
ਨੌਜਵਾਨ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਦਸਿਆ ਕਿ ਪੁਲਿਸ ਦੀ ਟੀਮ ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ।
Himachal Pradesh: ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਖੇਤਰ ਲਾਹੌਲ ਸਪੀਤੀ ਜ਼ਿਲ੍ਹੇ ਦੇ ਜਾਹਲਮਾ ਵਿਚ ਪਾਂਗੀ ਤੋਂ ਕੁੱਲੂ ਆ ਰਹੀ ਇਕ ਕਾਰ (ਟਾਟਾ ਸਫਾਰੀ) ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ’ਚ ਤਿੰਨ ਹੀ ਲੋਕ ਸਵਾਰ ਸਨ। ਜਿਸ ਵਿਚ ਚੰਬਾ ਜ਼ਿਲ੍ਹੇ ਦੇ ਪਾਂਗੀ ਵਾਸੀ 54 ਸਾਲਾ ਰਾਕੇਸ਼ ਕੁਮਾਰ, 55 ਸਲਾ ਚੰਦਰੋ ਦੇਵੀ ਅਤੇ ਇਕ ਹੋਰ ਨੌਜਵਾਨ ਸਵਾਰ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਨੌਜਵਾਨ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਦਸਿਆ ਕਿ ਪੁਲਿਸ ਦੀ ਟੀਮ ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ। ਹਾਦਸੇ ਦਾ ਸ਼ਿਕਾਰ ਹੋਏ ਵਾਹਨ ਵਿਚ ਸਵਾਰ ਤਿੰਨੋਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਖੱਡ ’ਚੋਂ ਕੱਢ ਕੇ ਕਬਜ਼ੇ ’ਚ ਲੈ ਲਿਆ ਗਿਆ। ਲਾਸ਼ਾਂ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਕੇਲਾਂਗ ਲਿਜਾਈਆਂ ਗਈਆਂ ਸਨ, ਜੋ ਬਾਅਦ ਵਿਚ ਪ੍ਰਵਾਰ ਵਾਲਿਆਂ ਨੂੰ ਸੌਂਪ ਦਿਤੀਆਂ ਗਈਆਂ। ਉਨ੍ਹਾਂ ਦਸਿਆ ਕਿ ਅਜੇ ਤਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।