
ਪਾਕਿਸਤਾਨ ਗੁਰੂ ਨਾਨਕ ਸਾਹਿਬਾਨ ਦੀ ਜਯੰਤੀ ਸਮਾਰੋਹ ਲਈ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ।
ਇਸਲਾਮਾਬਾਦ : ਪਾਕਿਸਤਾਨ ਰੇਲਵੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਖ਼ਾਸ ਐਲਾਨ ਕੀਤਾ ਹੈ। ਪਾਕਿਸਤਾਨ ਰੇਲਵੇ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਕਰਾਚੀ ਤਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਨਵੰਬਰ ਦੇ ਪਹਿਲੇ ਹਫ਼ਤੇ ਰਵਾਨਾ ਹੋਵੇਗਾ।
Pakistan Railways to operate special train for pilgrims
ਮੀਡੀਆ ਰਿਪੋਰਟ ਮੁਤਾਬਕ ਇਹ ਰੇਲ ਗੱਡੀ ਨਨਕਾਣਾ ਸਾਹਿਬ ਤੋਂ ਸਵੇਰੇ 10 ਵਜੇ ਸ਼ੋਰਕੋਟ ਕੈਂਟ, ਖਾਨੇਵਾਲ, ਰੋਹੜੀ, ਨਵਾਬ ਸ਼ਾਹ, ਸ਼ੇਹਦਾਦਪੁਰ, ਹੈਦਰਾਬਾਦ ਅਤੇ ਕਰਾਚੀ, ਹੈਦਰਾਬਾਦ ਅਤੇ ਕਰਾਚੀ ਕੈਂਟ ਹੁੰਦੇ ਹੋਏ ਅਗਲੇ ਦਿਨ ਸਵੇਰੇ 11:50 ਵਜੇ ਕਰਾਚੀ ਪਹੁੰਚੇਗੀ। ਟਰੇਨ ਦੇ ਲੋਅਰ ਏ.ਸੀ. ਕੋਚਾਂ ਵਿਚੋਂ ਸੀਟਾਂ ਹਟਾ ਕੇ ਕਾਰਪੇਟ ਵਿਛਾ ਕੇ ਵਿਸ਼ੇਸ਼ ਸੈਂਟਰਲ ਹਾਲ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਚ ਦਾ ਇਕ ਹਿੱਸਾ ਸਿੱਖ ਧਰਮ ਦੀ ਪਵਿੱਤਰ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੱਖਿਆ ਗਿਆ ਹੈ।
Pakistan Railways to operate special train for pilgrims
ਇਸ ਟਰੇਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੇ ਆਰਾਮ ਸਥਾਨ ਦਰਬਾਰ ਸਾਹਿਬ ਕਰਤਾਰਪੁਰ ਦੇ ਨਾਲ-ਨਾਲ ਹੋਰ ਧਾਰਮਕ ਤਸਵੀਰਾਂ ਨਾਲ ਸਜਾਇਆ ਗਿਆ ਹੈ। ਇਹ ਵੀ ਦਸਿਆ ਗਿਆ ਕਿ ਪਾਕਿਸਤਾਨ ਗੁਰੂ ਨਾਨਕ ਸਾਹਿਬਾਨ ਦੀ ਜਯੰਤੀ ਸਮਾਰੋਹ ਲਈ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ। ਜ਼ਿਕਰਯੋਗ ਹੈ ਕਿ ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ ਤੋਂ ਵਾਹਗਾ ਰੇਲਵੇ ਸਟੇਸ਼ਨ ਜਾਣਗੇ ਅਤੇ ਉਥੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਣਗੇ।