
ਅਧਿਕਾਰੀ ਨੇ ਦਸਿਆ ਕਿ 28 ਮੰਤਰੀਆਂ ਵਿਚੋਂ 18 ਕੈਬਨਿਟ ਰੈਂਕ ਦੇ, ਛੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਚਾਰ ਰਾਜ ਮੰਤਰੀ ਹਨ।
ਭੋਪਾਲ : ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਨੇ ਸੋਮਵਾਰ ਨੂੰ ਰਾਜ ਭਵਨ ਵਿਚ ਇਕ ਸਮਾਰੋਹ ਵਿਚ ਮੁੱਖ ਮੰਤਰੀ ਮੋਹਨ ਯਾਦਵ ਦੇ ਮੰਤਰੀ ਮੰਡਲ ਦੇ 28 ਮੈਂਬਰਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲਿਆਂ ਵਿਚ ਸਾਬਕਾ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ, ਸਾਬਕਾ ਸੰਸਦ ਮੈਂਬਰ ਰਾਕੇਸ਼ ਸਿੰਘ ਅਤੇ ਉਦੈ ਪ੍ਰਤਾਪ ਸਿੰਘ ਸ਼ਾਮਲ ਸਨ। ਅਧਿਕਾਰੀ ਨੇ ਦਸਿਆ ਕਿ 28 ਮੰਤਰੀਆਂ ਵਿਚੋਂ 18 ਕੈਬਨਿਟ ਰੈਂਕ ਦੇ, ਛੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਚਾਰ ਰਾਜ ਮੰਤਰੀ ਹਨ।
ਵਿਜੇ ਸਾਹ, ਕੈਲਾਸ਼ ਵਿਜੇਵਰਗੀਆ, ਪ੍ਰਹਿਲਾਦ ਪਟੇਲ, ਕਰਨ ਸਿੰਘ ਵਰਮਾ, ਰਾਕੇਸ਼ ਸਿੰਘ, ਉਦੈ ਪ੍ਰਤਾਪ ਸਿੰਘ, ਸੰਪਤੀਆ ਉਈਕੇ, ਤੁਲਸੀਰਾਮ ਸਿਲਾਵਤ, ਆਦਲ ਸਿੰਘ ਕੰਸਾਨਾ, ਗੋਵਿੰਦ ਸਿੰਘ ਰਾਜਪੂਤ, ਵਿਸਵਾਸ ਸਾਰੰਗ, ਨਿਰਮਲਾ ਭੂਰੀਆ, ਨਰਾਇਣ ਸਿੰਘ ਕੁਸਵਾਹਾ, ਨਾਗਰ ਸਿੰਘ ਚੌਹਾਨ, ਸ. ਤੋਮਰ, ਰਾਕੇਸ ਸੁਕਲਾ, ਚੈਤਨਯ ਕਸਯਪ ਅਤੇ ਇੰਦਰ ਸਿੰਘ ਪਰਮਾਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ਵਿਚ ਕਿ੍ਰਸ਼ਨਾ ਗੌੜ, ਧਰਮਿੰਦਰ ਭਵ ਲੋਧੀ, ਦਿਲੀਪ ਜੈਸਵਾਲ, ਗੌਤਮ ਟੈਟਵਾਲ, ਲਖਨ ਪਟੇਲ ਅਤੇ ਨਰਾਇਣ ਸਿੰਘ ਪਵਾਰ ਹਨ। ਅਧਿਕਾਰੀ ਨੇ ਦਸਿਆ ਕਿ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿਚ ਨਰਿੰਦਰ ਸ਼ਿਵਾਜੀ ਪਟੇਲ, ਪ੍ਰਤਿਮਾ ਬਾਗੜੀ, ਦਿਲੀਪ ਅਹੀਰਵਰ ਅਤੇ ਰਾਧਾ ਸਿੰਘ ਸ਼ਾਮਲ ਹਨ।
ਯਾਦਵ ਦੇ ਮੰਤਰੀ ਮੰਡਲ ਵਿਚ 2 ਕੈਬਨਿਟ ਰੈਂਕ ਸੰਪਤਿਆ ਉਈਕੇ ਅਤੇ ਨਿਰਮਲਾ ਭੂਰੀਆ ਅਤੇ ਤਿੰਨ ਰਾਜ ਮੰਤਰੀ ਕਿ੍ਰਸ਼ਨਾ ਗੌੜ, ਪ੍ਰਤਿਮਾ ਬਾਗੜੀ ਅਤੇ ਰਾਧਾ ਸਿੰਘ ਸਮੇਤ ਕੁੱਲ 5 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ (ਮੋਹਨ ਯਾਦਵ) ਅਤੇ 2 ਉਪ ਮੁੱਖ ਮੰਤਰੀਆਂ (ਰਾਜੇਂਦਰ ਸੁਕਲਾ ਅਤੇ ਜਗਦੀਸ ਦਿਓੜਾ) ਸਮੇਤ ਮੰਤਰੀ ਮੰਡਲ ਦੀ ਕੁੱਲ ਗਿਣਤੀ ਹੁਣ 31 ਹੋ ਗਈ ਹੈ। 230 ਵਿਧਾਇਕਾਂ ਵਾਲੇ ਮੱਧ ਪ੍ਰਦੇਸ਼ ’ਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਦੀ ਵੱਧ ਤੋਂ ਵੱਧ ਗਿਣਤੀ 35 ਹੋ ਸਕਦੀ ਹੈ। ਪਿਛਲੇ ਮਹੀਨੇ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 163 ਅਤੇ ਕਾਂਗਰਸ ਨੇ 66 ਸੀਟਾਂ ਜਿੱਤੀਆਂ ਸਨ। ਯਾਦਵ ਨੇ 13 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ, ਜਦੋਂ ਕਿ ਸੁਕਲਾ ਅਤੇ ਦੇਵੜਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ।