ਹੋਰ ਤੇਜ਼ ਹੋਇਆ ਸੰਘਰਸ਼! ਹਰਿਆਣਾ ‘ਚ ਕਿਸਾਨਾਂ ਨੇ ਫ਼ਰੀ ਕਰਵਾਏ ਟੋਲ ਪਲਾਜ਼ਾ
Published : Dec 25, 2020, 12:03 pm IST
Updated : Dec 25, 2020, 12:10 pm IST
SHARE ARTICLE
Farmers free toll plazas in Haryana
Farmers free toll plazas in Haryana

ਕਿਸਾਨਾਂ ਨੇ 25, 26 ਤੇ 27 ਤਰੀਕ ਲਈ ਟੋਲ ਫ੍ਰੀ ਕਰਵਾਉਣ ਦਾ ਕੀਤਾ ਸੀ ਐਲ਼ਾਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਰਿਆਣਾ ‘ਚ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਟੋਲ ਫਰੀ ਕਰਵਾਉਣ ਦਾ ਐਲ਼ਾਨ ਕੀਤਾ ਸੀ। ਇਸ ਦੇ ਚਲਦਿਆਂ ਕਿਸਾਨਾਂ ਨੇ ਸਵੇਰੇ 9 ਵਜੇ ਹੀ ਝੱਜਰ-ਰੋਹਤਕ ਨੈਸ਼ਨਲ ਹਾਈਵੇਅ ‘ਤੇ ਡੀਘਲ ਟੋਲ ਫਰੀ ਕਰਵਾ ਦਿੱਤਾ।

Farmers free toll plazas in HaryanaFarmers free toll plazas in Haryana

ਇਸ ਤੋਂ ਇਲ਼ਾਵਾ ਸੋਨੀਪਤ ਵਿਚ ਐਨਐਚ 44 ‘ਤੇ ਸਥਿਤ ਮੂਰਥਲ ਟੋਲ ਨੂੰ ਵੀ ਕਿਸਾਨਾਂ ਨੇ ਫਰੀ ਕਰਵਾ ਦਿੱਤਾ ਹੈ। ਟੋਲ ਫਰੀ ਹੋਣ ਤੋਂ ਬਾਅਦ ਕਿਸੇ ਵੀ ਵਾਹਨ ਤੋਂ ਪੈਸੇ ਨਹੀਂ ਲਏ ਗਏ। ਜੀਂਦ ਪਟਿਆਲਾ ਕੌਮੀ ਰਾਜ ਮਾਰਗ ’ਤੇ ਸਥਿਤ ਖਟਕੜ ਪਿੰਡ ਦੇ ਟੋਲ ਪਲਾਜ਼ਾ ਤੋਂ ਬੈਰੀਅਰ ਚੁਕਵਾ ਦਿੱਤਾ ਗਿਆ ਅਤੇ ਇੱਥੇ ਵੀ ਕਿਸੇ ਕੋਲੋਂ ਟੋਲ ਨਹੀਂ ਲਿਆ ਜਾ ਰਿਹਾ।

Toll PlazaToll Plaza

ਭਵਾਨੀ ਵਿਚ ਕਿਸਾਨਾਂ ਨੇ ਪਿੰਡ ਕੀਤਲਾਨਾ ਦੇ ਕੋਲ ਸਥਿਤ ਭਵਾਨੀ ਦਾਦਰੀ ਮੁੱਖ ਮਾਰਗ ਦੇ ਟੋਲ ਨੂੰ ਵੀ ਫਰੀ ਕਰਵਾ ਦਿੱਤਾ। ਕਿਸਾਨ ਟੋਲ ਪਲਾਜ਼ਾ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਕਿਸਾਨ ਜਥੇਦੰਬੀਆਂ ਨੇ 25,26 ਤੇ 27 ਦਸੰਬਰ ਨੂੰ  ਹਰਿਆਣਾ ਵਿਚ ਟੋਲ ਫਰੀ ਕਰਨ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ 30 ਵੇਂ ਦਿਨ ਵੀ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement