Christmas Special: ਜਾਣੋ ਕਿੱਥੇ ਰਹਿੰਦੇ ਨੇ ਸੈਂਟਾ ਕਲਾਜ਼, ਦਿੰਦੇ ਨੇ ਚਿੱਠੀਆਂ ਦੇ ਜਵਾਬ!
Published : Dec 25, 2019, 1:11 pm IST
Updated : Dec 25, 2019, 1:11 pm IST
SHARE ARTICLE
Christmas 2019 special report from santa claus village in rovaniemi lapland
Christmas 2019 special report from santa claus village in rovaniemi lapland

ਇਸ ਵਾਰ ਕ੍ਰਿਸਮਸ ਤੇ ਸੈਂਟਾ ਦੇ ਘਰ ਨੂੰ ਖਾਸ ਰੂਪ ਨਾਲ ਸਜਾਇਆ ਗਿਆ ਹੈ।

ਨਵੀਂ ਦਿੱਲੀ: ਕ੍ਰਿਸਮਸ ਦੇ ਮੌਕੇ ਸੈਂਟਾ ਕਲਾਜ਼ ਦੇ ਆਉਣ ਦਾ ਇੰਤਜ਼ਾਰ ਦੁਨੀਆ ਅੱਜ ਵੀ ਕਰਦੀ ਹੈ। ਜਾਣੇ-ਪਛਾਣੇ ਇਤਿਹਾਸ ਦੇ ਹਵਾਲੇ ਤੋਂ ਅੱਜ ਜੇ ਸੈਂਟਾ ਹੁੰਦਾ ਤਾਂ ਉਹਨਾਂ ਦੀ ਉਮਰ 1749 ਸਾਲ ਦੀ ਹੁੰਦੀ। ਸੈਂਟਾ ਅੱਜ ਭਾਵੇਂ ਨਹੀਂ ਹੈ ਪਰ ਉਹਨਾਂ ਦਾ ਪਿੰਡ ਜ਼ਰੂਰ ਹੈ।

Christmas Christmasਇਸ ਨੂੰ ਦੁਨੀਆ ਵਿਚ ਅਧਿਕਾਰਿਕ ਰੂਪ ਤੋਂ ਸੈਂਟਾ ਕਲਾਜ਼ ਵਿਲੇਜ ਦਾ ਦਰਜਾ ਮਿਲਿਆ ਹੋਇਆ ਹੈ। ਇਹ ਪਿੰਡ ਸੈਂਟਾ ਕਲਾਜ਼ ਵਿਲੇਜ 'ਰੋਵਾਨੀਏਮੀ' ਹੈ, ਜੋ ਕਿ ਦੂਰ ਦੁਰਾਡੇ ਯੂਰਪ ਵਿਚ ਬਰਫ ਨਾਲ ਢੱਕੇ ਹੋਏ ਆਰਕਟਿਕ ਸਰਕਲ ਵਿਚ ਫਿਨਲੈਂਡ ਦੇ ਲੈਪਲੈਂਡ ਖੇਤਰ ਵਿਚ ਸਥਿਤ ਹੈ। ਮੀਡੀਆ ਰਿਪੋਰਟ ਮੁਤਾਬਕ ਸੈਂਟਾ ਕਲਾਜ਼ ਦੇ ਦਫ਼ਤਰ ਦੇ ਨੁਮਾਇੰਦੇ ਵੀਰਾ ਨੇ ਇਕ ਨਿਊਜ਼ ਚੈਨਲ ਨੂੰ ਈਮੇਲ ਕਰ ਕੇ ਸੈਂਟਾ ਦੇ ਪਿੰਡ ਵਿਚ ਕ੍ਰਿਸਮਸ ਦੀ ਰੌਣਕ ਬਾਰੇ ਜਾਣਕਾਰੀ ਦਿੱਤੀ ਹੈ।

Christmas Christmas ਇੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹਨ। ਲੋਕ ਇਸ ਗੱਲ ਦੀ ਗਵਾਹੀ ਵੀ ਦਿੰਦੇ ਹਨ ਜਦੋਂ ਸੈਂਟਾ ਕਲਾਜ਼ ਰੇਨਡਿਅਰ ਵਾਲੀ ਅਪਣੀ ਸਲੇਜ ਨਾਲ ਦੁਨੀਆ ਦਾ ਚੱਕਰ ਲਗਾਉਣ ਦੀ ਯਾਤਰਾ ਅਰੰਭ ਕਰਦੇ ਸਨ। ਇਸ ਵਾਰ ਕ੍ਰਿਸਮਸ ਤੇ ਸੈਂਟਾ ਦੇ ਘਰ ਨੂੰ ਖਾਸ ਰੂਪ ਨਾਲ ਸਜਾਇਆ ਗਿਆ ਹੈ। ਸੈਂਟਾ ਦੇ ਸਹਾਇਕ ਦੁਨੀਆ ਦੇ ਬੱਚਿਆਂ ਨੂੰ ਤੋਹਫ਼ੇ ਭੇਜਣ ਵਿਚ ਵਿਅਸਤ ਹਨ। ਫਿਨਿਸ਼ ਕਥਾਵਾਂ ਵਿਚ ਕਿਹਾ ਗਿਆ ਹੈ ਕਿ 270 ਈਸਵੀ ਵਿਚ ਸੈਂਟਾ ਇੱਥੇ ਕਿਤੇ ਹੀ ਜਨਮੇ ਸਨ।

Christmas Christmasਇਸ ਪਿੰਡ ਵਿਚ ਸੈਂਟਾ ਕਲਾਜ਼ ਵਰਗਾ ਸੈਂਟਾ ਰਹਿੰਦਾ ਹੈ। ਹੁਣ ਇਹ ਪਿੰਡ ਦੁਨੀਆ ਦੇ ਟ੍ਰੈਵਲ ਮੈਪ ਵਿਚ ਖਾਸ ਸਥਾਨ ਹਾਸਲ ਕਰ ਚੁੱਕਿਆ ਹੈ। ਇਹਨਾਂ ਦਾ ਆਫਿਸ ਵੀ ਹੈ ਤੇ ਸਾਈਟ ਵੀ ਹੈ। ਸੈਂਟਾ ਪੂਰੇ ਸਾਲ ਬੱਚਿਆਂ ਦੀਆਂ ਚਿੱਠੀਆਂ ਦੇ ਜਵਾਬ ਦਿੰਦੇ ਹਨ ਅਤੇ ਉਹਨਾਂ ਨੂੰ ਤੋਹਫ਼ੇ ਵੀ ਭੇਜਦੇ ਹਨ। ਇਹ ਡਾਕ ਰਾਹੀਂ ਪਹੁੰਚੀਆਂ ਚਿੱਠੀਆਂ ਦਾ ਹੀ ਜਵਾਬ ਦਿੰਦੇ ਹਨ। ਪੂਰੇ ਸਾਲ ਦੌਰਾਨ ਸੈਂਟਾ ਨੂੰ ਅਪਣੇ ਮੇਨ ਪੋਸਟ ਆਫਿਸ ਵਿਚ ਦੁਨੀਆ ਦੇ 200 ਦੇਸ਼ਾਂ ਤੋਂ 5 ਲੱਖ ਤੋਂ ਜ਼ਿਆਦਾ ਚਿੱਠੀਆਂ ਮਿਲਦੀਆਂ ਹਨ ਅਤੇ ਜ਼ਿਆਦਾਤਰ ਦਾ ਜਵਾਬ ਵੀ ਦਿੰਦੇ ਹਨ।

PhotoPhotoਅੰਕੜਿਆਂ ਮੁਤਾਬਕ ਸੈਂਟਾ ਨੂੰ ਬੀਤੇ ਸਾਲ ਵਿਚ ਕਰੀਬ 2 ਕਰੋੜ ਚਿੱਠੀਆਂ ਮਿਲ ਚੁੱਕੀਆਂ ਹਨ। ਫਿਨਲੈਂਡ ਦਾ ਰੋਵਾਨਿਯਮੀ ਵਿਚ ਮਾਈਨਸ 5 ਡਿਗਰੀ ਤਾਪਮਾਨ ਹੁੰਦਾ ਹੈ ਅਤੇ ਸੈਂਟਾ ਦਾ ਘਰ ਪੂਰੇ ਸਾਲ ਬਰਫ ਨਾਲ ਢੱਕਿਆ ਰਹਿੰਦਾ ਹੈ। ਪਿੰਡ ਵਿਚ ਲਕੜੀ ਦੀਆਂ ਬਣੀਆਂ ਕਈ ਝੌਂਪੜੀਆਂ ਹਨ ਇਹਨਾਂ ਵਿਚ ਸਫੇਦ ਦਾੜ੍ਹੀ ਵਾਲੇ ਸੈਂਟਾ ਕਲਾਜ਼ ਅੱਜ ਦੇ ਸੈਂਟਾ ਪੂਰੇ ਸਾਲ ਉਸੇ ਲਾਲ ਪੌਸ਼ਾਕ ਅਤੇ ਟੋਪੀ ਲਗਾਈ ਰੱਖਦੇ ਹਨ।

ਇਸੇ ਘਰ ਨੂੰ ਆਧੁਨਿਕ ਸੈਂਟਾ ਦਾ ਆਫਿਸ ਵੀ ਕਿਹਾ ਜਾਂਦਾ ਹੈ। ਰੋਵਾਨੀਏਮੀ ਪਹੁੰਚਣ ਵਾਲੇ ਸੈਂਟਾ ਨੂੰ ਮਿਲਣ ਤੋਂ ਬਿਨਾਂ ਵਾਪਸ ਨਹੀਂ ਮੁੜਦੇ। ਉਹ ਉਨ੍ਹਾਂ ਨਾਲ ਗੱਲ ਕਰਦੇ ਹਨ ਅਤੇ ਯਾਦਗਾਰਾਂ ਲਈ ਫੋਟੋਆਂ ਖਿੱਚ ਸਕਦਾ ਹੈ। ਜਿਸ ਨੂੰ ਇੱਥੇ ਸਿਰਫ ਕਰਮਚਾਰੀ ਹੀ ਖਿੱਚ ਸਕਦੇ ਹਨ। ਘਰ ਵਿਚ ਜਾਣ ਲਈ ਕੋਈ ਖਰਚਾ ਨਹੀਂ ਹੁੰਦਾ ਪਰ ਸੈਂਟਾ ਨਾਲ ਯਾਦਗਾਰੀ ਫੋਟੋ ਲਈ ਕੁਝ ਯੂਰੋ ਅਦਾ ਕਰਨੇ ਪੈਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement