੋਂ ਸਲਾਹ ਲੈ ਕੇ ਅੱਗੇ ਦੀ ਕਾਰਵਾਈ ਨੂੰ ਅੰਜਾਮ ਦੇਵੇਗੀ। ਦੱਸ ਦਈੇਏ ਕਿ ਪਿਛਲੇ 3 ਸਾਲ 'ਚ ਕੋਲਕਾਤਾ 'ਚ ਅਜਿਹੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਹ ਚੌਥਾ ਮਾਮਲਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement