
ਕ੍ਰਿਸਮਿਸ ਦੇ ਨਾਲ ਹੀ ਨਵਾਂ ਸਾਲ ਵੀ ਆਉਣ ਵਾਲਾ ਹੈ। ਕ੍ਰਿਸਮਿਸ ‘ਤੇ ਸਭ ਤੋਂ ਪਹਿਲਾ ਕੰਮ ਜੋ ਕੀਤਾ ਜਾਂਦਾ ਹੈ, ਉਹ ਹੈ ਕ੍ਰਿਸਮਿਸ ਟ੍ਰੀ ਨੂੰ ਘਰ ਲਿਆਉਣਾ
ਸਪੇਨ: ਕ੍ਰਿਸਮਿਸ ਦੇ ਨਾਲ ਹੀ ਨਵਾਂ ਸਾਲ ਵੀ ਆਉਣ ਵਾਲਾ ਹੈ। ਕ੍ਰਿਸਮਿਸ ‘ਤੇ ਸਭ ਤੋਂ ਪਹਿਲਾ ਕੰਮ ਜੋ ਕੀਤਾ ਜਾਂਦਾ ਹੈ, ਉਹ ਹੈ ਕ੍ਰਿਸਮਿਸ ਟ੍ਰੀ ਨੂੰ ਘਰ ਲਿਆਉਣਾ ਅਤੇ ਉਸ ਨੂੰ ਗਹਿਣਿਆਂ ਨਾਲ ਸਜਾਉਣਾ। ਲੋਕਾਂ ਦੇ ਦਿਲਾਂ ਵਿਚ ਇਹਨਾਂ ਗਹਿਣਿਆਂ ਦੀ ਖ਼ਾਸ ਥਾਂ ਹੁੰਦੀ ਹੈ। ਕੁਝ ਤਾਂ ਪੀੜੀ ਦਰ ਪੀੜੀ ਚੱਲੇ ਆ ਰਹੇ ਹੁੰਦੇ ਹਨ। ਇਸ ਸਾਲ ਜੋ ਲੋਕ ਸਪੇਨ ਵਿਚ ਕੇਮਪਿੰਸਕੀ ਹੋਟਲ ਬਾਹੀਆ ਵਿਚ ਅਪਣਾ ਕ੍ਰਿਸਮਿਸ ਮਨਾਉਣ ਜਾ ਰਹੇ ਹਨ, ਉਹਨਾਂ ਲਈ ਇਸ ਵਾਰ ਕ੍ਰਿਸਮਿਸ ਕੁਝ ਖ਼ਾਸ ਹੋਵੇਗਾ।
ਹੋਟਲ ਵਿਚ ਕ੍ਰਿਸਮਿਸ ਟ੍ਰੀ ਨੂੰ ਹੀਰੇ, ਡਿਜ਼ਾਇਨਰ ਗਹਿਣੇ ਅਤੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਹੈ, ਜਿਸ ਨਾਲ ਕ੍ਰਿਸਮਿਸ ਟ੍ਰੀ ਦੀ ਕੀਮਤ 1,07,33,77,500 ਰੁਪਏ (USD 15 ਮਿਲੀਅਨ) ਹੋ ਗਈ ਹੈ। ਦਰਖ਼ਤ ਨੂੰ ਸਫੈਦ, ਕਾਲੇ, ਗੁਲਾਬੀ ਅਤੇ ਲਾਲ ਹੀਰਿਆਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਬੁਲਗਾਰੀ, ਕਾਰਟੀਅਰ, ਵੈਨ ਕਲੀਫ ਅਤੇ ਆਰਪੈਲਸ, ਚੈੱਨਲ, ਈਤਰ ਦੀਆਂ ਬੋਤਲਾਂ, ਸ਼ੁਤਰਮੁਰਗ ਅੰਡੇ, 3-ਡੀ ਪ੍ਰਿੰਟਡ ਚਾਕਲੇਟ ਮੋਰ ਅਤੇ ਖੰਭ ਵੀ ਰੁੱਖ 'ਤੇ ਗਹਿਣਿਆਂ ਵਜੋਂ ਵਰਤੇ ਗਏ ਹਨ।
2010 ਵਿਚ ਅਬੂ ਧਾਬੀ ਵਿਚ ਦ ਅਮੀਰਾਤ ਪੈਲੇਸ ਹੋਟਲ ਨੇ ਸਭ ਤੋਂ ਮਹਿੰਗੇ ਕ੍ਰਿਸਮਿਸ ਟ੍ਰੀਜ਼ ਲਈ ਗਿਨੀਜ਼ ਵਰਲਡ ਰਿਕਾਰਡ ਜਿੱਤਿਆ ਸੀ। ਉਸ ਨੂੰ ਦੇਵਦਾਰ, ਕੰਗਣ ਅਤੇ ਘੜੀਆਂ ਨਾਲ ਸਜਾਇਆ ਗਿਆ ਸੀ। ਇਸ ਕ੍ਰਿਸਮਿਸ ਟ੍ਰੀ ਦੀ ਕੀਮਤ 78,70,42,300 ਰੁਪਏ (USD 11,000) ਸੀ। ਸਪੇਨ ਦੇ ਹੋਟਲ ਵਿਚ ਰੱਖੇ ਇਸ ਕ੍ਰਿਸਮਿਸ ਟ੍ਰੀ ਨੂੰ ਇਕ ਬ੍ਰਿਟਿਸ਼ ਕਲਾਕਾਰ ਨੇ ਸਜਾਇਆ ਹੈ। ਇਹ ਕ੍ਰਿਸਮਿਸ ਟ੍ਰੀ ਦੁਨੀਆ ਵਿਚ ਸਭ ਤੋਂ ਮਹਿੰਗਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਕ੍ਰਿਸਮਿਸ ਟ੍ਰੀ ਦੀ ਕੀਮਤ 12 ਮਿਲੀਅਨ ਪੌਂਡ ਯਾਨੀ ਪੂਰੇ 11 ਕਰੋੜ ਰੁਪਏ ਦੱਸੀ ਜਾ ਰਹੀ ਹੈ।