
ਕਿਹਾ-ਧੋਖੇਬਾਜ਼ ਪਾਰਟੀ ਹੈ ਭਾਜਪਾ, ਲੋਕ ਚੌਕਸ ਰਹਿਣ
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੌਮੀ ਨਾਗਰਿਕ ਪੰਜੀਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਵਿਰੋਧਾਭਾਸੀ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਆਖ਼ਰ ਕੌਣ ਸੱਚ ਬੋਲ ਰਿਹਾ ਹੈ? ਮਮਤਾ ਨੇ ਇਥੇ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਭਾਜਪਾ ਤੋਂ ਵੱਡੀ ਧੋਖੇਬਾਜ਼ ਕੋਈ ਨਹੀਂ ਅਤੇ ਲੋਕਾਂ ਨੂੰ ਪਾਰਟੀ ਦੇ ਇਰਾਦਿਆਂ ਬਾਬਤ ਸੁਚੇਤ ਹੋਣਾ ਚਾਹੀਦਾ ਹੈ।
Photo 1
ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਐਨਆਰਸੀ ਬਾਰੇ ਨਾ ਤਾਂ ਕੋਈ ਚਰਚਾ ਹੋਈ ਹੈ ਅਤੇ ਨਾ ਹੀ ਅਜਿਹੀ ਕੋਈ ਤਜਵੀਜ਼ ਹੈ ਪਰ ਕੁੱਝ ਹੀ ਦਿਨ ਪਹਿਲਾਂ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਐਨਆਰਸੀ ਦੇਸ਼ ਭਰ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ, 'ਦੋਵੇਂ ਹੀ ਬਿਆਨ ਇਕ ਦੂਜੇ ਦੇ ਵਿਰੋਧਾਭਾਸੀ ਹਨ।
Amit shah
ਸਾਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਹੈ ਕਿ ਆਖ਼ਰ ਕੌਣ ਸੱਚ ਬੋਲ ਰਿਹਾ ਹੈ। ਉਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਵਿਚ ਰੈਲੀ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ 2014 ਵਿਚ ਪਹਿਲੀ ਵਾਰ ਸੱਤਾ ਵਿਚ ਆਉਣ ਮਗਰੋਂ ਦੇਸ਼ਵਿਆਪੀ ਐਨਆਰਸੀ ਬਾਰੇ ਕਦੇ ਚਰਚਾ ਨਹੀਂ ਕੀਤੀ।
NRCਮਮਤਾ ਨੇ ਕਿਹਾ, 'ਅਸੀਂ ਜੋ ਕਹਿ ਰਹੇ ਹਾਂ, ਉਹ ਸਾਰਿਆਂ ਦੇ ਸਾਹਮਣੇ ਹੈ। ਭਾਜਪਾ ਨੇ ਜੋ ਕਿਹਾ, ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਫ਼ੈਸਲਾ ਕਰਨਾ ਲੋਕਾਂ 'ਤੇ ਨਿਰਭਰ ਕਰਦਾ ਹੈ।' ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਰਤ ਦੇ ਲੋਕ ਅਜਿਹਾ ਨਹੀਂ ਕਰਨ ਦੇਣਗੇ।
Mamta Benerjee
ਮੁੱਖ ਮੰਤਰੀ ਨੇ ਕਿਹਾ, 'ਜਦ ਤਕ ਮੈਂ ਜਿਊਂਦੀ ਹਾਂ, ਮੈਂ ਉਨ੍ਹਾਂ ਨੂੰ ਬੰਗਾਲ ਵਿਚ ਸੀਏਏ ਜਾਂ ਐਨਆਰਸੀ ਲਾਗੂ ਨਹੀਂ ਕਰਨ ਦਿਆਂਗੀ ਅਤੇ ਦੇਸ਼ ਨੂੰ ਧਾਰਮਕ ਆਧਾਰ 'ਤੇ ਵੰਡਣ ਨਹੀਂ ਦਿਆਂਗੀ। ਆਸਾਮ ਵਿਚ ਹਿਰਾਸਤ ਕੇਂਦਰ ਬਣਾ ਦਿਤੇ ਗਏ ਹਨ ਜਿਥੇ ਭਾਜਪਾ ਸੱਤਾ ਵਿਚ ਹੈ। ਬੰਗਾਲ ਵਿਚ ਅਸੀਂ ਕਦੇ ਵੀ ਇਸ ਤਰ੍ਹਾਂ ਦਾ ਕੇਂਦਰ ਨਹੀਂ ਬਣਾਵਾਂਗੇ।'