
ਉੱਤਰ ਪ੍ਰਦੇਸ਼ ਪੁਲਿਸ ਨੇ ਨੋਇਡਾ ਵਿਚ ਖੁੱਲੇ ‘ਚ ਨਮਾਜ਼.....
ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਪੁਲਿਸ ਨੇ ਨੋਇਡਾ ਵਿਚ ਖੁੱਲੇ ‘ਚ ਨਮਾਜ਼ ਪੜ੍ਹਨ ਉਤੇ ਰੋਕ ਲਗਾ ਦਿਤੀ ਹੈ। ਨੋਇਡਾ ਪੁਲਿਸ ਨੇ ਸੈਕਟਰ 58 ਇੰਡਸਟਰੀਅਲ ਏਰੀਏ ਵਿਚ ਆਉਣ ਵਾਲੇ ਪਾਰਕ ਵਿਚ ਖੁੱਲੇ ‘ਚ ਨਮਾਜ਼ ਪੜ੍ਹਨ ਉਤੇ ਰੋਕ ਲਗਾਈ ਹੈ। ਇਸ ਦੇ ਲਈ ਪੁਲਿਸ ਨੇ ਇਲਾਕੇ ਵਿਚ ਸਥਿਤ ਸਾਰੀਆਂ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ।
Muslim Prayers
ਇਸ ਨੋਟਿਸ ਦੇ ਮੁਤਾਬਕ, ਜੇਕਰ ਨੋਇਡਾ ਸੈਕਟਰ-58 ਦੇ ਇੰਡਸਟਰੀਅਲ ਏਰੀਏ ਸਥਿਤ ਦਫਤਰਾਂ ਦੇ ਕਰਮਚਾਰੀ ਨਿਯਮਾਂ ਦੀ ਉਲੰਘਣਾ ਕਰਦੇ ਦਿਖੇ ਤਾਂ ਇਸ ਦੇ ਲਈ ਸੰਸਥਾਨ ਨੂੰ ਹੀ ਜ਼ਿੰਮੇਦਾਰ ਕਿਹਾ ਜਾਵੇਗਾ। ਇਸ ਨੋਟਿਸ ਵਿਚ ਇਹ ਸਾਫ਼ ਕੀਤਾ ਗਿਆ ਹੈ ਕਿ ਜੇਕਰ ਕਿਸੇ ਕੰਪਨੀ ਦੇ ਕਰਮਚਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਕੰਪਨੀਆਂ ਨੂੰ ਹੀ ਇਸ ਦੇ ਲਈ ਜ਼ਿੰਮੇਦਾਰ ਕਿਹਾ ਜਾਵੇਗਾ।
Muslim Prayers
ਤੁਹਾਨੂੰ ਦੱਸ ਦਈਏ ਕਿ ਖੁੱਲੇ ਵਿਚ ਨਮਾਜ਼ ਪੜ੍ਹਨ ਲਈ ਨੋਇਡਾ ਦੇ ਸੈਕਟਰ 58 ਦੀਆਂ ਕੰਪਨੀਆਂ ਨੇ ਸਿਟੀ ਮਜਿਸਟ੍ਰੇਟ ਤੋਂ ਆਗਿਆ ਮੰਗੀ ਸੀ। ਪਰ ਆਗਿਆ ਨਹੀਂ ਮਿਲਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਨੇ ਉਥੇ ਦੇ ਪਾਰਕ ਵਿਚ ਨਮਾਜ਼ ਪੜ੍ਹੀ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਇਨ੍ਹਾਂ ਕੰਪਨੀਆਂ ਨੂੰ ਇਸ ਬਾਰੇ ਵਿਚ ਨੋਟਿਸ ਭੇਜਿਆ ਗਿਆ ਹੈ।