
ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ “ਰਾਜ ਸਭਾ ਦੇ ਚੇਅਰਮੈਨ ਵਜੋਂ ਨਿਰਪੱਖਤਾ ਅਤੇ ਤੱਟਸਥਤਾ ਨਾਲ” ਵਿਰੋਧੀ ਧਿਰ ਦੀ ਚਿੰਤਾਵਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਨਵੀਂ ਦਿੱਲੀ : ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਲਿਖੇ ਪੱਤਰ ਵਿਚ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਲੋਕਤੰਤਰ ਨੂੰ ਕਮਜ਼ੋਰ ਕਰਨ, ਸੰਸਦੀ ਪਰੰਪਰਾਵਾਂ ਨੂੰ ਖ਼ਤਮ ਕਰਨ ਅਤੇ ਸੰਵਿਧਾਨ ਦਾ ਗਲ ਘੁੱਟਣ ਲਈ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਧਨਖੜ ਨੂੰ ਲਿਖੇ ਜਵਾਬੀ ਪੱਤਰ ਵਿਚ ਖੜਗੇ ਨੇ ਇਹ ਵੀ ਕਿਹਾ ਕਿ ਚੇਅਰਮੈਨ ਦਾ ਪੱਤਰ ‘ਬਦਕਿਸਮਤੀ ਨਾਲ ਸੰਸਦ ਪ੍ਰਤੀ ਸਰਕਾਰ ਦੇ ਤਾਨਾਸ਼ਾਹੀ ਅਤੇ ਹੰਕਾਰੀ ਰਵਈਏ ਨੂੰ ਜਾਇਜ਼ ਠਹਿਰਾਉਂਦਾ ਹੈ।’ ਚੇਅਰਮੈਨ ਵਲੋਂ ਪੱਤਰ ਵਿਚ ਜ਼ਿਕਰ ਕੀਤੇ ਗਏ ਕੁੱਝ ਨੁਕਤਿਆਂ ਦਾ ਜਵਾਬ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ “ਰਾਜ ਸਭਾ ਦੇ ਚੇਅਰਮੈਨ ਵਜੋਂ ਨਿਰਪੱਖਤਾ ਅਤੇ ਤੱਟਸਥਤਾ ਨਾਲ” ਵਿਰੋਧੀ ਧਿਰ ਦੀ ਚਿੰਤਾਵਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਪੱਤਰ ਵਿਚ ਦਾਅਵਾ ਕੀਤਾ, ‘‘ਸੱਤਾਧਾਰੀ ਪਾਰਟੀ ਨੇ ਅਸਲ ਵਿਚ ਲੋਕਤੰਤਰ ਨੂੰ ਕਮਜੋਰ ਕਰਨ, ਸੰਸਦੀ ਅਮਲਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸੰਵਿਧਾਨ ਦਾ ਗਲਾ ਘੁੱਟਣ ਲਈ ਮੈਂਬਰਾਂ ਦੀ ਮੁਅੱਤਲੀ ਨੂੰ ਇਕ ਸੁਵਿਧਾਜਨਕ ਹਥਿਆਰ ਬਣਾਇਆ ਹੈ।’’