
ਜੋ ਬਾਰਡਰ ਤੇ ਵੀਰ ਸ਼ਹੀਦ ਹੋ ਰਹੇ ਹਨ ਉਹਨਾਂ ਦੇ ਬੱਚੇ ਵੀ ਫਰੀ ਪੜਾਏ ਜਾ ਰਹੇ ਹਨ
ਸੰਗਰੂਰ:(ਲਖਵੀਰ ਸਿੰਘ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਹਰ ਕੋਈ ਕਿਸਾਨਾਂ ਦੀ ਮਦਦ ਕਰ ਰਹੇ ਹਨ ਕੋਈ ਲੰਗਰ ਲਗਾ ਰਿਹਾ ਹੈ ਕੋਈ ਕਿਸਾਨਾਂ ਨੂੰ ਲੋੜੀਦੀਆਂ ਚੀਜ਼ਾਂ ਮੁਹਈਆਂ ਕਰਵਾ ਰਿਹਾ ਹੈ
Jagjit Singh And Lakhveer Singh
ਪਰ ਇਸ ਕਿਸਾਨੀ ਮੋਰਚੇ ਵਿਚ ਬਹੁਤ ਸਾਰੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਿਹੜੇ ਕਿਸਾਨ ਇਸ ਕਿਸਾਨੀ ਸੰਘਰਸ਼ ਵਿਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਉਹਨਾਂ ਦੇ ਪਰਿਵਾਰ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਹਨ। ਉਹਨਾਂ ਵਿਚੋਂ ਇਕ ਬਡੂ ਸਾਹਿਬ ਦੀ ਬ੍ਰਾਂਚ ਅਕਾਲ ਅਕਾਡਮੀ ਚੀਮਾ ਹੈ।
Jagjit Singh And Lakhveer Singh
ਜਿਸਦੀ ਬਾਬਾ ਇਕਬਾਲ ਜੀ ਅਗਵਾਈ ਕਰ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਇਸ ਸੰਸਥਾ ਦੇ ਪ੍ਰਬੰਧਕ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਜਿਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਜੋ ਵੀ ਕਿਸਾਨ ਇਸ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋ ਗਏ ਹਨ ਉਹਨਾਂ ਦੇ ਬੱਚਿਆਂ ਨੂੰ ਫਰੀ ਸਿਖਿਆ ਅਤੇ ਉਸ ਕਿਸਾਨਾਂ ਦੇ ਮੈਂਬਰਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ।
Jagjit Singh And Lakhveer Singh
ਬਾਬਾ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਾਬਾ ਸੰਤ ਬਾਬਾ ਤਰਸੇਮ ਜੀ ਦਾ ਮਿਸ਼ਨ ਸੀ ਵੀ ਦੁਨਿਆਵੀ ਵਿਦਿਆ ਅਤੇ ਪ੍ਰਰਮਾਰਥੀ ਵਿਦਿਆ ਦਾ ਸੁਮੇਲ ਕੀਤਾ ਜਾਵੇ। ਜਿਸ ਦੇ ਚਲਦੇ 1906 ਵਿਚ ਮਸਤੂਆਣਾ ਸਾਹਿਬ ਵਿਚ ਲੜਕੀਆਂ ਦਾ ਕਾਲਜ ਅਤੇ ਹੋਰ ਸਕੂਲ ਖੋਲ੍ਹੇ ਗਏ ਉਸਦੇ ਤਹਿਤ ਸੰਤ ਬਾਬਾ ਤੇਜਾ ਸਿੰਘ ਜੀ ਨੇ ਦੇਸ਼ਾਂ ਵਿਦੇਸ਼ਾਂ ਵਿਚ ਇਸਦਾ ਪ੍ਰਚਾਰ ਕੀਤਾ ਅਤੇ ਬਡੂ ਸਾਹਿਬ ਦੀ ਸਥਾਪਨਾ ਕੀਤੀ।
Jagjit Singh And Lakhveer Singh
ਅੱਜ ਬਾਬਾ ਇਕਬਾਲ ਜੀ ਇਸਦੀ ਅਗਵਾਈ ਕਰ ਰਹੇ ਹਨ। ਉਹਨਾਂ ਦਾ ਇਕ ਮਿਸ਼ਨ ਸੀ ਵੀ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਦਿੱਤੀ ਜਾਵੇ ਸ਼ਹਿਰਾਂ ਦੇ ਬੱਚੇ ਅਕਸਰ ਪੜ੍ਹ ਜਾਂਦੇ ਹਨ। ਉਸਦੇ ਤਹਿਤ ਬਾਬਾ ਜਾ ਨੇ 129 ਅਕਾਡਮੀਆਂ 5 ਰਾਜਾਂ ਵਿਚ ਖੋਲ੍ਹੀਆਂ।
Jagjit Singh And Lakhveer Singh
ਜਿਆਦਾਤਰ ਪੰਜਾਬ ਵਿਚ ਖੋਲ੍ਹੀਆਂ ਗਈਆ। ਅੱਜ 129 ਅਕਾਡਮੀਆਂ ਵਿਚ 70,000 ਬੱਚੇ ਸਿਖਿਆ ਲੈ ਰਹੇ ਹਨ ਜਿਹਨਾਂ ਵਿਚੋਂ 28850 ਬੱਚੇ ਫਰੀ ਜਾਂ ਘੱਟ ਫੀਸ ਤੇ ਸਿਖਿਆ ਲੈ ਰਹੇ ਹਨ। ਕਿਸਾਨਾਂ ਦੇ ਬੱਚਿਆਂ ਨੂੰ ਵੀ ਫਰੀ ਪੜਾਇਆ ਜਾਂਦਾ ਹੈ।
Jagjit Singh And Lakhveer Singh
ਜੋ ਬਾਰਡਰ ਤੇ ਵੀਰ ਸ਼ਹੀਦ ਹੋ ਰਹੇ ਹਨ ਉਹਨਾਂ ਦੇ ਬੱਚੇ ਵੀ ਫਰੀ ਪੜਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਵਿਚ ਜੋ ਕਿਸਾਨ ਸ਼ਹੀਦ ਹੋਏ ਹਨ ਉਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਲਗੀਧਰ ਟਰੱਸਟ ਸੰਸਥਾ ਵੱਲੋ ਫਰੀ ਕਰਵਾਈ ਜਾਵੇਗੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ।