ਹੁਣ ਰੇਲ ਯਾਤਰੀ ਵੀ ਲਗਾ ਸਕਣਗੇ 'ਅੰਬਰੀ' ਉਡਾਰੀ!
Published : Dec 25, 2019, 7:48 pm IST
Updated : Dec 25, 2019, 7:48 pm IST
SHARE ARTICLE
file photo
file photo

ਦੇਸ਼ ਅੰਦਰ ਸ਼ੁਰੂ ਹੋਈ ਸ਼ੀਸ਼ੇ ਦੀ ਛੱਤ ਵਾਲੀ ਪਹਿਲੀ ਟਰੇਨ

ਨਵੀਂ ਦਿੱਲੀ/ਚੰਡੀਗੜ੍ਹ : ਇਕ ਸਥਾਨ 'ਤੋਂ ਦੂਜੇ ਸਥਾਨ 'ਤੇ ਜਾਣਾ ਮਨੁੱਖੀ ਪ੍ਰਵਿਰਤੀ ਦਾ ਹਿੱਸਾ ਹੈ। ਸ਼ਾਇਦ ਇਸੇ ਪ੍ਰਵਿਰਤੀ ਤਹਿਤ ਮਨੁੱਖ ਦੇ ਯਾਤਰਾਵਾਂ 'ਤੇ ਜਾਣ ਦਾ ਮੁਢ ਬੱਝਾ ਹੋਵੇਗਾ। ਮਨੁੱਖ ਸ਼ੁਰੂ ਤੋਂ ਹੀ ਅਪਣੀਆਂ ਯਾਤਰਾਵਾਂ ਨੂੰ ਸੁਖਾਲਾ ਬਣਾਉਣ ਲਈ ਉਪਰਾਲੇ ਕਰਦਾ ਰਿਹਾ ਹੈ।  ਭਾਰਤੀ ਰੇਲਵੇ ਵੀ ਅਪਣੇ ਯਾਤਰੀਆਂ ਦੀਆਂ ਸੁੱਖ ਸਹੂਲਤਾਂ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਇਸ ਖੇਤਰ 'ਚ ਨਵਾਂ ਅਧਿਆਇ ਜੋੜਦਿਆਂ ਬੁੱਧਵਾਰ ਨੂੰ ਰੇਲਵੇ ਨੇ ਦੇਸ਼ ਦੀ ਪਹਿਲੀ ਸ਼ੀਸ਼ੇ ਦੀ ਛੱਤ ਵਾਲੀ ਵਿਸਟਾਡੋਮ ਟਰੇਨ 'ਹਿਮ ਦਰਸ਼ਨ ਐਕਸਪ੍ਰੈੱਸ' ਦੀ ਸ਼ੁਰੂਆਤ ਕੀਤੀ ਹੈ।

PhotoPhoto

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਕਾ ਸਟੇਸ਼ਨ 'ਤੇ ਰੇਲਵੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਗੁਬਾਰਿਆਂ ਨਾਲ ਸਜਾਈ ਗਈ ਲਾਲ ਰੰਗ ਦੀ ਇਹ ਟਰੇਨ ਹਰਿਆਣਾ ਦੇ ਕਾਲਕਾ ਸਟੇਸ਼ਨ ਤੋਂ ਸਵੇਰ ਲਗਭਗ 7 ਵਜੇ ਰਵਾਨਾ ਹੋਈ। ਅਧਿਕਾਰੀ ਮੁਤਾਬਕ ਇਸ 'ਹਿਮ ਦਰਸ਼ਨ' ਟਰੇਨ ਵਿਚ 100 ਤੋਂ ਵਧੇਰੇ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ।

PhotoPhoto

ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਕਾਰਨ ਪਹਾੜਾਂ 'ਤੇ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਇਜ਼ਾਫ਼ਾ ਹੋਇਆ ਹੈ। ਇਸ ਤੋਂ ਇਲਾਵਾ ਸਰਦੀਆਂ ਦੀਆਂ ਛੁੱਟੀਆਂ ਦੇ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਅਗਲੇ ਕੁੱਝ ਦਿਨਾਂ ਲਈ ਇਸ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਚੁਕੀਆਂ ਹਨ। ਇਸ ਟਰੇਨ ਦੇ ਰੁਕਣ ਸਥਾਨ ਸਿਰਫ਼ ਇਕ ਹੀ ਬੜੋਗ ਸਟੇਸ਼ਨ ਹੈ। ਇੱਥੇ ਇਹ ਟਰੇਨ ਸਿਰਫ਼ 8 ਮਿੰਟ ਲਈ ਰੁਕੇਗੀ।

PhotoPhoto

ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਰੇਲਵੇ ਨੇ ਇਸ ਮਾਰਗ 'ਤੇ ਸਿਰਫ਼ ਇਕ ਵਿਸਟਾਡੋਗ ਬੋਗੀ ਲਗਾਈ ਸੀ ਪਰ ਚੰਗਾ ਹੁੰਗਾਰਾ ਮਿਲਣ ਬਾਅਦ ਹੁਣ ਪੂਰੀ ਟਰੇਨ 'ਚ ਹੀ ਵਿਸਟਾਡੋਮ ਬੋਗੀਆਂ (ਸ਼ੀਸ਼ੇ ਵਾਲੀ ਛੱਤ ਵਾਲੇ ਡੱਬੇ) ਲਗਾਈਆਂ ਗਈਆਂ ਹਨ।

PhotoPhoto

ਇਸ ਟਰੇਨ ਰਾਹੀਂ ਸ਼ਿਮਲਾ ਤਕ ਸਫ਼ਰ ਦੌਰਾਨ ਯਾਤਰੀ ਸ਼ੀਸ਼ੇ ਦੀਆਂ ਬਣੀਆਂ ਬੋਗੀਆਂ ਰਾਹੀਂ ਬਰਫ਼ ਅਤੇ ਬਾਰਿਸ਼ ਵਾਲੇ ਬਾਹਰ ਦੇ ਮਨਮੋਹਕ ਦ੍ਰਿਸ਼ਾਂ ਦਾ ਆਨੰਦ ਮਾਣ ਸਕਣਗੇ। ਕਾਲਕਾ ਤੋਂ ਟਰੇਨ ਵਿਚ ਸਵਾਰ ਹੋਏ ਇਕ ਪਰਵਾਰ ਨੇ ਅਪਣਾ ਤਜਰਬਾ ਸਾਂਝਾ ਕਰਦਿਆਂ ਦਸਿਆ ਕਿ ਪਾਰਦਰਸ਼ੀ ਛੱਤਾਂ ਦੇ ਨਾਲ ਕੁਦਰਤ ਦਾ ਆਨੰਦ ਮਾਣਨਾ ਕਾਫ਼ੀ ਸੁਹਾਵਣਾ ਲੱਗ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement