
ਇਹ ਬਿਲ ਰੂਸ ਅਤੇ ਚੀਨ ਦੀ ਮਦਦ ਕਰਨ ਵਾਲਾ ਇਕ ਤੋਹਫ਼ਾ ਸਾਬਤ ਹੁੰਦਾ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੋਣ ਜਾ ਰਹੇ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨੀ ਤਨਾਅ ਨਾਲ ਜੁੜੇ ਸਲਾਨਾ ਰਖਿਆ ਪਾਲਿਸੀ ਬਿਲ ’ਤੇ ਵੀਟੋ (ਵਿਸ਼ੇਸ਼ ਅਧਿਕਾਰ) ਲਗਾ ਦਿਤੀ ਹੈ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਵਿਚ ਇਹ ਪਹਿਲਾ ਮੌਕਾ ਹੈ ਜਦ ਉਨ੍ਹਾਂ ਨੇ ਕਿਸੇ ਬਿਲ ’ਤੇ ਓਵਰਰਾਈਟ ਵੋਟ ਕੀਤਾ ਹੈ।
donald-trump
ਟਰੰਪ ਨੇ ਵੀਟੋ ਕਰਨ ’ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਬਿਲ ਰੂਸ ਅਤੇ ਚੀਨ ਦੀ ਮਦਦ ਕਰਨ ਵਾਲਾ ਇਕ ਤੋਹਫ਼ਾ ਸਾਬਤ ਹੁੰਦਾ। ਤਕਰੀਬਨ ਇਕ ਹਫ਼ਤਾ ਪਹਿਲਾਂ ਹੀ ਅਮਰੀਕੀ ਸੰਸਦ ਨੇ 740 ਅਰਬ ਡਾਲਰ ਵਾਲੇ ਇਸ ਡਿਫ਼ੈਂਸ ਪਾਲਿਸੀ ਬਿਲ ਨੂੰ ਪਾਸ ਕੀਤਾ ਸੀ। ਇਹ ਬਿਲ ਅਮਰੀਕੀ ਫ਼ੌਜ ਦੀ ਤਨਖਾਹ ਵਿਚ 3 ਫ਼ੀ ਸਦੀ ਵਾਧੇ ਦੀ ਪੁਸ਼ਟੀ ਕਰਦਾ ਹੈ। ਇਸ ਤੋਂ ਇਲਾਵਾ ਫ਼ੌਜੀ ਪ੍ਰੋਗਰਾਮਾਂ ਅਤੇ ਨਿਰਮਾਣ ਵਿਚ 740 ਅਰਬ ਡਾਲਰ ਤੋਂ ਵੱਧ ਦਾ ਅਧਿਕਾਰੀ ਦਿੰਦਾ ਹੈ।
trump
ਅਮਰੀਕੀ ਸੰਸਦ ਵਿਚ ਪਾਸ ਹੋਣ ਤੋਂ ਬਾਅਦ ਇਹ ਬਿਲ ਨੈਸ਼ਨਲ ਡਿਫ਼ੈਂਸ ਅਥਾਰਟੀ ਐਕਟ ਬਣ ਗਿਆ ਸੀ। ਹਾਊਸ ਆਫ਼ ਰੀਪ੍ਰੈਜੈਂਟੇਟਿਵ ਅਤੇ ਸੈਨੇਟ ਵਿਚ ਇਸ ਬਿਲ ਦਾ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਸੀ। ਹੁਣ ਇਸ ’ਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣੀ ਸੀ ਪਰ ਟਰੰਪ ਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਬਿਲ ਵਿਚ ਸੋਸ਼ਲ ਮੀਡੀਆ ਕੰਪਨੀਆਂ ਲਈ ਕੰਪਨੀ ਸੁਰੱਖਿਆ ਦੇ ਪ੍ਰਬੰਧ ਨਹੀਂ ਹੈ। ਅਜਿਹੇ ਵਿਚ ਇਸ ਬਿਲ ਨੂੰ ਵੀਟੋ ਕਰਨ ਦੇ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਨਗੇ।